09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਐਕਸਰੇ ਮਸ਼ੀਨ ਖ਼ਰਾਬ ਹੋਣ ਕਾਰਨ ਮਰੀਜ਼ਾਂ ਨੂੰ ਐਕਸਰੇ ਕਰਵਾਉਣ ਲਈ ਜਾਣਾ ਪੈਂਦਾ ਦੂਜੇ ਸ਼ਹਿਰ ’ਚ

Ad Position 21
No active advertisement
ਅਜੀਤ ਡੈਸਕ 08-07-2026
ਨੌਸ਼ਹਿਰਾ ਪਨੂੰਆ, 7 ਜੁਲਾਈ (ਦੀਪਕ ਮੈਣੀ)–ਸਥਾਨਕ ਪਿੰਡ ਦੀ ਮੁੱਖ ਸੜਕ ’ਤੇ ਦਾਣਾ ਮੰਡੀ ਦੇ ਸਹਾਮਣੇ ਸਥਿਤ ਹੈ ਕਮਿਊਨਿਟੀ ਹੈਲਥ ਸੈਂਟਰ। ਇਸ ਹੈਲਥ ਸੈਂਟਰ ਵਿਖੇ ਦੋ ਐੱਮ.ਬੀ.ਬੀ.ਐੱਸ. ਡਾਕਟਰ, ਦੰਦਾਂ ਵਾਲਾ ਡਾਕਟਰ ਤੋਂ ਇਲਾਵਾ ਹੋਮਿਉਪੈਥਿਕ ਡਾਕਟਰ ਡਿਊਟੀ ਦੇ ਰਹੇ ਹਨ। ਇਸ ਕਮਿਊਨਿਟੀ ਹੈਲਥ ਸੈਂਟਰ ਵਿਚ ਨੇੜਲੇ ਪੰਦਰਾਂ ਪਿੰਡਾਂ ਦੇ ਲੋੜਵੰਦ ਲੋਕ ਆਪਣਾ ਇਲਾਜ ਕਰਵਾਉਣ ਲਈ ਰੋਜ਼ਾਨਾ ਆਉਦੇ ਹਨ । ਇਸ ਹੈਲਥ ਸੈਂਟਰ ਵਿਚ ਪਿਛਲੇ ਕਈ ਸਾਲ ਪਹਿਲਾਂ ਲੱਗੀ ਐਕਸਰੇ ਮਸ਼ੀਨ ਲੰਮੇ ਸਮੇਂ ਤੋਂ ਖ਼ਰਾਬ ਹੋਣ ਕਾਰਨ ਲੋੜਵੰਦ ਮਰੀਜ਼ਾਂ ਨੂੰ ਐਕਸਰੇ ਕਰਵਾਉਣ ਲਈ ਤਰਨ ਤਾਰਨ ਜਾਂ ਅੰਮ੍ਰਿਤਸਰ ਜਾਣਾ ਪੈਂਦਾ ਹੈ । ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਸ ਹੈਲਥ ਸੈਂਟਰ ’ਚ ਜਲਦੀ ਤੋਂ ਜਲਦੀ ਐਕਸਰੇ ਮਸ਼ੀਨ ਤੇ ਅਲਟਰਾ ਸਾਊਂਡ ਮਸ਼ੀਨ ਸਥਾਪਿਤ ਕੀਤੀ ਜਾਵੇ ਤਾਂ ਜੋ ਮਰੀਜ਼ਾਂ ਨੂੰ ਅਪਣਾ ਇਲਾਜ ਕਰਵਾਉਣ ਸਮੇਂ ਲੋੜੀਂਦਾ ਐਕਸਰੇ ਜਾਂ ਅਲਟਰਾ ਸਾਉਂਡ ਰਿਪੋਰਟ ਲਈ ਦੂਰ ਦੂਜੇ ਸ਼ਹਿਰ ਜਾ ਕੇ ਪ੍ਰਾਈਵੇਟ ਸੈਂਟਰਾਂ ਤੋਂ ਰਿਪੋਰਟ ਕਰਵਾਉਣ ਲਈ ਨਾ ਜਾਣਾ ਪਵੇ । ਜ਼ਿਕਰਯੋਗ ਹੈ ਕਿ ਇਹ ਕਮਿਊਨਿਟੀ ਹੈਲਥ ਸੈਂਟਰ ਪਹਿਲਾਂ ਪ੍ਰਾਇਮਰੀ ਹੈਲਥ ਸੈਂਟਰ ਹੁੰਦਾ ਸੀ ਤੇ ਇਸ ਸੈਂਟਰ ਵਿਚ ਪੰਜ ਸੀਨੀਅਰ ਡਾਕਟਰ ਡਿਊਟੀ ’ਤੇ ਹੁੰਦੇ ਸਨ। ਆਮ ਮੁਢਲੀ ਸਹਾਇਤਾ ਵਜੋਂ ਲੱਤਾਂ-ਬਾਹਾਂ ਦੇ ਅਪਰੇਸ਼ਨ ਇਸ ਪ੍ਰਾਇਮਰੀ ਹੈਲਥ ਸੈਂਟਰ ਵਿਚ ਕੀਤੇ ਜਾਂਦੇ ਸਨ। ਸਮੇਂ ਸਮੇਂ ਦੀ ਸਰਕਾਰ ਵਲੋਂ ਇਸ ਹੈਲਥ ਸੈਂਟਰ ਤੋਂ ਡਾਕਟਰਾਂ ਨੂੰ ਤਬਦੀਲ ਕਰਕੇ ਕੈਰੋਂ ਤੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤਾ ਜਾਂਦਾ ਹੈ ਤੇ ਡਾਕਟਰਾਂ ਦੀਆ ਸੀਟਾਂ ਘਟਾ ਕੇ 2 ਕਰ ਦਿੱਤੀਆਂ । ਇਸ ਸਮੇੀਂ ਇਸ ਕਮਿਊਨਿਟੀ ਹੈਲਥ ਸੈਂਟਰ ਵਿਚ ਦਰਜਾਚਾਰ ਦੀਆਂ ਅਸਾਮੀਆਂ ਵੀ ਖਾਲੀ ਹਨ । ਇਸ ਹੈਲਥ ਸੈਂਟਰ ਤੋਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਾਈਵੇਟ ਤੌਰ ’ਤੇ ਰੱਖਿਆ ਰਾਤ ਦਾ ਪਹਿਰੇਦਾਰ ਦਿਹਾੜੀ ’ਤੇ ਹੈ । ਹਸਪਤਾਲ ਦੇ ਮੁਲਾਜ਼ਮ ਨੇ ਦੱਸਿਆ ਕਿ ਦਰਜਾਚਾਰ ਮੁਲਾਜ਼ਮਾਂ ਦੇ ਨਾ ਹੋਣ ਕਾਰਨ ਹਸਪਤਾਲ ਵਿਚ ਸਾਫ ਸਫਾਈ ਦੀ ਘਾਟ ਹੈ ਜਦੋਂਕਿ ਹਸਪਤਾਲ ਵਿਚ ਸਾਫ-ਸਫਾਈ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ । ਇਲਾਕਾ ਵਾਸੀਆਂ ਨੂੰ ਮਿਲਦੀ ਆ ਰਹੀ ਐਕਸਰੇ ਦੀ ਸਹੂਲਤ, ਐਕਸਰੇ ਮਸ਼ੀਨ ਖ਼ਰਾਬ ਹੋਣ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈਦਾ ਹੈ।
Ad Position 22
No active advertisement
ਪਿਛਲੀ ਖ਼ਬਰ ਟੀ-ਪੁਆਇੰਟ ਫਤਿਆਬਾਦ ਵਿਖੇ ਟ੍ਰੈਫਿਕ ਪੁਲਿਸ ਵਲੋਂ ਪ੍ਰਸ਼ਾਸਨ ਦੇ ਹੁਕਮਾਂ ’ਤੇ ਨਹੀਂ ਹੋ ਰਿਹਾ ਅਮਲ ਅਗਲੀ ਖ਼ਬਰ ਫ਼ਿਲਮ ਸਤਲੁਜ ਨੂੰ ਬੰਦ ਕਰਨ ਦੇ ਵਿਰੋਧ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਜਥੇਬੰਦੀ ਵਲੋਂ ਖਾਲੜਾ ਤੋਂ ਤਰਨ ਤਾਰਨ ਤੱਕ ਰੋ...
Ad Position 24