26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਲਈ ਭਾਜਪਾ ਨੇ ਸੀਟਾਂ ਐਲਾਨੀਆਂ <br/>

Ad Position 21
No active advertisement
ਅਜੀਤ ਡੈਸਕ 16-05-2026
ਭਿੱਖੀਵਿੰਡ, 15 ਮਈ (ਬੌਬੀ)-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਦੇ ਸੰਬੰਧ ਵਿਚ ਵਿਧਾਨ ਸਭਾ ਹਲਕਾ ਖੇਮਕਰਨ ਦੇ ਸੀਨੀਅਰ ਭਾਜਪਾ ਆਗੂ ਅਨੂਪ ਸਿੰਘ, ਸਿਤਾਰਾ ਸਿੰਘ ਡਲੀਰੀ, ਗੁਰਮੁਖ ਸਿੰਘ ਘੁੱਲਾ ਅਤੇ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਅਬਜਰਵਰ ਸਤਿੰਦਰ ਸਿੰਘ ਮਾਕੋਵਾਲ ਦੀ ਅਗਵਾਈ ਹੇਠ ਪਾਰਟੀ ਵਲੋਂ ਉਮੀਦਵਾਰਾਂ ਦੀਆਂ ਸੀਟਾਂ ਐਲਾਨੀਆਂ ਗਈਆਂ | ਇਸ ਮੌਕੇ ਅਨੂਪ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ ਦੋ ਤੋਂ ਸੰਦੀਪ ਕੌਰ ਪਤਨੀ ਗੁਰਸੇਵਕ ਸਿੰਘ, ਵਾਰਡ ਨੰਬਰ ਪੰਜ ਤੋਂ ਬਲਜੀਤ ਕੌਰ ਪਤਨੀ ਨਛੱਤਰ ਸਿੰਘ, ਵਾਰਡ ਨੰਬਰ ਸੱਤ ਤੋਂ ਦਲਬੀਰ ਕੌਰ ਪਤਨੀ ਹਰਦੇਵ ਸਿੰਘ, ਵਾਰਡ ਨੰਬਰ ਅੱਠ ਤੋਂ ਸਰਬਜੀਤ ਕੌਰ ਪਤਨੀ ਤਾਰਾ ਸਿੰਘ, ਵਾਰਡ ਨੰਬਰ ਨੌ ਤੋਂ ਊਸ਼ਾ ਰਾਣੀ ਪਤਨੀ ਧਰਮਵੀਰ ਸ਼ਰਮਾ, ਵਾਰਡ ਨੰਬਰ 10 ਤੋਂ ਲਾਭ ਧਵਨ ਪੁੱਤਰ ਸਰਬਜੀਤ ਧਵਨ, ਵਾਰਡ ਨੰਬਰ 11 ਤੋਂ ਕਮਲੇਸ਼ ਰਾਣੀ ਪਤਨੀ ਚਰਨਜੀਤ ਸ਼ਰਮਾ, ਵਾਰਡ ਨੰਬਰ 12 ਤੋਂ ਬਲਵਿੰਦਰ ਕੌਰ ਪਤਨੀ ਬਲਵੰਤ ਸਿੰਘ, ਵਾਰਡ ਨੰਬਰ 13 ਤੋਂ ਵਿਸ਼ਾਲ ਚੋਪੜਾ ਪੁੱਤਰ ਸਦਾ ਨੰਦ ਚੋਪੜਾ ਨੂੰ ਪਾਰਟੀ ਵਲੋਂ ਟਿਕਟਾਂ ਦੇ ਦਿੱਤੀਆਂ ਗਈਆਂ | ਇਸ ਮੌਕੇ ਉਪਰੋਕਤ ਆਗੂਆਂ ਜਿੰਨਾਂ ਵਿਚ ਸਦਾ ਨਾਲ ਚੋਪੜਾ ਵੀ ਮੌਜੂਦ ਸਨ, ਨੇ ਕਿਹਾ ਕਿ ਅੱਜ ਸਾਡੀ ਇਹ ਇਕੱਤਰਤਾ ਬੀਤੀ ਰਾਤ ਪ੍ਰਦੇਸ਼ ਭਾਜਪਾ ਦੇ ਸੈਕਟਰੀ ਰਾਜ ਕੁਮਾਰ ਅਤੇ ਅਬਜਵਰ ਮਾਕੋਵਾਲ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਜਿਹੜੇ ਉਮੀਦਵਾਰ ਐਲਾਨੇ ਗਏ ਹਨ, ਉਨ੍ਹਾਂ ਦੀ ਸੰਬੰਧ ਵਿਚ ਰੱਖੀ ਗਈ ਹੈ ਅਤੇ ਕੁਝ ਦਿਨ ਪਹਿਲਾਂ ਹੀ ਸਾਡੇ ਅੱਡਾ ਨਿਵਾਸੀਆਂ ਨਾਲ ਸਹਿਮਤੀ ਨਾਲ ਫੈਸਲਾ ਹੋਇਆ ਸੀ ਕਿ ਜਿਸ ਤਰ੍ਹਾਂ ਵੀ ਚੋਣ ਲੜਨੀ ਹੈ ਅਤੇ ਸਮੁੱਚਿਆਂ ਨੂੰ ਇਕੱਠਿਆਂ ਕਰਕੇ ਜਿਹੜੀ ਸੂਚੀ ਜਾਰੀ ਕੀਤੀ ਜਾਵੇਗੀ, ਉਸ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਆਪਣੇ ਉਮੀਦਵਾਰ ਦੇ ਕੇ 13 ਦੀਆਂ 13 ਸੀਟਾਂ 'ਤੇ ਚੋਣ ਲੜੀ ਜਾਵੇਗੀ ਉਪਰੋਕਤ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਆਪਣੇ ਉਮੀਦਵਾਰਾਂ ਦੀਆਂ ਸਾਰੀਆਂ ਹੀ ਨਾਮਜ਼ਦਗੀਆਂ ਫਾਈਲਾਂ ਨੂੰ ਜਮ੍ਹਾਂ ਕਰਵਾ ਦਿੱਤਾ ਗਿਆ ਹੈ | ਜੇਕਰ ਪੰਜਾਬ ਸਰਕਾਰ ਨੇ ਕੋਈ ਵੀ ਇਸ ਮਸਲੇ 'ਤੇ ਧੱਕੇਸ਼ਾਹੀ ਕੀਤੀ ਜਾਂ ਸਾਡੇ ਉਮੀਦਵਾਰਾਂ ਦੀਆਂ ਫਾਈਲਾਂ ਰੱਦ ਕੀਤੀਆਂ ਤਾਂ ਅਸੀਂ ਹਰ ਸਥਿਤੀ ਦਾ ਜਿਹੜਾ ਸਾਹਮਣਾ ਪੂਰਨ ਰੂਪ ਵਿਚ ਇਕੱਠੇ ਹੋ ਕੇ ਕਰਾਂਗੇ | ਇਸ ਮੌਕੇ ਅਨੂਪ ਸਿੰਘ ਭੁੱਲਰ, ਸਿਤਾਰਾ ਸਿੰਘ ਡਲੀਰੀ, ਸਦਾਨੰਦ ਚੋਪੜਾ, ਪ੍ਰਵੇਸ਼ ਚੋਪੜਾ, ਲਵ ਧਵਨ, ਕੇਬਲ ਕਿ੍ਸ਼ਨ ਚੋਪੜਾ, ਨਰਿੰਦਰ ਪਾਲ ਧਵਨ, ਚਰਨਜੀਤ ਸ਼ਰਮਾ, ਰਘੂ ਸ਼ਰਮਾ, ਨਵਦੀਪ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੱਟੀ ਤੇ ਭਿੱਖੀਵਿੰਡ ਚੋਣਾਂ ਦੇ ਭਾਜਪਾ ਉਮੀਦਵਾਰਾਂ ਨੂੰ ਹਰਜੀਤ ਸਿੰਘ ਸੰਧੂ ਨੇ ਵੰਡੇ ਚੋਣ ਨਿਸ਼ਾਨ ਪੱਤਰ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ ਨਗਰ ਕੌਂਸਲ ਪੱਟੀ ਦੀਆਂ ਚੋਣਾਂ- ਹਰਮਿੰਦਰ ਸਿੰਘ ਗਿੱਲ <br/>
Ad Position 24