ਚੋਗਾਵਾਂ, 24 ਮਈ (ਗੁਰਵਿੰਦਰ ਸਿੰਘ ਕਲਸੀ)-ਪਿੰਡ ਭੰਗਵਾਂ ਦੇ ਗੁਰਦੁਆਰਾ ਧੰਨ-ਬਾਬਾ ਦੀਪ ਸਿੰਘ ਸ਼ਹੀਦ ਵਿਖੇ ਬਾਬਾ ਮਹਿੰਦਰ ਸਿੰਘ ਦੀ ਬਰਸੀ ਐੱਨ.ਆਰ.ਆਈ. ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਈ ਗਈ | ਇਸ ਮੌਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗਏ | ਉਪਰੰਤ ਸਜੇ ਖੁੱਲ੍ਹੇ ਪੰਡਾਲ ਵਿਚ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਸੁਖਦੇਵ ਸਿੰਘ ਬੂਹ ਦਾ ਢਾਡੀ ਜਥਾ, ਕਵੀ ਭਾਈ ਕੁਲਦੀਪ ਸਿੰਘ ਦਰਾਜਕੇ ਸਮੇਤ ਹੋਰਨਾਂ ਜਥਿਆਂ ਨੇ ਆਈ ਸੰਗਤ ਨੂੰ ਕਥਾ ਕੀਰਤਨ ਤੇ ਸੂਰਬੀਰ ਯੋਧਿਆਂ ਦਾ ਇਤਿਹਾਸ ਸੁਣਾ ਕੇ ਗੁਰੂ ਚਰਨਾਂ ਨਾਲ ਜੋੜੀ ਰੱਖਿਆ | ਪ੍ਰਬੰਧਕਾਂ ਵਲੋਂ ਜਥੇ ਤੇ ਸੰਤ ਮਹਾਂਪੁਰਸ਼ਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿੰਡ ਭੰਗਵਾਂ ਦੇ ਸਮੂਹ ਨੌਜਵਾਨਾਂ ਵਲੋਂ ਫਲਾਂ ਦੇ ਜੂਸ, ਆਈਸਕ੍ਰੀਮ, ਗੋਲ ਗੱਪੇ, ਠੰਢੇ ਮਿੱਠੇ ਜਲ ਦੀਆਂ ਛਬੀਲਾਂ, ਚਾਹ ਪਕੌੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤੇ | ਇਸ ਮੌਕੇ ਗ੍ਰੰਥੀ ਬਿਕਰਮਜੀਤ ਸਿੰਘ, ਬਾਬਾ ਹਰੀ ਸਿੰਘ, ਗੁਰਜੰਟ ਸਿੰਘ, ਨਿਸ਼ਾਨ ਸਿੰਘ ਦੋਧੀ, ਦਾਰਾ ਸਿੰਘ ਸਾਬਕਾ ਸਰਪੰਚ, ਪਰਗਟ ਸਿੰਘ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ |