26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬਾਬਾ ਬਕਾਲਾ ਸਾਹਿਬ ਵਿਖੇ ਐੱਨ. ਆਰ. ਆਈ. ਦੇ ਘਰ 'ਤੇ ਚੱਲੀ ਗੋਲੀ

Ad Position 21
No active advertisement
ਅਜੀਤ ਡੈਸਕ 25-05-2026
ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਦੁਆਰਾ ਸ੍ਰੀ ਮਾਤਾ ਗੰਗਾ ਰੋਡ, ਨੇੜੇ ਬਰਫ ਵਾਲਾ ਕਾਰਖਾਨਾ, ਬਾਬਾ ਬਕਾਲਾ ਸਾਹਿਬ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਇਕ ਐੱਨ.ਆਰ.ਆਈ ਦੇ ਘਰ 'ਤੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਉਪਰੰਤ ਪੁਲਿਸ ਵਲੋਂ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ | ਇਸ ਸੰਬੰਧੀ ਤੇਜਿੰਦਰ ਸਿੰਘ ਚੌਂਕੀ ਇੰਚਰਾਜ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਹੈ ਕਿ ਲਖਬੀਰ ਕੌਰ ਪਤਨੀ ਹਰਦੀਪ ਸਿੰਘ ਵਾਸੀ ਲੱਧਾ ਮੁੰਡਾ (ਬਟਾਲਾ) ਹਾਲ ਵਾਸੀ ਮਾਤਾ ਗੰਗਾ ਰੋਡ, ਬਾਬਾ ਬਕਾਲਾ ਸਾਹਿਬ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਕਿ ਉਸਦੇ ਤਿੰਨ ਬੱਚੇ ਹਨ, ਲੜਕੀ ਰਮਨਪ੍ਰੀਤ ਕੌਰ ਪਤਨੀ ਬਲਜਿੰਦਰ ਸਿੰਘ, ਜੋ ਸਪੇਨ ਵਿਚ ਰਹਿੰਦੇ ਹਨ, ਲੜਕਾ ਸਤਿੰਦਰਬੀਰ ਸਿੰਘ ਇੰਗਲੈਡ ਅਤੇ ਛੋਟਾ ਲੜਕਾ ਅਮਿਤੋਜਪ੍ਰੀਤ ਸਿੰਘ ਨਿਊਜੀਲੈਂਡ ਰਹਿੰਦਾ ਹੈ | ਅਸੀਂ ਘਰ ਵਿਚ ਮੈਂ ਮੇਰੇ ਪਤੀ ਹਰਦੀਪ ਸਿੰਘ ਅਤੇ ਮੇਰੀ ਨੂੰ ਹ ਰਮਨਪ੍ਰੀਤ ਕੌਰ ਹੀ ਰਹਿੰਦੇ ਹਾਂ | ਬੀਤੀ ਰਾਤ ਨੂੰ ਰਾਤ 11:10 ਵਜੇ ਰਾਤ ਨੂੰ ਅਸੀਂ ਤਿੰਨੇ ਜਣੇ ਖਾਣਾ ਖਾ ਕੇ ਆਪਣੇ ਆਪਣੇ ਕਮਰਿਆਂ ਵਿਚ ਸੋ ਰਹੇ ਸੀ ਤਾਂ ਅਚਾਨਕ ਬਹੁਤ ਜੋਰ ਨਾਲ ਖੜਕੇ ਦੀ ਅਵਾਜ ਸੁਣਾਈ ਦਿੱਤੀ | ਜਿਸ ਨਾਲ ਅਸੀ ਇਕਦਮ ਉਠ ਪਏ, ਜਦੋਂ ਬਰਾਂਡੇ ਦਾ ਦਰਵਾਜਾ ਖੋਲ ਕੇ ਬਾਹਰ ਵਿਹੜੇ ਵਿਚ ਜਾ ਕੇ ਦੇਖਿਆ ਤਾਂ ਵਿਹੜੇ ਵਿਚ ਕੱਚ ਖਿਲਰਿਆ ਹੋਇਆ ਸੀ ਤਾਂ ਅਸੀ ਉਪਰ ਨੂੰ ਦੇਖਿਆ ਤਾਂ ਸਾਡੀ ਗਰਿੱਲ ਦਾ ਵਿਚਕਾਰਲਾ ਸ਼ੀਸ਼ਾ ਟੁੱਟਿਆ ਹੋਇਆ ਅਤੇ ਫਿਰ ਮੇਰੀ ਨੂੰ ਹ ਰਮਨਪ੍ਰੀਤ ਕੌਰ ਨੇ ਆਪਣੇ ਮੋਬਾਈਲ ਤੇ ਕੈਮਰੇ ਚੈੱਕ ਕੀਤੇ ਤਾਂ ਇਕ ਮੋਟਰਸਾਈਕਲ 'ਤੇ ਤਿੰਨ ਅਣਪਛਾਤੇ ਨੌਜਵਾਨ ਬਾਹਰ ਸੜਕ 'ਤੇ ਸਾਡੇ ਗੇਟ ਕੋਲ ਆ ਕੇ ਮੋਟਰਸਾਈਕਲ ਹੋਲੀ ਕਰਕੇ ਸਾਡੇ ਘਰ ਵੱਲ ਹਵਾਈ ਫਾਇਰ ਕੀਤਾ ਜੋ ਸਾਡੇ ਘਰ ਦੀ ਦੂਜੀ ਮੰਜਿਲ ਤੇ ਕੱਚ ਦੀ ਗਰਿੱਲ 'ਤੇ ਲੱਗਾ | ਜਿਸ ਨਾਲ ਗਰਿੱਲ ਦਾ ਵਿਚਕਾਰਲਾ ਸ਼ੀਸ਼ਾ ਟੁੱਟ ਗਿਆ | ਪੁਲਿਸ ਨੇ ਮੌਕੇ 'ਤੇ ਪੱੁਜ ਕੇ ਕਾਰਵਾਈ ਅਮਲ ਵਿਚ ਲਿਆਂਦੀ | ਲਖਬੀਰ ਕੌਰ ਪਤਨੀ ਹਰਦੀਪ ਸਿੰਘ ਅਤੇ ਉਸਦੇ ਭਤੀਜੇ ਬਲਜਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਬੁਤਾਲਾ ਦੇ ਬਿਆਨਾਂ ਜੁਰਮ 125 ਬੀ.ਐਨ.ਐਸ. 25-54-59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ
Ad Position 22
No active advertisement
ਪਿਛਲੀ ਖ਼ਬਰ ਕੁਸ਼ਤੀ ਮੁਕਾਬਲਿਆਂ 'ਚ ਪ੍ਰਭ ਭਲਵਾਨ ਨੇ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਪਿੰਡ ਖੱਬੇ ਰਾਜਪੂਤਾਂ ਵਿਖੇ ਸ਼ਹੀਦੀ ਦੀਵਾਨ ਸਜਾਇਆ
Ad Position 24