10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਚੋਣਾਂ ਨੂੰ ਲੈ ਕੇ ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ <br/>

Ad Position 21
No active advertisement
ਅਜੀਤ ਡੈਸਕ 15-05-2026
ਤਰਨ ਤਾਰਨ, 14 ਮਈ (ਹਰਿੰਦਰ ਸਿੰਘ)-ਪੰਜਾਬ ਵਿਚ ਹੋਣ ਜਾ ਰਹੀਆਂ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੀ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਸੰਬੰਧੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੰਜਾਬ ਪ੍ਰਧਾਨ ਸੁਨੀਲ ਜਾਖੜ, ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸੁਲੂ ਦੇ ਦਿਸ਼ਾ ਨਿਰਦੇਸ਼ਾਂ ਸਮੇਤ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸੰਗਠਾਨਤਮਿਕ ਬੈਠਕ ਹੋਈ, ਜਿਸ ਵਿਚ ਜ਼ੋਨ ਪ੍ਰਭਾਰੀ ਜਗਮੋਹਨ ਸਿੰਘ ਰਾਜੂ, ਪ੍ਰਦੇਸ਼ ਪ੍ਰਵਕਤਾ ਤੇ ਜ਼ਿਲ੍ਹਾ ਪ੍ਰਭਾਰੀ ਨਰੇਸ਼ ਸ਼ਰਮਾ, ਚੋਣ ਇੰਚਾਰਜ ਭਿੱਖੀਵਿੰਡ ਸਤਿੰਦਰ ਸਿੰਘ ਮਾਖੋਵਾਲ, ਪੱਟੀ ਚੋਣ ਇੰਚਾਰਜ ਸਾਬਕਾ ਏ.ਡੀ.ਸੀ. ਰਣਬੀਰ ਸਿੰਘ ਮੂਧਲ, ਚੋਣ ਇੰਚਾਰਜ ਜ਼ਿਲ੍ਹਾ ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਚੋਣ ਇੰਚਾਰਜ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ, ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ, ਮੀਤ ਪ੍ਰਧਾਨ ਰਿਤੇਸ਼ ਚੋਪੜਾ, ਸਰਕਲ ਪ੍ਰਧਾਨ ਪੱਟੀ ਸ਼ਹਿਰੀ ਵਿਜੇ ਵਿਨਾਇਕ, ਸਰਕਲ ਪ੍ਰਧਾਨ ਭਿੱਖੀਵਿੰਡ ਨਰਿੰਦਰ ਸਿੰਘ, ਮੀਤ ਪ੍ਰਧਾਨ ਨੇਤਰਪਾਲ ਸਿੰਘ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਅਨੂਪ ਸਿੰਘ ਭੁੱਲਰ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ, ਸੀਨੀਅਰ ਆਗੂ ਸਦਾਨੰਦ ਚੋਪੜਾ, ਸੀਨੀਅਰ ਆਗੂ ਸਿਤਾਰਾ ਸਿੰਘ ਡਲੀਰੀ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐਸ.ਸੀ. ਮੋਰਚਾ ਪ੍ਰਧਾਨ ਅਵਤਾਰ ਸਿੰਘ ਤੋਂ ਇਲਾਵਾ ਹੋਰ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ | ਮੀਟਿੰਗ ਵਿਚ ਪਾਰਟੀ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀ ਹੀ ਕਮੇਟੀ ਦੀ ਸਰਬਸੰਮਤੀ ਨਾਲ ਨਗਰ ਕੌਂਸਲ ਪੱਟੀ ਦੀ ਵਾਰਡ ਨੰਬਰ ਇਕ ਤੋਂ ਸ਼ਰਨਜੀਤ ਕੌਰ, ਦੋ ਤੋਂ ਸੁਰਿੰਦਰ ਸਿੰਘ, ਤਿੰਨ ਤੋਂ ਸੁਮਨ ਬਾਲਾ, ਚਾਰ ਤੋਂ ਧੀਰਜ ਕੁਮਾਰ, ਪੰਜ ਤੋਂ ਨਵਜੋਤ ਕੌਰ, ਛੇ ਤੋਂ ਨਰਿੰਦਰ ਸਿੰਘ, ਸੱਤ ਤੋਂ ਕਿਰਨਜੀਤ ਕੌਰ, ਅੱਠ ਤੋਂ ਜੰਗਾ ਸਿੰਘ, ਨੌ ਤੋਂ ਆਸ਼ਾ ਰਾਣੀ, ਦੱਸ ਤੋਂ ਰਵਿੰਦਰ ਸੋਨਾ, ਗਿਆਰਾਂ ਤੋਂ ਰਮਾਂ ਖੁਰਾਣਾ, ਬਾਰਾਂ ਤੋਂ ਪਦਮ ਕੁਮਾਰ, ਤੇਰਾਂ ਤੋਂ ਆਸ਼ਾ ਰਾਣੀ, ਪੰਦਰਾਂ ਤੋਂ ਜਸ਼ਨਪ੍ਰੀਤ ਕੌਰ, ਸੋਲਾਂ ਤੋਂ ਹਰਭਾਗ ਸਿੰਘ, ਸਤਾਰਾਂ ਤੋਂ ਗੁਰਲਾਲ ਸਿੰਘ ਢਿੱਲੋਂ, ਅਠਾਰਾਂ ਤੋਂ ਸਮਸ਼ੇਰ ਸਿੰਘ ਨੂੰ ਪਾਰਟੀ ਵਲੋਂ ਚੋਣ ਨਿਸ਼ਾਨ ਕਮਲ ਦੇ ਫੁੱਲ ਤੋਂ ਚੋਣ ਲੜਣ ਲਈ ਮੈਦਾਨ ਵਿਚ ਉਤਾਰਿਆ ਗਿਆ | ਇਸ ਤਰ੍ਹਾਂ ਨਗਰ ਪੰਚਾਇਤ ਭਿੱਖੀਵਿੰਡ ਦੀ ਵਾਰਡ ਨੰਬਰ ਇਕ ਤੋਂ ਸਤਨਾਮ ਸਿੰਘ, ਦੋ ਤੋਂ ਸੰਦੀਪ ਕੌਰ, ਤਿੰਨ ਤੋਂ ਸਿਮਰਨ, ਚਾਰ ਤੋਂ ਰਣਜੀਤ ਸਿੰਘ, ਪੰਜ ਤੋਂ ਬਲਜੀਤ ਕੌਰ, ਛੇ ਤੋਂ ਨਰਿੰਦਰ ਸਿੰਘ, ਸੱਤ ਤੋਂ ਦਲਬੀਰ ਕੌਰ, ਅੱਠ ਤੋਂ ਸਰਬਜੀਤ ਸਿੰਘ, ਨੌ ਤੌਂ ਊਸ਼ਾ ਰਾਣੀ, ਦੱਸ ਤੋਂ ਲਵ ਦੇਵਗਨ, ਗਿਆਰਾਂ ਤੋਂ ਕਮਲੇਸ਼ ਰਾਣੀ, ਬਾਰਾਂ ਤੋਂ ਬਲਵਿੰਦਰ ਕੌਰ, ਤੇਰਾਂ ਤੋਂ ਵਿਸ਼ਾਲ ਚੋਪੜਾ ਨੂੰ ਪਾਰਟੀ ਵਲੋਂ ਟਿਕਟ ਲੜਣ ਲਈ ਚੁਣਿਆ ਗਿਆ | ਇਸ ਮੌਕੇ ਪਹੁੰਚੇ ਜ਼ੋਨ ਪ੍ਰਭਾਰੀ ਜਗਮੋਹਨ ਸਿੰਘ ਰਾਜੂ ਨੇ ਸਮੁੱਚੀ ਟੀਮ ਅਤੇ ਚੋਣ ਮੈਦਾਨੇ ਵਿਚ ਉਤਾਰੇ ਗਏ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ, ਜਿਸ ਤੋਂ ਇਕੱਤਰ ਕੋਰ ਕਮੇਟੀ ਵਲੋਂ ਮਜਬੂਤੀ ਨਾਲ ਵਿਸ਼ਵਾਸ਼ ਦੁਆਇਆ ਕਿ ਭਾਰਤੀ ਜਨਤਾ ਪਾਰਟੀ ਲੋਕ ਹਰਮਨ ਪਿਆਰਤਾ ਸਦਕਾ ਚੰਗਾ ਬਹੁਮਤ ਹਾਸਲ ਕਰੇਗੀ ਅਤੇ ਟਿਕਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਜਾਣਗੀਆਂ | ਇਸ ਮੌਕੇ ਪ੍ਰਦੇਸ਼ ਪ੍ਰਵਕਤਾ ਵਲੋਂ ਸਾਰੀ ਹੀ ਟੀਮ ਦੀਆਂ ਡਿਊਟੀਆਂ ਲਗਾ ਕੇ ਪੱਟੀ ਅਤੇ ਭਿੱਖੀਵਿੰਡ ਚੋਣਾਂ ਵਿਚ ਉਮੀਦਵਾਰਾਂ ਦੇ ਨਾਲ ਟੀਮਾਂ ਸਮੇਤ ਕੰਮ ਕਰਨ ਦੀ ਵੰਡ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਆਪਣੀ ਜਿਲੇ ਦੀ ਸਮੁੱਚੀ ਟੀਮ ਸਮੇਤ ਪਹੁੰਚੀ ਲੀਡਰਸ਼ਿਪ ਨੂੰ ਵਿਸਵਾਸ਼ ਦਿੱਤਾ ਕਿ ਪਹਿਲਾਂ ਦੀ ਤਰ੍ਹਾਂ ਸਾਰੇ ਹੀ ਆਗੂ ਅਤੇ ਵਰਕਰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਪ੍ਰਚਾਰ ਅਤੇ ਪ੍ਰਸਾਰ ਕਰਨਗੇ ਅਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ ਪਾਰਟੀ ਦੀ ਝੋਲੀ ਪਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮੁਤਵਾਜੀ ਕਾਰਜਕਾਰੀ ਜਥੇਦਾਰ ਭਾਈ ਮੰਡ ਵਲੋਂ ਸਤਿਕਾਰ ਸੋਧ ਐਕਟ ਦੀ ਸ਼ਲਾਘਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਝਬਾਲ ਵਿਖੇ ਮਾਂ ਦਿਵਸ ਮਨਾਇਆ <br/>
Ad Position 24