ਫਤਿਆਬਾਦ, 3 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਬਾਬਾ ਕਰਮਸ਼ਾਹ ਦਾਤਾ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਫਤਿਆਬਾਦ ਦੇ ਸਰਪੰਚ ਜਗਵਿੰਦਰ ਸਿੰਘ ਮੱਣਕੂ ਨੇ ਸਾਥੀਆਂ ਮੈਬਰ ਮਲਕੀਤ ਸਿੰਘ, ਬਾਵਾ ਸੁਰਜੀਤ ਕੁਮਾਰ, ਬਾਬਾ ਅੰਗਰੇਜ਼ ਸਿੰਘ, ਨੰਬਰਦਾਰ ਸੁਖਦੇਵ ਸਿੰਘ, ਧਰਮ ਸਿੰਘ ਬੋਰਾ ਵਾਲੇ, ਰਛਪਾਲ ਸਿੰਘ, ਗੁਰਦੇਵ ਸਿੰਘ ਪੀ. ਟੀ. ਮਾਸਟਰ ਤੇ ਸਮੇਤ ਦੱਸਿਆ ਕਿ 24 ਹਾੜ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ’ਚ ਉੱਚ ਕੋਟੀ ਦੇ ਢਾਡੀ ਅਤੇ ਕਵੀਸ਼ਰ ਸੰਗਤਾਂ ਨੂੰ ਨਿਹਾਲ ਕਰਨਗੇ। ਸ਼ਾਮ ਨੂੰ ਲੜਕੀਆਂ ਤੇ ਲੜਕਿਆ ਦੀਆਂ ਕਬੱਡੀ ਦੀਆਂ ਟੀਮਾ ਦੇ ਸ਼ੋਅ ਮੈਚ ਕਰਵਾਏ ਜਾਣਗੇ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।