26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਅੱਜ ਆਖਰੀ ਦਿਨ, 3 ਵਜੇ ਤੋਂ ਬਾਅਦ ਐੱਸ. ਡੀ. ਐੱਮ. ਕੰਪਲੈਕਸ ਦੇ ਗੇਟ ਹੋਣਗੇ ਬੰਦ- ਐੱਸ. ਡੀ. ਐੱਮ. ਅਮਨਦੀਪ <br/>

Ad Position 21
No active advertisement
ਅਜੀਤ ਡੈਸਕ 16-05-2026
ਪੱਟੀ, 15 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਨਗਰ ਕੌਂਸਲ ਪੱਟੀ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਮਾਂ ਜੋ 13 ਮਈ ਤੋਂ 16 ਮਈ ਦੁਪਹਿਰ 3 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਸੀ, ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਪੱਟੀ ਅਮਨਦੀਪ ਨੇ ਦੱਸਿਆ ਕਿ 16 ਮਈ ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਤਰੀਕ ਹੈ | ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ | ਐਸ.ਡੀ.ਐਮ. ਨੇ ਦੱਸਿਆ ਕਿ ਦੁਪਹਿਰ 3 ਵਜੇ ਤੋਂ ਬਾਅਦ ਐਸ.ਡੀ.ਐਮ. ਕੰਪਲੈਕਸ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ ਅਤੇ ਉਸ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ | ਹਾਲਾਂਕਿ ਜੋ ਉਮੀਦਵਾਰ 3 ਵਜੇ ਤੋਂ ਪਹਿਲਾਂ ਦਫ਼ਤਰ ਦੇ ਬਾਹਰ ਲਾਈਨ ਵਿਚ ਖੜੇ ਹੋਣਗੇ, ਉਨ੍ਹਾਂ ਨੂੰ ਟੋਕਨ ਦਿੱਤੇ ਜਾਣਗੇ ਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦੇਰ ਸ਼ਾਮ ਤੱਕ ਵੀ ਸਵੀਕਾਰ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਮਹਿਕਮੇ ਵਲੋਂ ਐਨ.ਓ.ਸੀ. ਜਾਰੀ ਨਹੀਂ ਕੀਤੀ ਜਾਂਦੀ ਤਾਂ ਉਹ ਉਮੀਦਵਾਰ ਹਲਫੀਆ ਬਿਆਨ ਦੇ ਆਧਾਰ 'ਤੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਸਕਦਾ ਹੈ | ਐਸ.ਡੀ.ਐਮ. ਅਮਨਦੀਪ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਆਜ਼ਾਦ ਉਮੀਦਵਾਰ ਅਫਵਾਹਾਂ ਤੋਂ ਸੁਚੇਤ ਰਹੇ, ਕਿਉਂਕਿ ਹਰ ਉਮੀਦਵਾਰ ਨੂੰ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਪੂਰਾ ਹੱਕ ਹੈ | ਉਨ੍ਹਾਂ ਮੁੜ ਅਪੀਲ ਕਰਦਿਆਂ ਕਿਹਾ ਕਿ ਸਾਰੇ ਉਮੀਦਵਾਰ ਸਮੇਂ ਸਿਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ | ਜਿਹੜੇ ਉਮੀਦਵਾਰ 3 ਵਜੇ ਤੋਂ ਪਹਿਲਾਂ ਲਾਈਨ ਵਿਚ ਖੜ੍ਹ ਕੇ ਟੋਕਨ ਲੈ ਲੈਣਗੇ, ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦੇਰ ਸ਼ਾਮ ਤੱਕ ਦਾਖਲ ਕੀਤੇ ਜਾਣਗੇ, ਪਰ 3 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਉਮੀਦਵਾਰ ਨੂੰ ਐਸ.ਡੀ.ਐਮ. ਕੰਪਲੈਕਸ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਚੋਣਾਂ ਨਗਰ ਕੌਂਸਲ ਪੱਟੀ ਦੀਆਂ 19 ਵਾਰਡਾਂ ਲਈ 53 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ <br/> ਅਗਲੀ ਖ਼ਬਰ ਪੱਟੀ ਤੇ ਭਿੱਖੀਵਿੰਡ ਚੋਣਾਂ ਦੇ ਭਾਜਪਾ ਉਮੀਦਵਾਰਾਂ ਨੂੰ ਹਰਜੀਤ ਸਿੰਘ ਸੰਧੂ ਨੇ ਵੰਡੇ ਚੋਣ ਨਿਸ਼ਾਨ ਪੱਤਰ <br/>
Ad Position 24