25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਨਤੀਜਿਆਂ 'ਚ ਵੱਖ-ਵੱਖ ਪੁਜੀਸ਼ਨਾਂ ਕੀਤੀਆਂ ਹਾਸਿਲ <br/>

Ad Position 21
No active advertisement
ਅਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਵਲੋਂ ਬੀ.ਐੱਸ.ਸੀ. ਨਰਸਿੰਗ ਚੌਥੇ ਸਮੈਸਟਰ ਦੇ ਆਏ ਨਤੀਜਿਆਂ 'ਚ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਨ 'ਤੇ ਸਨਮਾਨਿਤ ਕਰਦੇ ਹੋਏ ਚੇਅਰਮੈਨ ਡਾ. ਐੱਮ.ਐੱਮ. ਨੰਦ, ਡਾਇਰੈਕਟਰ ਸੂਰੀਆ ਪ੍ਰਕਾਸ਼ ਅਨੰਦ, ਰੇਨੂ ਠਾਕਰ ਤੇ ਹੋਰ ਸਟਾਫ | ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ <br/> 25-05-2026
ਜੇਠੂਵਾਲ, 24 ਮਈ (ਮਿੱਤਰਪਾਲ ਸਿੰਘ ਰੰਧਾਵਾ)-ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਲੋਂ ਬੀ. ਐੱਸ. ਸੀ. ਨਰਸਿੰਗ ਸਮੈਸਟਰ ਚੌਥੇ ਦੇ ਐਲਾਨੇ ਨਤੀਜਿਆਂ 'ਚ ਅਨੰਦ ਕਾਲਜ ਆਫ ਨਰਸਿੰਗ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ, ਜਿਨ੍ਹਾਂ ਵਿਚ ਕਾਲਜ ਦੀ ਹੋਣਹਾਰ ਵਿਦਿਆਰਥਣ ਹਰਜੀਤ ਕੌਰ ਨੇ ਇਨ੍ਹਾਂ ਨਤੀਜਿਆਂ 'ਚ ਪਹਿਲਾ, ਪੁਨੀਤ ਕੌਰ ਨੇ ਦੂਜਾ ਤੇ ਅਨੂਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂਅ ਸੂਬੇ 'ਚ ਰੋਸ਼ਨ ਕੀਤਾ ਹੈ | ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ, ਵਾਈਸ ਚੇਅਰਮੈਨ ਡਾ. ਜੇ. ਐੱਸ. ਢਿੱਲੋਂ, ਮੈਨੇਜਿੰਗ ਡਾਇਰੈਕਟਰ ਸੂਰਿਆ ਪ੍ਰਕਾਸ਼ ਆਨੰਦ, ਕੈਂਪਸ ਡਾਇਰੈਕਟਰ ਮਿਸ ਰੇਨੂ ਠਾਕੁਰ, ਪਿ੍ੰਸੀਪਲ ਰਚਨਾ ਕੁਮਾਰੀ, ਵਾਈਸ ਪਿ੍ੰਸੀਪਲ ਰਮਨਦੀਪ ਕੌਰ ਸੋਹਲ ਅਤੇ ਨਰਸਿੰਗ ਐਡਵਾਈਜ਼ਰ ਊਸ਼ਾ ਸਰੀਨ ਵਲੋਂ ਕਾਲਜ ਦੀਆਂ ਵਿਦਿਆਰਥਣ ਹਰਜੀਤ ਕੌਰ, ਪੁਨੀਤ ਕੌਰ, ਅਨੂਰੀਤ ਕੌਰ ਸਮੇਤ ਹੋਰ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਚੇਅਰਮੈਨ ਡਾ. ਐਮ. ਐਮ. ਨੰਦ ਤੇ ਡਾਇਰੈਕਟਰ ਸੂਰੀਆ ਪ੍ਰਕਾਸ਼ ਅਨੰਦ ਨੇ ਸਾਂਝੇ ਤੌਰ ਤੇ ਕਿਹਾ ਕਿ ਕਾਲਜ ਦੇ ਪਿ੍ੰਸੀਪਲ ਤੇ ਸਟਾਫ ਵਲੋਂ ਪੂਰੀ ਲਗਨ ਤੇ ਮਿਹਨਤ ਨਾਲ ਵਿਦਿਆਰਥੀਆਂ ਨੂੰ ਉਚੇਰੀ ਵਿਦਿਆ ਦੇ ਕੇ ਪੜ੍ਹਾਇਆ ਜਿਸ ਦੀ ਬਦੌਲਤ ਹੋਰ ਵਿਦਿਆਰਥਣਾਂ ਵਲੋਂ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ | ਇਸ ਮੌਕੇ ਮੈਡਮ ਪ੍ਰੋਫੈਸਰ ਮਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਭਾਵਨਾ ਸ਼ਰਮਾ, ਪੂਨਮ, ਹਰਲੀਨ ਕੌਰ, ਪਿ੍ਯੰਕਾ, ਸੀਮਾ, ਪੁਨਰ, ਪਰਮੀਤ, ਰਮਨਦੀਪ ਕੌਰ, ਰਮਨ ਸੰਧੂ, ਕੋਮਲ ਢਿੱਲੋਂ, ਨਵਜੋਤ ਕੌਰ, ਸਰਨਦੀਪ ਕੌਰ, ਸਿਮਰਨ ਢਿੱਲੋਂ, ਸੁਖਸਰਨ, ਨਿਧੀ, ਰਿੱਪਨਦੀਪ ਕੌਰ, ਅੰਜਲੀ, ਪੱਲਵੀ, ਅਬਿਦਾਹ, ਸਮਰੀਨ, ਮਨਪ੍ਰੀਤ,ਜਸਲੀਨ, ਭਵਿਆ, ਆਇਮਨ, ਸਿਮਰਨਜੀਤ, ਵੰਸ਼ਿਕਾ, ਬੰਸ਼ੀਕਾ, ਬਲਜਿੰਦਰ, ਪ੍ਰਭਨੂਰ, ਰਮਨਦੀਪ ਚੌਹਾਨ ਸਮੇਤ ਹੋਰ ਸਟਾਫ਼ ਤੇ ਵਿਦਿਆਰਥਣਾਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਭੰਗਵਾਂ ਵਿਖੇ ਬਾਬਾ ਮਹਿੰਦਰ ਸਿੰਘ ਦੀ ਬਰਸੀ ਮਨਾਈ ਅਗਲੀ ਖ਼ਬਰ ਮਹਿਤਾ ਵਿਖੇ ਕਰਵਾਏ ਜਾ ਰਹੇ ਸ਼ਹੀਦੀ ਸਮਾਗਮਾਂ 'ਚ ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ-ਬਾਬਾ ਹਰਨਾਮ ਸਿੰਘ ਖ਼ਾਲਸਾ
Ad Position 24