20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਲੱਖਾਂ ਰੁਪਏ ਖਰਚ ਕੇ ਬਣਾਈਆਂ ਗਈਆਂ ਸਰਕਾਰੀ ਇਮਾਰਤਾਂ ਵਰਤੋਂ ਬਿਨਾਂ ਖੰਡਰ ਬਣੀਆਂ <br/>

Ad Position 21
No active advertisement
ਅਜੀਤ ਡੈਸਕ 10-05-2026
ਝਬਾਲ, 9 ਮਈ (ਸੁਖਦੇਵ ਸਿੰਘ)-ਝਬਾਲ ਤੇ ਇਸ ਦੇ ਨਾਲ ਲਗਦੇ ਪੇਂਡੂ ਖੇਤਰਾਂ 'ਚ ਸਮੇਂ ਦੀਆਂ ਸਰਕਾਰਾਂ ਵਲੋਂ ਲੱਖਾਂ ਰੁਪਏ ਖਰਚ ਕਰਕੇ ਬਣਾਈਆਂ ਗਈਆਂ ਸਰਕਾਰੀ ਇਮਾਰਤਾਂ ਸਰਕਾਰ ਤੇ ਸੰਬੰਧਿਤ ਮਹਿਕਮਿਆਂ ਦੀ ਬੇਤਰਤੀਬੀ ਨੀਤੀ ਦੀ ਗਵਾਹੀ ਭਰਦਿਆਂ ਵੱਸਣ ਤੋਂ ਪਹਿਲਾਂ ਹੀ ਉਜੜ ਗਈਆ ਹਨ | ਇਸ ਵੇਲੇ ਖ਼ਸਤਾ ਹਾਲਤ 'ਚ ਪੁੱਜੀਆਂ ਇਹ ਇਮਾਰਤਾਂ ਪਸ਼ੂ, ਪੰਛੀਆਂ ਦਾ ਰੈਣ ਬਸੇਰਾ ਤੇ ਨਸ਼ੇੜੀਆਂ ਦਾ ਅੱਡਾ ਬਣੀਆਂ ਹੋਈਆਂ ਹਨ | 1995 ਵਿਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵੇਲੇ ਗੱਗੋਬੂਹਾ ਕਾਨੂੰਗੋਈ ਲਈ 30ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਪਿੰਡ ਪੰਜਵੜ੍ਹ ਵਿਖੇ ਸਾਢੇ ਅੱਠ ਲੱਖ ਰੁਪਏ ਦੀ ਲਾਗਤ ਨਾਲ ਸੈਂਟਰਲ ਪਟਵਾਰਖਾਨਾ ਬਣਾਇਆ ਗਿਆ ਸੀ, ਜਿਸ 'ਚ 10 ਪਟਵਾਰੀ ਤੇ ਇਕ ਕਾਨੂੰਗੋ ਦੇ ਬੈਠਣ ਲਈ ਕਮਰੇ ਬਣਾਏ ਗਏ ਸਨ ਪਰ ਇਥੇ ਪਟਵਾਰੀਆ ਦੇ ਨਾ ਬੈਠਣ ਕਾਰਨ ਲੋਕ ਇਸ ਦੇ ਬੂਹੇ ਬਾਰੀਆਂ ਉਖੇੜ ਕੇ ਘਰਾਂ ਨੂੰ ਲੈ ਗਏ ਹਨ | ਖੰਡਰ ਬਣੀ ਹੋਈ ਇਮਾਰਤ ਪਸ਼ੂ-ਪੰਛੀਆਂ ਦਾ ਰੈਣ ਬਸੇਰਾ ਤੇ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ | ਇਸੇ ਤਰ੍ਹਾਂ ਹੀ ਪੰਜਾਬ ਰਾਜ ਦੇ ਦਿਹਾਤੀ ਖੇਤਰਾਂ 'ਚ ਬਣੇ ਮਾਰਕਫੈੱਡ ਕੋਆਪਰੇਟਿਵ ਸੁਸਾਇਟੀ ਦੇ ਫੋਕਲ ਪੁਆਇੰਟ ਸੰਬੰਧਿਤ ਮਹਿਕਮਿਆਂ ਦੀ ਬੇਤਰਤੀਬੀ ਨੀਤੀ ਦੀ ਗਵਾਹੀ ਭਰਦਿਆਂ ਖੰਡਰ ਬਣ ਗਏ ਹਨ | ਲਗਪਗ 45 ਕੁ ਸਾਲ ਪਹਿਲਾਂ ਪਿੰਡ ਢੰਡ ਵਿਖੇ 6 ਏਕੜ ਜ਼ਮੀਨ 'ਚ ਫੋਕਲ ਪੁਆਇੰਟ ਜਿਸ 'ਚ ਇਕ ਮਾਰਕਫੈੱਡ ਤੇ ਇਕ ਕੋਆਪਰੇਟਿਵ ਸੁਸਾਇਟੀ ਦਾ ਗੁਦਾਮ ਬਣਾਇਆ ਗਿਆ ਸੀ, ਪਰ ਸੰਬੰਧਿਤ ਮਹਿਕਮਿਆਂ ਵਲੋਂ ਇਨਾਂ ਦੀ ਵਰਤੋਂ ਨਾ ਕਰਨ ਕਰਕੇ ਇਹ ਇਮਾਰਤਾਂ ਢਹਿ ਢੇਰੀ ਹੋ ਗਈਆ ਹਨ | ਇਨਾਂ ਇਮਾਰਤਾਂ ਤੇ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਦਾ ਕਬਜ਼ਾ ਹੈ | ਲੋਕਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਖਰਚ ਕਰਕੇ ਬਣਾਈਆਂ ਗਈਆਂ ਸਰਕਾਰੀ ਇਮਾਰਤਾਂ ਨੂੰ ਜੇਕਰ ਵਰਤੋਂ ਵਿਚ ਨਹੀਂ ਸੀ ਲਿਆਉਣਾ ਤਾਂ ਫਿਰ ਸੂਬੇ ਦਾ ਸ਼ਰਮਾਇਆ ਕਿਉਂ ਬਰਬਾਦ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਜ਼ਿਲ੍ਹੇ 'ਚ ਲੱਗੀ ਕੌਮੀ ਲੋਕ ਅਦਾਲਤ ਵਿਚ 7683 ਕੇਸਾਂ ਦਾ ਮੌਕੇ 'ਤੇ ਨਿਪਟਾਰਾ <br/> ਅਗਲੀ ਖ਼ਬਰ ਨਗਰ ਕੌਂਸਲ ਪੱਟੀ ਦੀਆਂ ਚੋਣਾਂ 'ਆਪ' ਸਾਰੀਆਂ ਵਾਰਡਾਂ ਸ਼ਾਨ ਨਾਲ ਜਿੱਤੇਗੀ-ਬੀਬਾ ਸੁਰਿੰਦਰ ਪਾਲ ਕੌਰ ਭੁੱਲਰ <br/>
Ad Position 24