ਤਰਨ ਤਾਰਨ, 15 ਮਈ (ਹਰਿੰਦਰ ਸਿੰਘ)-ਪੰਜਾਬ ਵਿਚ ਹੋਣ ਜਾ ਰਹੀਆਂ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੀ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਦੇ ਭਾਜਪਾ ਉਮੀਦਵਾਰਾਂ ਨੂੰ ਪਾਰਟੀ ਚੋਣ ਨਿਸ਼ਾਨ ਕਮਲ ਦਾ ਫੁੱਲ ਦੀਆਂ ਟਿਕਟਾਂ ਦੇ ਚੋਣ ਨਿਸ਼ਾਨ ਪੱਤਰ ਵੰਡੇ | ਇਸ ਮੌਕੇ ਚੋਣ ਇੰਚਾਰਜ ਭਿੱਖੀਵਿੰਡ ਸਤਿੰਦਰ ਸਿੰਘ ਮਾਖੋਵਾਲ, ਪੱਟੀ ਚੋਣ ਇੰਚਾਰਜ ਸਾਬਕਾ ਏ.ਡੀ.ਸੀ. ਰਣਬੀਰ ਸਿੰਘ ਮੂਧਲ, ਚੋਣ ਇੰਚਾਰਜ ਸ਼ਿਵ ਕੁਮਾਰ ਸੋਨੀ, ਚੋਣ ਇੰਚਾਰਜ ਹਰਪ੍ਰੀਤ ਸਿੰਘ ਸਿੰਦਬਾਦ, ਐਡਵੋਕੇਟ ਜਸਕਰਨ ਸਿੰਘ ਗਿੱਲ, ਰਿਤੇਸ਼ ਚੋਪੜਾ, ਸਰਕਲ ਪ੍ਰਧਾਨ ਪੱਟੀ ਸ਼ਹਿਰੀ ਵਿਜੇ ਵਿਨਾਇਕ, ਸਰਕਲ ਪ੍ਰਧਾਨ ਭਿੱਖੀਵਿੰਡ ਨਰਿੰਦਰ ਸਿੰਘ, ਸਰਕਲ ਪ੍ਰਧਾਨ ਪੱਟੀ ਸ਼ਹਿਰੀ ਵਿਜੇ ਵਿਨਾਇਕ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ, ਸੀਨੀਅਰ ਆਗੂ ਸਦਾਨੰਦ ਚੋਪੜਾ, ਸਿਤਾਰਾ ਸਿੰਘ ਡਲੀਰੀ, ਐਸ.ਸੀ. ਮੋਰਚਾ ਪ੍ਰਧਾਨ ਅਵਤਾਰ ਸਿੰਘ ਤੋਂ ਇਲਾਵਾ ਹੋਰ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ | ਮੀਟਿੰਗ ਵਿਚ ਪਾਰਟੀ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀ ਹੀ ਕਮੇਟੀ ਦੀ ਸਰਬਸੰਮਤੀ ਨਾਲ ਨਗਰ ਕੌਂਸਲ ਪੱਟੀ ਦੀ ਵਾਰਡ ਨੰਬਰ ਇੱਕ ਤੋਂ ਸ਼ਰਨਜੀਤ ਕੌਰ, ਦੋ ਤੋਂ ਸੁਰਿੰਦਰ ਸਿੰਘ, ਤਿੰਨ ਤੋਂ ਸੁਮਨ ਬਾਲਾ, ਚਾਰ ਤੋਂ ਧੀਰਜ ਕੁਮਾਰ, ਪੰਜ ਤੋਂ ਨਵਜੋਤ ਕੌਰ, ਛੇ ਤੋਂ ਨਰਿੰਦਰ ਸਿੰਘ, ਸੱਤ ਤੋਂ ਕਿਰਨਜੀਤ ਕੌਰ, ਅੱਠ ਤੋਂ ਜੰਗਾ ਸਿੰਘ, ਨੌ ਤੋਂ ਆਸ਼ਾ ਰਾਣੀ, ਦੱਸ ਤੋਂ ਰਵਿੰਦਰ ਸੋਨਾ, ਗਿਆਰਾਂ ਤੋਂ ਰਮਾਂ ਖੁਰਾਣਾ, ਬਾਰਾਂ ਤੋਂ ਪਦਮ ਕੁਮਾਰ, ਤੇਰਾਂ ਤੋਂ ਆਸ਼ਾ ਰਾਣੀ, ਪੰਦਰਾਂ ਤੋਂ ਜਸ਼ਨਪ੍ਰੀਤ ਕੌਰ, ਸੋਲਾਂ ਤੋਂ ਹਰਭਾਗ ਸਿੰਘ, ਸਤਾਰਾਂ ਤੋਂ ਗੁਰਲਾਲ ਸਿੰਘ ਢਿੱਲੋਂ, ਅਠਾਰਾਂ ਤੋਂ ਸਮਸ਼ੇਰ ਸਿੰਘ ਨੂੰ ਪਾਰਟੀ ਵਲੋਂ ਚੋਣ ਨਿਸ਼ਾਨ ਕਮਲ ਦੀਆਂ ਟਿਕਟਾਂ ਦਿੱਤੀਆਂ | ਇਸ ਤਰ੍ਹਾਂ ਨਗਰ ਪੰਚਾਇਤ ਭਿੱਖੀਵਿੰਡ ਦੀ ਵਾਰਡ ਨੰਬਰ ਇਕ ਤੋਂ ਸਤਨਾਮ ਸਿੰਘ, ਦੋ ਤੋਂ ਸੰਦੀਪ ਕੌਰ, ਤਿੰਨ ਤੋਂ ਸਿਮਰਨ, ਚਾਰ ਤੋਂ ਰਣਜੀਤ ਸਿੰਘ, ਪੰਜ ਤੋਂ ਬਲਜੀਤ ਕੌਰ, ਛੇ ਤੋਂ ਨਰਿੰਦਰ ਸਿੰਘ, ਸੱਤ ਤੋਂ ਦਲਬੀਰ ਕੌਰ, ਅੱਠ ਤੋਂ ਸਰਬਜੀਤ ਸਿੰਘ, ਨੌ ਤੋਂ ਊਸ਼ਾ ਰਾਣੀ, ਦੱਸ ਤੋਂ ਲਵ ਦੇਵਗਨ, ਗਿਆਰਾਂ ਤੋਂ ਕਮਲੇਸ਼ ਰਾਣੀ, ਬਾਰਾਂ ਤੋਂ ਬਲਵਿੰਦਰ ਕੌਰ, ਤੇਰਾਂ ਤੋਂ ਵਿਸ਼ਾਲ ਚੋਪੜਾ ਨੂੰ ਪਾਰਟੀ ਵਲੋਂ ਟਿਕਟ ਲੜਣ ਟਿਕਟਾਂ ਦਿੱਤੀਆਂ ਗਈਆਂ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਮੁੱਚੀ ਟੀਮ ਅਤੇ ਚੋਣ ਮੈਦਾਨੇ ਵਿਚ ਉਤਾਰੇ ਗਏ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ, ਜਿਸ ਤੋਂ ਇਕੱਤਰ ਕੋਰ ਕਮੇਟੀ ਵਲੋਂ ਮਜ਼ਬੂਤੀ ਨਾਲ ਵਿਸ਼ਵਾਸ਼ ਦੁਆਇਆ ਕਿ ਭਾਰਤੀ ਜਨਤਾ ਪਾਰਟੀ ਲੋਕ ਹਰਮਨ ਪਿਆਰਤਾ ਸਦਕਾ ਚੰਗਾ ਬਹੁਮਤ ਹਾਸਲ ਕਰੇਗੀ ਅਤੇ ਟਿਕਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਜਾਣਗੀਆਂ | ਹਰਜੀਤ ਸਿੰਘ ਸੰਧੂ ਨੇ ਆਪਣੀ ਜ਼ਿਲ੍ਹੇ ਦੀ ਸਮੁੱਚੀ ਟੀਮ ਸਮੇਤ ਪਹੁੰਚੀ ਲੀਡਰਸ਼ਿਪ ਨੂੰ ਵਿਸ਼ਵਾ ਜਤਾਇਆ ਕਿ ਪਹਿਲਾਂ ਦੀ ਤਰ੍ਹਾਂ ਸਾਰੇ ਹੀ ਆਗੂ ਅਤੇ ਵਰਕਰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਪ੍ਰਚਾਰ ਅਤੇ ਪ੍ਰਸਾਰ ਕਰਨਗੇ ਅਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ ਅਤੇ ਪਾਰਟੀ ਦੀ ਝੋਲੀ ਪਾਈ ਜਾਵੇਗੀ | ਇਸ ਮੌਕੇ ਰਾਜ ਕੁਮਾਰ ਚੋਪੜਾ, ਡਾ. ਧਰਮਵੀਰ, ਗੁਰਲਾਲ ਸਿੰਘ ਅਲਗੋਂ ਕੋਠੀ, ਜੀਤ ਅਲਗੋਂ ਕੋਠ, ਦਿਲਬਾਗ ਸਿੰਘ ਸਾਬਕਾ ਸਰਪੰਚ ਸਿੱਧਵਾਂ, ਮੇਜਰ ਸਿੰਘ ਸਾਬਕਾ ਸਰਪੰਚ ਅਲਗੋਂ, ਸਾਬਕਾ ਸਰਪੰਚ ਕਸ਼ਮੀਰ ਸਿੰਘ ਤੋਂ ਇਲਾਵਾ ਹੋਰ ਪਾਰਟੀ ਦੇ ਪ੍ਰਮੁੱਖ ਆਗੂ ਹਾਜ਼ਰ ਸਨ |