26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅਟਾਰੀ ਰੋਡ 'ਤੇ ਕਣਕ ਦੇ ਨਾੜ ਨੂੰ ਲਗਾਈ ਅੱਗ, ਪ੍ਰਸ਼ਾਸਨ ਸੁੱਤਾ ਕੁੰਭਕਰਨ ਦੀ ਨੀਂਦ

Ad Position 21
No active advertisement
ਅਜੀਤ ਡੈਸਕ 25-05-2026
ਅਟਾਰੀ ਸਰਹੱਦ, 24 ਮਈ-(ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਅੰਮਿ੍ਤਸਰ ਅਟਾਰੀ ਹਾਈਵੇ ਦੇ ਕੰਢੇ ਲਗਾਤਾਰ ਜ਼ਮੀਨ ਮਾਲਕਾਂ ਵਲੋਂ ਕਣਕ ਦੇ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਨਾਲ ਮੇਨ ਨੈਸ਼ਨਲ ਹਾਈਵੇ 'ਤੇ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਹੈ | ਮਗਰ ਲਗਾਤਾਰ ਲੱਗ ਰਹੀ ਇਸ ਅੱਗ ਨੂੰ ਕਾਬੂ ਪਾਉਣ ਲਈ ਅਤੇ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਅੰਮਿ੍ਤਸਰ ਤੇ ਸਥਾਨਕ ਪੁਲਿਸ ਥਾਣਾ ਘਰਿੰਡਾ ਦੀ ਪੁਲਿਸ ਚੌਂਕੀ ਦੇ ਕਰਮਚਾਰੀ ਲੱਗ ਰਹੀ ਲਗਾਤਾਰ ਅੱਗ ਨੂੰ ਰੋਕਣ ਤੇ ਕਾਨੂੰਨੀ ਕਾਰਵਾਈ ਕਰਨ ਤੋਂ ਕੋਹਾਂ ਦੂਰ ਡਰਦੇ ਹੋਏ ਆਪਣੀ ਜਾਨ ਛੁਡਵਾ ਰਹੇ ਹਨ, ਇਥੇ ਦੱਸਣਯੋਗ ਹੈ ਕਿ ਅੰਮਿ੍ਤਸਰ ਅਟਾਰੀ ਰੋਡ 'ਤੇ ਲਗਾਈ ਜਾ ਰਹੀ ਕਣਕ ਦੇ ਨਾੜ ਨੂੰ ਅੱਗ ਕਿਉਂਕਿ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਰਹੱਦ 'ਤੇ ਹੁੰਦੀ ਝੰਡੇ ਦੀ ਰਸਮ ਰੀ ਟਰੀਟ ਨੂੰ ਵੇਖਣ ਆਉਣ ਜਾਣ ਵਾਲੇ ਸੈਲਾਨੀਆਂ ਦੇ ਵਾਹਨ ਕਾਰਾਂ ਮੋਟਰਸਾਈਕਲ ਤੇ ਆਟੋ ਈ ਰਕਸ਼ਾ ਇਸ ਸਵਾਰ ਹੋ ਕੇ ਅਟਾਰੀ ਸਰਹੱਦ ਵੱਲ ਨੂੰ ਜਾਣ ਵਾਲੇ ਸੈਲਾਨੀਆਂ ਨੂੰ ਅੱਗ ਤੋਂ ਹੋਣ ਵਾਲੀ ਭਿਆਨਕ ਘਟਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅੱਜ ਅਟਾਰੀ ਅੰਮਿ੍ਤਸਰ ਤੇ ਸਥਿਤ ਅੱਡਾ ਖਾਸਾ 'ਤੇ ਨਜਦੀਕ ਆਰਮੀ ਕੈਂਟ ਅਤੇ ਬਣ ਰਹੇ ਦਿੱਲੀ ਸ਼੍ਰੀਨਗਰ ਹਾਈਵੇ 'ਤੇ ਲੱਗੀ ਅੱਗ ਇੰਨੀ ਕੂ ਭਿਆਨਕ ਸੀ ਕਿ ਇਸ ਦੇ ਨਾਲ ਹੀ ਸਾਂਝੀ ਕੰਧ ਨਾਲ ਪੈਟਰੋਲ ਪੰਪ ਲੱਗਦਾ ਹੈ ਜਿਸ ਨੂੰ ਕਿ ਅੱਗ ਲਗਾਉਣ ਵਾਲਿਆਂ ਵਲੋਂ ਅੱਖਾਂ ਤੋਂ ਪਰੋਖੇ ਕੀਤਾ ਗਿਆ | ਇੱਥੇ ਹੀ ਬੱਸ ਨਹੀਂ ਪਿਛਲੇ ਕਈ ਦਿਨਾਂ ਤੋਂ ਅਟਾਰੀ ਅੰਮਿ੍ਤਸਰ ਰੋਡ 'ਤੇ ਇਸ ਅੱਗ ਲਗਾਉਣ ਵਾਲੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਇਸ ਸੰਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ | ਇਸ ਸੰਬੰਧੀ ਅੰਮਿ੍ਤਸਰ ਅਟਾਰੀ ਰੋਡ ਦੇ ਜੰਗਲਾਤ ਵਿਭਾਗ ਦੇ ਗਾਰਡ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜੰਗਲਾਤ ਵਿਭਾਗ ਵਲੋਂ ਪਹਿਲਾਂ ਤੋਂ ਹੀ ਅੱਗ ਨਾ ਲਾਉਣ ਹਦਾਇਤ ਕੀਤੀ ਜਾਂਦੀ ਹੈ ਤੇ ਇਸ ਸੰਬੰਧੀ ਪਿੰਡ-ਪਿੰਡ ਜਾ ਕੇ ਗੁਰੂ ਘਰਾਂ ਦੇ ਸਪੀਕਰਾਂ ਤੋਂ ਅਨਾਉਂਸਮੈਂਟ ਵੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਜੋ ਵੀ ਵਾਤਾਵਰਨ ਖ਼ਰਾਬ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਵਿਭਾਗ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ |
24ਏਐਸਆਰ46, 47, 48
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ ਕਰਨ ਵਾਲੇ 20 ਲੀਟਰ ਤੇਲ ਸਮੇਤ ਕਾਬੂ ਅਗਲੀ ਖ਼ਬਰ ਗਗਨਦੀਪ ਸਿੰਘ, ਭਾਰਤੀ ਓਵਰਸੀਜ਼ ਯੂਥ ਕਾਂਗਰਸ (ਪੰਜਾਬ ਚੈਪਟਰ ਵਿਕਟੋਰੀਆ) ਵਲੋਂ ਲੋਕ ਸਭਾ ਖ਼ਡੂਰ ਸਾਹਿਬ ਦੇ ਪ੍ਰਧਾਨ ਬਣੇ...
Ad Position 24