26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕੁਸ਼ਤੀ ਮੁਕਾਬਲਿਆਂ 'ਚ ਪ੍ਰਭ ਭਲਵਾਨ ਨੇ ਜਿੱਤਿਆ ਚਾਂਦੀ ਦਾ ਤਗਮਾ

Ad Position 21
No active advertisement
ਅਜੀਤ ਡੈਸਕ 25-05-2026
ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਜੰਮਪਲ ਪ੍ਰਭ ਪਹਿਲਵਾਨ (ਹਵੇਲੀਆਣਾ) ਨੇ ਇੰਗਲੈਂਡ ਦੇ ਸ਼ਹਿਰ ਮੇਨਚੈਸਟਰ ਵਿਚ ਹੋਏ ਬਿ੍ਟਿਸ਼ ਨੈਸ਼ਨਲ ਚੈਂਪੀਅਨਸ਼ਿਪ (ਕੁਸ਼ਤੀ ਮਕਾਬਲਿਆਂ) ਵਿਚ ਵਿਰੋਧੀ ਭਲਵਾਨਾਂ ਨੂੰ ਸ਼ਿਕਸਤ ਦੇ ਕੇ, 125 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਕ ਵਾਰ ਫਿਰ ਆਪਣੇ ਇਲਾਕੇ ਅਤੇ ਮਾਂ ਪਿਓ ਦਾ ਨਾਮ ਰੌਸ਼ਨ ਕੀਤਾ ਹੈ | ਪ੍ਰਭ ਬਾਬਾ ਬਕਾਲਾ ਸਾਹਿਬ ਨੇ ਪਹਿਲੇ ਮੁਾਕਬਲੇ ਵਿਚ ਭਾਰਤੀ ਮੂਲ ਦੇ ਭਲਵਾਨ ਲਵਪ੍ਰੀਤ ਨੂੰ 5-1 ਦੇ ਮਕਾਬਲੇ ਨਾਲ ਹਰਾਇਆ | ਦੂਸਰੀ ਕੇਸ਼ੀ ਵਿਚ ਲੰਡਨ ਰੈਸਲਿੰਗ ਦੇ ਯੂਰਪਨ ਐਟੋ ਖੋਲਮਰੂਦ ਨੂੰ 4-0 ਦੇ ਮੁਕਾਬਲੇ ਨਾਲ ਹਰਾਕੇ ਪੂਰੇ ਇੰਗਲੈਂਡ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ ਹੈ | ਪ੍ਰਭ ਦੇ ਪਿਤਾ ਮਨਜੀਤ ਸਿੰਘ, ਜੋ ਕਿ ਖੁਦ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ-ਸ਼ਾਮ ਕੁਸ਼ਤੀ ਅਖਾੜਾ ਚਲਾ ਰਹੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਨਸ਼ਿਆਂ ਵਲੋਂ ਹਟਾਕੇ ਖੇਡਾਂ ਨਾਲ ਜੋੜ ਰਹੇ ਹਨ, ਨੇ ਦੱਸਿਆ ਹੈ ਕਿ ਇੰਗਲੈਂਡ ਦੇ ਮੇਨਚੈਸਟਰ ਸ਼ਹਿਰ ਵਿਚ ਹੋਏ ਬਿ੍ਟਿਸ਼ ਨੈਸ਼ਨਲ ਚੈਂਪੀਅਨਸ਼ਿਪ ਵਿਚ ਵੱਖ-ਵੱਖ ਦੇਸ਼ਾਂ ਦੇ ਭਲਵਾਨਾਂ ਨੇ ਭਾਗ ਲਿਆ, ਵਿਚ 125 ਕਿਲੋ ਭਾਰ ਕੈਟਾਗਰੀ ਵਿਚ ਪ੍ਰਭ ਭਲਵਾਨ ਬਾਬਾ ਬਕਾਲਾ ਸਾਹਿਬ ਨੇ ਵੀ ਹਿੱਸਾ ਲਿਆ ਅਤੇ ਚਾਂਦੀ ਦਾ ਤਗਮਾ ਹਾਸਿਲ ਕੀਤਾ ਹੈ ਅਤੇ ਇਸ ਤਰ੍ਹਾਂ ਪ੍ਰਭ ਨੇ ਇਕ ਵਾਰ ਫਿਰ ਆਪਣੇ ਇਲਾਕੇ ਅਤੇ ਮਾਂ-ਪਿਓ ਦਾ ਨਾਮ ਰੌਸ਼ਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਐੱਨ. ਆਰ. ਆਈ. ਦੇ ਘਰ 'ਤੇ ਚੱਲੀ ਗੋਲੀ
Ad Position 24