10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅੰਗਦਦੀਪ ਸਿੰਘ ਠੱਠੀ ਸੋਹਲ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾਏ ਜਾਣ ਨਾਲ ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ- ਸਲਵਿੰਦਰ ਸਿੰਘ ਪੱਧਰੀ <br/>

Ad Position 21
No active advertisement
ਅਜੀਤ ਡੈਸਕ 15-05-2026
ਝਬਾਲ, 14 ਮਈ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸੀਨੀਅਰ 'ਆਪ' ਆਗੂ ਅੰਗਦਦੀਪ ਸਿੰਘ ਠੱਠੀ ਸੋਹਲ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾਏ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ 'ਆਪ' ਆਗੂ ਅਤੇ ਸਰਪੰਚ ਸਲਵਿੰਦਰ ਸਿੰਘ ਪੱਧਰੀ ਨੇ ਝਬਾਲ ਵਿਖੇ ਗੱਲਬਾਤ ਦੌਰਾਨ ਅੰਗਦਦੀਪ ਸਿੰਘ ਸੋਹਲ ਦੀ ਨਿਯੁਕਤੀ ਲਈ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ, ਵਿਧਾਇਕ ਸਰਵਣ ਸਿੰਘ ਧੁੰਨ ਅਤੇ ਹੋਰ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਸੋਹਲ ਨੂੰ ਚੇਅਰਮੈਨ ਬਣਾਏ ਜਾਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ | ਉਨ੍ਹਾਂ ਆਖਿਆ ਕਿ ਸੂਬੇ ਦੀ 'ਆਪ' ਸਰਕਾਰ ਨੇ ਹਰੇਕ ਵਰਗ ਨਾਲ ਕੀਤੇ ਵਾਅਦਿਆਂ ਨੂੰ ਜਿੱਥੇ ਪਹਿਲ ਦੇ ਅਧਾਰ ਨਾਲ ਪੂਰਾ ਕੀਤਾ ਹੈ, ਉੱਥੇ ਹੀ ਸਮੇਂ ਸਮੇਂ 'ਤੇ 'ਆਪ' ਵਰਕਰਾਂ ਨੂੰ ਪਾਰਟੀ 'ਚ ਪੂਰਾ ਮਾਣ ਸਤਿਕਾਰ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਆਮ ਲੋਕਾਂ ਦੀ ਪਾਰਟੀ ਹੈ, ਜਿਸ ਨੇ ਜੋ ਕਿਹਾ ਹੈ ਉਹ ਕਰਕੇ ਵਿਖਾਇਆ | ਇਸ ਮੌਕੇ ਧਰਮਜੀਤ ਸਿੰਘ, ਬਲਵਿੰਦਰ ਸਿੰਘ, ਚੈਂਚਲ ਸਿੰਘ, ਗੁਰਸੇਵਕ ਸਿੰਘ, ਪਰਮਜੀਤ ਸਿੰਘ, ਬਲਬੀਰ ਸਿੰਘ, ਧਰਮ ਸਿੰਘ, ਹਰਚਰਨ ਸਿੰਘ ਤੇ ਹੋਰ ਵੀ 'ਆਪ' ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ <br/> ਅਗਲੀ ਖ਼ਬਰ ਗੁਰੂਕੁਲ ਸਕੂਲ ਭਿੱਖੀਵਿੰਡ ਦਾ ਨਤੀਜਾ ਸੌ ਫ਼ੀਸਦੀ ਰਿਹਾ <br/>
Ad Position 24