30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੇਜ਼ ਤੂਫਾਨ ਨੇ ਖੋਹੀ ਗਰੀਬ ਪਰਿਵਾਰ ਦੇ ਸਿਰ ਤੋਂ ਛੱਤ

Ad Position 21
No active advertisement
ਅਜੀਤ ਡੈਸਕ 14-06-2026
ਹਰੀਕੇ ਪੱਤਣ, 13 ਜੂਨ ( ਸੰਜੀਵ ਕੁੰਦਰਾ)-ਬੀਤੀ ਸ਼ਾਮ ਆਏ ਤੇਜ਼ ਤੂਫਾਨ ਨੇ ਭਾਰੀ ਤਬਾਹੀ ਕੀਤੀ ਲੋਕਾਂ ਦਾ ਵੱਡਾ ਨੁਕਸਾਨ ਹੋਇਆ। ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਬੂਹ ਵਿਖੇ ਤੇਜ਼ ਤੂਫਾਨ ਦੀ ਮਾਰ ਨੇ ਪਰਿਵਾਰ ਤੋਂ ਘਰ ਦੀ ਛੱਤ ਖੋਹ ਲਈ ਤੇ ਬੇਵੱਸ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਬਰਿੰਦਰ ਸਿੰਘ ਵਾਸੀ ਬੂਹ ਨੇ ਦੱਸਿਆ ਕਿ ਸਾਡੇ ਘਰ ਨਜ਼ਦੀਕ ਕਿਸੇ ਨੇ ਸ਼ੈਡ ਪਾਇਆ ਹੋਇਆ ਸੀ, ਸੋ ਬੀਤੇ ਕੱਲ੍ਹ ਆਏ ਤੇਜ਼ ਤੂਫਾਨ ਕਾਰਨ ਉੱਡ ਕੇ ਸਾਡੇ ਘਰ ਦੀ ਛੱਤ ਤੇ ਆ ਡਿੱਗਾ। ਇਹ ਭਾਰੀ ਸ਼ੈਡ ਡਿੱਗਣ ਕਾਰਨ ਮੇਰੇ ਘਰ ਦੀ ਛੱਤ ਤੇ ਕਮਰੇ ਪੂਰੀ ਤਰ੍ਹਾਂ ਟੁੱਟ ਗਏ। ਮਲ੍ਹਬਾ ਡਿੱਗਣ ਕਾਰਨ ਘਰ ਵਿਚ ਪਿਆ ਅਲਮਾਰੀ, ਕੂਲਰ, ਬੈਡ ਆਦਿ ਸਮਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਪ੍ਰਮਾਤਮਾ ਦੀ ਕਿਰਪਾ ਨਾਲ ਪਰਿਵਾਰ ਦੇ ਜੀਅ ਵਾਲ ਵਾਲ ਬਚ ਗਏ। ਰਾਜਬਰਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਤੂਫਾਨ ਨੇ ਸਾਡੇ ਸਿਰ ਤੋਂ ਛੱਤ ਵੀ ਖੋਹ ਲਈ ਅਤੇ ਸਾਡਾ ਪਰਿਵਾਰ ਅੱਤ ਦੀ ਗਰਮੀ ਵਿਚ ਕਿਧਰ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਸਾਰ ਲਈ ਜਾਵੇ ਅਤੇ ਘਰ ਦੀ ਮੁਰੰਮਤ ਲਈ ਸਰਕਾਰ ਸਾਡੀ ਸਹਾਇਤਾ ਕਰੇ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸੁਲਤਾਨਪੁਰ ਲੋਧੀ ਦੇ ਸਮੁੱਚੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਪਾਰਟੀ ਹਾਈਕਮਾਂਡ ਤੋਂ ਹਲਕਾ ਇੰਚਾਰਜ ਲਾਉਣ ਦੀ ਮੰ... ਅਗਲੀ ਖ਼ਬਰ ਪੱਟੀ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
Ad Position 24