16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਫਤਿਆਬਾਦ ਵਿਖੇ ਟ੍ਰੈਫਿਕ ਪੁਲਿਸ ਹਾਜ਼ਰ ਹੁੰਦੀ ਤਾਂ ਹਾਦਸੇ ਨਾ ਹੁੰਦੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਫਤਿਆਬਾਦ, 31 ਮਈ ਹਰਵਿੰਦਰ ਸਿੰਘ ਧੂੰਦਾ)—ਇਸ ਵਿਸ਼ੇਸ਼ ਸਟੋਰੀ ਦੇ ਲੇਖਕ ਨੇ ਫਤਿਆਬਾਦ ਤੇ ਆਸ–ਪਾਸ ਵਿਖੇ ਟ੍ਰੈਫਿਕ ਦੇ ਮਾੜੇ ਪ੍ਰਬੰਧਾਂ ਦੀਆਂ ਅਨੇਕਾਂ ਵਾਰ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਹਨ, ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਹੀਂ ਸਰਕੀ | ਜਦੋਂ ਕੋਈ ਹਾਦਸਾ ਵਾਪਰ ਜਾਦਾ ਹੈ ਤਾਂ ਪ੍ਰਸ਼ਾਸਨ ਪੱਬਾਂ ਭਾਰ ਹੋ ਕੇ ਉਧਰ ਨੂੰ ਦੌੜਦਾ ਹੈ, ਜਿੱਥੇ ਦੁਰਘਟਨਾ ਹੋਈ ਹੁੰਦੀ ਹੈ, ਉਸ ਤਰ੍ਹਾਂ ਪ੍ਰਸ਼ਾਸਨ ਵਲੋਂ ਧਿਆਨ ਨਹੀਂ ਦਿੱਤਾ ਜਾਂਦਾ, ਜਦੋਂਕਿ ਕੁਝ ਸਮਾਂ ਪਹਿਲਾਂ ਅਖ਼ਬਾਰ ਵਿਚ ਜਦੋਂ ਕੋਈ ਖ਼ਬਰ ਦੁਰਘਟਨਾ ਬਾਰੇ ਛੱਪਦੀ ਸੀ ਤਾਂ ਪ੍ਰਸ਼ਾਸਨ ਦੇ ਭਾਅ ਦੀ ਬਣ ਜਾਂਦੀ ਸੀ, ਪਰ ਹੁਣ ਤਾਂ ਪ੍ਰਸ਼ਾਸਨ ਦੀ ਨੀਂਦ ਉਦੋਂ ਖੁੱਲ੍ਹ ਦੀ ਹੈ, ਜਦੋਂ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਦੀ ਹੈ | ਅਜਿਹੀ ਇਕ ਘਟਨਾ ਪਿਛਲੇ ਦਿਨੀਂ ਫਤਿਆਬਾਦ ਵਿਖੇ ਵਾਪਰੀ, ਜਿਸ ਦਾ ਪਤਾ ਲੱਗਣ 'ਤੇ ਤਹਿਸੀਲ ਖਡੂਰ ਸਾਹਿਬ ਦੇ ਅੱੈਸ.ਡੀ.ਐੱਮ. ਅਤੇ ਤਹਿਸੀਲਦਾਰ ਤੋਂ ਇਲਾਵਾ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ. ਐੱਸ. ਪੀ., ਐੱਸ. ਐੱਚ. ਓ. ਅਤੇ ਹੋਰ ਪ੍ਰਸ਼ਾਸਨ ਦੇ ਅਫ਼ਸਰ ਸੰਵੇਦਨਾ ਪ੍ਰਗਟ ਕਰਨ ਆ ਗਏ | ਉਸ ਸਮੇਂ ਲੋਕਤੰਤਰ ਦੇ ਚੌਥੇ ਥੰਮ ਵਲੋਂ ਜਦੋਂ ਉਨ੍ਹਾਂ ਨੂੰ ਸਵਾਲ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ, ਫਿਰ ਪ੍ਰਸ਼ਾਸਨ ਵਲੋਂ ਪੱਤਰਕਾਰਾਂ ਕੋਲੋਂ ਸੁਝਾਅ ਮੰਗੇ ਜਾਦੇ ਹਨ | ਅਜਿਹੀ ਹੀ ਘਟਨਾ ਪਿਛਲੇ ਦਿਨੀਂ ਹੋਏ ਹਾਦਸੇ ਵਿਚ ਇਕ ਅੱਠਵੀਂ ਜਮਾਤ ਦੇ 14 ਸਾਲਾ ਬੱਚੇ ਦੀ ਸਿਲੰਡਰਾਂ ਵਾਲੇ ਟਰੱਕ ਹੇਠ ਆ ਕੇ ਦਰਦਨਾਕ ਮੌਤ ਹੋ ਗਈ ਸੀ | ਇਸ ਬਾਰੇ ਪੱਤਰਕਾਰਾਂ ਨੇ ਕਿਹਾ ਕਿ ਜੇਕਰ ਸਾਡੇ ਸੁਝਾਵਾਂ ਨੂੰ ਲਾਗੂ ਕਰਨਾ ਹੈ ਤਾਂ ਅਸੀਂ ਸੁਝਾਅ ਦੇਣ ਲਈ ਤਿਆਰ ਹਾਂ | ਇਸ ਮੌਕੇ ਐੱਸ. ਡੀ. ਐੱਮ. ਅਤੇ ਡੀ.ਐੱਸ.ਪੀ. ਨੂੰ ਪੱਤਰਕਾਰਾਂ ਵਲੋਂ ਸੁਝਾਅ ਦਿੱਤੇ ਕਿ ਸਭ ਤੋਂ ਪਹਿਲਾਂ ਤਾਂ ਟ੍ਰੈਫਿਕ ਪੁਲਿਸ ਦੇ ਦੋ ਮੁਲਾਜ਼ਮ ਪੱਕੇ ਤੌਰ 'ਤੇ ਤਾਇਨਾਤ ਕੀਤੇ ਜਾਣ, ਜੋ ਚੋਹਲਾ ਸਾਹਿਬ ਜਾਂ ਤਰਨ ਤਾਰਨ ਵਲੋਂ ਆਉਣ ਵਾਲੇ 18 ਟਾਇਰਾਂ ਵਾਲੇ ਘੋੜੇ ਅਤੇ ਸਿਲੰਡਰਾਂ ਵਾਲੇ ਟਰੱਕਾਂ ਨੂੰ ਫਤਿਆਬਾਦ ਸ਼ਹਿਰ ਦੇ ਵਿਚ ਨਾ ਵੜਨ ਦੇਣ ਅਤੇ ਉਨ੍ਹਾਂ ਨੂੰ ਸਖਤੀ ਨਾਲ ਫਤਿਆਬਾਦ ਤੋਂ ਖਡੂਰ ਸਾਹਿਬ ਰੋਡ ਤੋਂ ਗੋਇੰਦਵਾਲ ਸਾਹਿਬ ਜਾਣ ਵਾਲੀ ਸੜਕ 'ਤੇ ਜਾਣ ਲਈ ਮਜ਼ਬੂਰ ਕਰਨ, ਤਾਂ ਕਿ ਇਕ ਤਾਂ ਵੱਡੇ ਟਰਾਲਿਆਂ ਦੇ ਸ਼ਹਿਰ ਵਿਚ ਵੜਨ ਨਾਲ ਜੋ ਫਤਿਆਬਾਦ ਵਿਚ ਟ੍ਰੈਫਿਕ ਜਾਮ ਹੁੰਦਾ ਹੈ, ਉਸ ਤੋਂ ਨਿਜਾਤ ਮਿਲ ਸਕੇ ਅਤੇ ਦੂਜਾ ਜੋ ਵੱਡੇ–ਵੱਡੇ ਟਰੱਕਾਂ ਨਾਲ ਦੁਰਘਟਨਾਵਾਂ ਹੁੰਦੀਆਂ ਹਨ, ਉਨ੍ਹਾਂ ਤੋਂ ਬਚਾਅ ਹੋ ਸਕੇ | ਕਿਉਂਕਿ ਹਾਲ ਹੀ ਵਿਚ ਸਾਈਕਲ 'ਤੇ ਸਵਾਰ ਹੋ ਕੇ ਅੱਠਵੀਂ ਕਲਾਸ ਦਾ ਵਿਦਿਆਰਥੀ ਜੋ ਆਪਣੇ ਸਕੂਲ ਜਾ ਰਿਹਾ ਸੀ, ਉਸਨੂੰ ਸਿਲੰਡਰਾਂ ਵਾਲੇ ਟਰੱਕ ਨੇ ਟਾਇਰ ਹੇਠ ਦੇ ਕੇ ਕੁਚਲ ਦਿੱਤਾ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਜਿਸ ਦੀ ਪਛਾਣ ਧੀਰਜ ਕੁਮਾਰ ਪੁੱਤਰ ਨਰਿੰਦਰ ਤੇਜਪਾਲ ਵਾਸੀ ਫਤਿਆਬਾਦ ਵਜੋਂ ਹੋਈ ਹੈ | ਹਾਦਸੇ ਤੋਂ ਬਾਅਦ ਲੋਕਾਂ ਨੇ ਟਰੱਕ ਡਰਾਈਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਰੋਹ ਵਿਚ ਆਏ ਲੋਕਾਂ ਨੇ ਸੜਕ 'ਤੇ ਜਾਮ ਲਗਾ ਕੇ ਧਰਨਾ ਲਗਾ ਦਿੱਤਾ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਇਸ ਮੌਕੇ ਐੱਸ. ਡੀ. ਐੱਮ. ਨੇ ਮੌਕੇ 'ਤੇ ਹਾਜ਼ਤਰ ਸਰਪੰਚ ਜਗਵਿੰਦਰ ਸਿੰਘ ਮੱਣਕੂ ਨੂੰ ਕਿਹਾ ਕਿ ਉਹ ਪੰਚਾਇਤ ਵਲੋਂ ਮਤਾ ਪਾ ਦੇਣ ਕਿ ਫਤਿਆਬਾਦ ਸ਼ਹਿਰ ਵਿਚੋਂ ਭਾਰੀ ਟ੍ਰੈਫਿਕ ਦਾ ਲੰਘਣਾ ਮਨ੍ਹਾਂ ਹੈ, ਜਿਸ 'ਤੇ ਅਮਲ ਕਰਦੇ ਹੋਏ ਸਰਪੰਚ ਜਗਵਿੰਦਰ ਸਿੰਘ ਨੇ ਮਤਾ ਪਾ ਕੇ ਸਾਰੇ ਮੈਂਬਰਾਂ ਦੇ ਦਸਤਖਤ ਕਰਵਾ ਕੇ ਇਕ ਮੈਂਬਰ ਸੁਖਦੇਵ ਰਾਜ ਦੇ ਹੱਥ ਐੱਸ. ਡੀ. ਐੱਮ. ਦੇ ਦਫ਼ਤਰ ਭੇਜ ਦਿੱਤਾ | ਹੁਣ ਵੇਖਣਾ ਇਹ ਹੈ ਕਿ ਇਸ ਮਤੇ ਦਾ ਕੀ ਅਸਰ ਹੁੰਦਾ ਹੈ ਅਤੇ ਇਸ ਟੀ. ਪੁਆਇੰਟ 'ਤੇ ਟ੍ਰੈਫ਼ਿਕ ਪੁਲਿਸ ਤਾਇਨਾਤ ਕੀਤੀ ਜਾਂਦੀ ਹੈ ਕਿ ਨਹੀਂ | ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਜਗਵਿੰਦਰ ਸਿੰਘ ਫਤਿਆਬਾਦ, ਮੈਂਬਰ ਸੁਖਦੇਵ ਰਾਜ, ਮੈਂਬਰ ਜਸਬੀਰ ਸਿੰਘ ਸਾਬੀ, ਗੁਰਭੇਜ ਸਿੰਘ ਭੇਜੀ ਫਤਿਆਬਾਦ, ਨੰਬਰਦਾਰ ਸੁਖਦੇਵ ਸਿੰਘ, ਅਵਤਾਰ ਸਿੰਘ ਭੰਗੂ, ਜਸਵਿੰਦਰ ਸਿੰਘ ਜੱਸ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਕਈ ਵਾਰ ਤਾਇਨਾਤ ਕੀਤੇ ਗਏ ਹਨ, ਪਰ ਉਹ ਟੀ. ਪੁਆਇੰਟ 'ਤੇ ਘੱਟ ਅਤੇ ਦਿਹਾੜੀ ਬਣਾਉਣ ਵੱਲ ਜ਼ਿਆਦਾ ਧਿਆਨ ਰੱਖਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ 'ਚ ਤਿੰਨ ਰੋਜ਼ਾ ਪੰਜਾਬ ਸਟੇਟ ਗਰਲਜ਼ ਵੁਸ਼ੂ ਚੈਂਪੀਅਨਸ਼ਿਪ-2026 ਦੀ ਸ਼ੁਰੂਆਤ ਅਗਲੀ ਖ਼ਬਰ ਹਲਕਾ ਇੰਚਾਰਜ ਕੰਚਨਪ੍ਰੀਤ ਨੇ ਧੁੰਨਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>
Ad Position 24