28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬ ਦੇ ਲੋਕ ਭਾਜਪਾ ਨੂੰ ਉਸ ਦੇ ਤਾਨਾਸ਼ਾਹੀ ਮਨਸੂਬਿਆਂ 'ਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ-ਚੇਅ. ਚੱਕਵਾਲੀਆ <br/>

Ad Position 21
No active advertisement
ਅਜੀਤ ਡੈਸਕ 16-05-2026
ਖੇਮਕਰਨ, 15 ਮਈ (ਰਾਕੇਸ਼ ਕੁਮਾਰ ਬਿੱਲਾ)-ਭਾਰਤੀ ਜਨਤਾ ਪਾਰਟੀ ਜਿਸਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚਿਆ | ਇਸ ਪਾਰਟੀ ਨੇ ਹੁਣ ਤੱਕ ਸੂਬੇ ਦੇ ਕਿਸਾਨਾਂ 'ਤੇ ਮਜ਼ਦੂਰਾਂ ਦੇ ਹਿੱਤਾਂ ਦਾ ਖਿਲਵਾੜ ਹੀ ਕੀਤਾ ਹੈ | ਇਸ ਕਰਕੇ ਭਾਜਪਾ ਜਿਹੜੀ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਦੇ ਦਾਅਵੇ ਕਰ ਰਹੀ ਹੈ | ਪੰਜਾਬ ਦੀ ਸੂਝਵਾਨ ਜਨਤਾ ਨਾ ਕਦੇ ਭਾਜਪਾ ਨੂੰ ਵੋਟਾਂ ਪਾਵੇਗੀ ਤੇ ਨਾ ਹੀ ਉਸਨੂੰ ਪੰਜਾਬ ਅੰਦਰ ਆਪਣੇ ਮਾੜੇ ਮਨਸੂਬਿਆਂ ਵਿਚ ਕਾਮਯਾਬ ਹੋਣ ਦੇਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀ ਮੀਤ ਪ੍ਰਧਾਨ ਤੇ ਸਾਬਕਾ ਚੇਅ. ਭਾਗ ਸਿੰਘ ਚੱਕਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੱਚਾਈ ਸਾਰਿਆਂ ਸਾਹਮਣੇ ਹੈ ਕਿ ਦੇਸ਼ ਦੀ ਸੱਤਾ 'ਤੇ ਪਿਛਲੇ 12 ਸਾਲਾਂ ਤੋਂ ਲਗਾਤਾਰ ਕਾਬਜ ਭਾਜਪਾ ਦੇ ਰਾਜ ਦੌਰਾਨ ਦੇਸ਼ ਵਿਚਲੀਆਂ ਲੋਕਤਾਂਤਰਿਕ ਸੰਸਥਾਵਾਂ ਦੀ ਨਿਰਪੱਖਤਾ 'ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਕਈ ਸੂਬਿਆਂ ਵਿਚ ਚੋਣਾਂ ਦੌਰਾਨ ਜੋ ਖਤਰਨਾਕ ਮਾਹੌਲ ਬਣਿਆ ਹੈ, ਉਸ ਨੇ ਆਮ ਲੋਕਾਂ ਦੇ ਮਨਾਂ ਵਿਚ ਸ਼ੱਕ ਪੈਦਾ ਕੀਤਾ ਹੈ | ਖ਼ਾਸ ਕਰਕੇ ਹੁਣ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਜੋ ਕੁਝ ਹੋਇਆ, ਉਹ ਚੋਣ ਨਹੀਂ ਸਗੋਂ ਧੱਕੇਸ਼ਾਹੀ ਦੀ ਇਕ ਮਿਸਾਲ ਭਾਜਪਾ ਨੇ ਦਿਖਾਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੋਟਰਾਂ ਦੇ ਸਹਾਰੇ ਨਹੀਂ, ਸਗੋਂ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨਾਲ ਮਿਲ ਕੇ ਚੋਣਾਂ ਜਿੱਤ ਰਹੀ ਹੈ | ਜਦੋਂਕਿ ਦੇਸ਼ ਦੇ ਕਈ ਸੂਬਿਆਂ ਵਿਚ ਲੋਕ ਭਾਜਪਾ ਨੂੰ ਨਕਾਰਦੇ ਰਹੇ ਹਨ, ਪਰ ਫਿਰ ਵੀ ਨਤੀਜੇ ਅਜਿਹੇ ਆਉਂਦੇ ਹਨ, ਜਿਨ੍ਹਾਂ 'ਤੇ ਉੱਥੋਂ ਦੀ ਆਮ ਜਨਤਾ ਸਵਾਲ ਖੜ੍ਹੇ ਕਰਦੀ ਹੈ | ਹੁਣ ਫਿਰ ਭਾਜਪਾ ਪੱਛਮੀ ਬੰਗਾਲ ਦੀ ਤਰਜ 'ਤੇ ਪੰਜਾਬ 'ਚ ਵੀ ਵੋਟਾਂ ਦੀ ਸੁਧਾਈ ਕਰਨ ਦੀ ਆੜ 'ਚ ਐੱਸ.ਆਈ.ਆਰ. ਲਾਗੂ ਕਰਨ ਜਾ ਰਹੀ ਹੈ | ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਪੰਜਾਬ ਇਕ ਜਾਗਰੂਕ ਸੂਬਾ ਹੈ ਅਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਲੋਕਤੰਤਰ ਦੀ ਹੱਤਿਆ ਬਰਦਾਸ਼ਤ ਨਹੀਂ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ- ਡਾ. ਲੌਹੁਕਾ <br/> ਅਗਲੀ ਖ਼ਬਰ ਤਰਨ ਤਾਰਨ ਜ਼ਿਲ੍ਹੇ 'ਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਦੀਆਂ ਤਿਆਰੀਆਂ ਮੁਕੰਮਲ- ਜ਼ਿਲ੍ਹਾ ਚੋਣ ਅਫ਼ਸਰ <...
Ad Position 24