09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਟੀ-ਪੁਆਇੰਟ ਫਤਿਆਬਾਦ ਵਿਖੇ ਟ੍ਰੈਫਿਕ ਪੁਲਿਸ ਵਲੋਂ ਪ੍ਰਸ਼ਾਸਨ ਦੇ ਹੁਕਮਾਂ ’ਤੇ ਨਹੀਂ ਹੋ ਰਿਹਾ ਅਮਲ

Ad Position 21
No active advertisement
ਅਜੀਤ ਡੈਸਕ 08-07-2026
ਫਤਿਆਬਾਦ, 7 ਜੁਲਾਈ (ਹਰਵਿੰਦਰ ਸਿੰਘ ਧੂੰਦਾ)– ਹੈਵੀ ਟ੍ਰੈਫਿਕ ਕਾਰਨ ਪਿਛਲੇ ਦਿਨੀ ਫਤਿਆਬਾਦ ਵਿਖੇ ਸਿਲੰਡਰਾਂ ਵਾਲੇ ਟਰੱਕ ਹੇਠ ਆ ਕੇ ਇਕ ਲੜਕੇ ਦੀ ਹੋਈ ਮੌਤ ਤੋ ਬਾਅਦ ਮੌਕੇ ’ਤੇ ਪਹੁੰਚੇ ਐੱਸ.ਡੀ.ਐੱਮ. ਸੰਜੀਵ ਸ਼ਰਮਾ ਅਤੇ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ.ਐੱਸ.ਪੀ. ਹਰਿੰਦਰ ਸਿੰਘ ਨਾਲ ਫਤਿਆਬਾਦ ਦੇ ਮੁਹਤਬਰ ਸੱਜਣਾਂ ਨੇ ਮੁਲਾਕਾਤ ਕੀਤੀ ਤੇ ਮੁਹਤਬਰਾਂ ਸੱਜਣਾਂ ਨੇ ਗੁਹਾਰ ਲਗਾਈ ਕਿ ਜਿਸ ਹੈਵੀ ਟਰੱਕਾਂ ਕਾਰਨ ਅੱਜ 14 ਸਾਲਾ ਦੇ ਅੱਠਵੀ ’ਚ ਪੜ੍ਹਦੇ ਬੱਚੇ ਦੀ ਮੌਤ ਹੋ ਗਈ ਹੈ। ਅਗਰ ਹੈਵੀ ਟ੍ਰੈਫਿਕ ਜਿਨ੍ਹਾਂ ’ਚ 18 ਟਾਇਰਾਂ ਵਾਲੇ ਵੱਡੇ ਟਰਾਲੇ, ਤੇਲ ਵਾਲੇ ਟੈਂਕਰ, ਰੇਤਾ ਬੱਜਰੀ ਵਾਲੇ ਟਿੱਪਰ ਅਤੇ ਸਿਲੰਡਰਾਂ ਵਾਲੇ ਟਰਾਲੇ ਅਗਰ ਫਤਿਆਬਾਦ ਸ਼ਹਿਰ ’ਚੋਂ ਲੰਘਣ ਦੀ ਬਜਾਏ ਇਨ੍ਹਾਂ ਨੂੰ ਟੀ ਪੁਆਇੰਟ ਪੁਲ ਨਹਿਰ ਫਤਿਆਬਾਦ ਤੋਂ ਗੋਇੰਦਵਾਲ ਸਾਹਿਬ ਵਾਲੀ ਸੜਕ ’ਤੇ ਭੇਜ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਜਿੱਥੇ ਐਕਸੀਡੈਂਟਾ ਤੋਂ ਬਚਾਅ ਹੋ ਸਕਦਾ ਹੈ, ਉਥੇ ਫਤਿਆਬਾਦ ਸ਼ਹਿਰ ’ਚ ਹੈਵੀ ਟ੍ਰੈਫਿਕ ਦੇ ਕਾਰਨ ਲੱਗਦੇ ਜਾਮਾ ਤੋਂ ਨਿਜਾਤ ਵੀ ਮਿਲ ਸਕਦੀ ਹੈ। ਇਸ ਬਾਰੇ ਤਹਿਸੀਲ ਖਡੂਰ ਸਾਹਿਬ ਦੇ ਐੱਸ.ਡੀ.ਐੱਮ ਨੇ ਮੌਕੇ ’ਤੇ ਸਰਪੰਚ ਜਗਵਿੰਦਰ ਸਿੰਘ ਫਤਿਆਬਾਦ ਨੂੰ ਇਕ ਮਤਾ ਪਾਸ ਕਰਕੇ ਭੇਜਣ ਲਈ ਕਿਹਾ, ਜਿਸ ਵਿਚ ਹੈਵੀ ਟ੍ਰੈਫ਼ਿਕ ਫਤਿਆਬਾਦ ਦੇ ਬਾਹਰੋਂ ਬਾਹਰ ਲੰਘਾਉਣ ਲਈ ਉਨ੍ਹਾਂ ਨੂੰ ਲੰਘਾਈ ਜਾਵੇ। ਜਿਸ ’ਤੇ ਅਮਲ ਕਰਦਿਆਂ ਸਰਪੰਚ ਵਲੋਂ ਆਪਣੇ ਮਤਿਆਂ ਵਾਲੇ ਰਜਿਸਟਰ ਤੇ ਮਤਾ ਪਾ ਕੇ ਇਸ ਦੀ ਕਾਪੀ ਐੱਸ.ਡੀ.ਐੱਮ. ਨੂੰ ਭੇਜ ਦਿੱਤੀ। ਇਸ ਸੰਬੰਧੀ ਐੱਸ.ਡੀ.ਐੱਮ. ਸੰਜੀਵ ਸ਼ਰਮਾ ਨੇ ਦੱਸਿਆ ਕਿ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ.ਐੱਸ.ਪੀ. ਹਰਿੰਦਰ ਸਿੰਘ ਨੂੰ ਹੁਕਮ ਜਾਰੀ ਕੀਤੇ ਗਏ ਕਿ ਟੀ-ਪੁਆਇੰਟ ਫਤਿਆਬਾਦ ਵਿਖੇ ਟ੍ਰੈਫ਼ਿਕ ਪੁਲਿਸ ਤਾਇਨਾਤ ਕੀਤੀ ਜਾਵੇ। ਇਸ ਸੰਬੰਧੀ ਜਦੋ ਸਬੰਧਤ ਪੱਤਰਕਾਰ ਵਲੋਂ ਡੀ.ਐੱਸ.ਪੀ. ਹਰਿੰਦਰ ਸਿੰਘ ਨੂੰ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਵਲੋਂ ਐੱਸ.ਡੀ.ਐੱਮ. ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਟ੍ਰੈਫ਼ਿਕ ਪੁਲਸ ਦੇ ਏ.ਐਸ.ਆਈ. ਮਨਜਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਸਮੇਤ ਟ੍ਰੈਫ਼ਿਕ ਪੁਲਸ ਦੀ ਡਿਊਟੀ ਟੀ ਪੁਆਇੰਟ ’ਤੇ ਉਸੇ ਦਿਨ ਹੀ ਲਗਾ ਦਿੱਤੀ ਸੀ। ਇਸ ਕੰਮ ਨੂੰ ਤਕਰੀਬਨ ਇਕ ਮਹੀਨੇ ਤੋ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਟ੍ਰੈਫਿਕ ਪੁਲਿਸ ਵਲੋਂ ਉੱਚ ਅਫ਼ਸਰਾਂ ਦੇ ਹੁਕਮ ਨੂੰ ਟਿੱਚ ਜਾਣਦੇ ਹੋਏ ਇਕ ਦਿਨ ਵੀ ਅਮਲ ਨਹੀ ਕੀਤਾ। ਇਸ ਸੰਬੰਧੀ ਜਦੋਂ ਏ.ਐਸ.ਆਈ. ਮਨਜਿੰਦਰ ਸਿੰਘ ਨੂੰ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਨੇ ਮਨਘੜਤ ਤਰਕ ਦਿੰਦੇ ਹੋਏ ਕਿਹਾ ਕਿ ਫਤਿਆਬਾਦ ਦੇ ਲੋਕ ਹੀ ਹੈਵੀ ਟ੍ਰੈਫ਼ਿਕ ਨੂੰ ਬਾਹਰੋਂ ਬਾਹਰ ਕੱਢਣ ਵਿਚ ਰਾਜੀ ਨਹੀ ਹਨ ਅਤੇ ਦੂਜਾ ਕਾਰਨ ਉਨ੍ਹਾਂ ਦੱਸਿਆ ਕਿ ਟਰੱਕਾਂ ਦੇ ਡਰਾਈਵਰ ਕਹਿੰਦੇ ਹਨ ਸਾਡਾ ਤੇਲ ਜਿਆਦਾ ਲੱਗਦਾ ਹੈ ਜਦੋਕਿ ਸ਼ਹਿਰ ਅੰਦਰੋ ਜਦੋ ਹੈਵੀ ਟਰੱਕ ਲੰਘਦੇ ਹਨ ਤਾਂ ਕਈ ਵਾਰ ਘੰਟਿਆਂਬੱਧੀ ਜਾਮ ਵਿਚ ਫਸੇ ਰਹਿੰਦੇ ਹਨ ਤਾਂ ਤੇਲ ਕਈ ਗੁਣਾ ਜ਼ਿਆਦਾ ਲੱਗ ਜਾਂਦਾ ਹੈ। ਏ.ਐਸ.ਆਈ. ਮਨਜਿੰਦਰ ਸਿੰਘ ਦੇ ਇਨ੍ਹਾਂ ਤਰਕਾਂ ਨੂੰ ਦਰਕਿਨਾਰ ਕਰਦੇ ਹੋਏ ਫਤਿਆਬਾਦ ਨਿਵਾਸੀਆਂ ਵਲੋਂ ਮੰਗ ਕੀਤੀ ਹੈ ਕਿ ਟ੍ਰੈਫਿਕ ਪੁਲਿਸ ਵਲੋਂ ਕੀਤੀ ਜਾ ਰਹੀ ਆਨਾਕਾਨੀ ਦੇ ਖਿਲਾਫ਼ ਐਕਸ਼ਨ ਲੈਦਿਆਂ ਇਥੇ ਟੀ-ਪੁਆਇੰਟ ਫਤਿਆਬਾਦ ਵਿਖੇ ਟ੍ਰੈਫਿਕ ਪੁਲਿਸ ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਪਿਛਲੇ ਸਮੇ ਵਿਚ ਹੋਈਆ ਅਣਸੁਖਾਵੀਆ ਘਟਨਾਵਾਂ ਨੂੰ ਆਉਣ ਵਾਲੇ ਸਮੇਂ ਵਿਚ ਰੋਕਿਆ ਜਾ ਸਕੇ। ਹੁਣ ਵੇਖਣਾ ਇਹ ਹੈ ਕਿ ਪ੍ਰਸ਼ਾਸਨ ਦੇ ਹੁਕਮਾਂ ਤੇ ਟ੍ਰੈਫਿਕ ਪੁਲਿਸ ਹੁਣ ਹੋਰ ਕੀ ਬਹਾਨੇ ਬਣਾਉਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਫੋਨ ਚੋਰੀ ਕਰਨ ’ਤੇ ਮਾਮਲਾ ਦਰਜ ਅਗਲੀ ਖ਼ਬਰ ਐਕਸਰੇ ਮਸ਼ੀਨ ਖ਼ਰਾਬ ਹੋਣ ਕਾਰਨ ਮਰੀਜ਼ਾਂ ਨੂੰ ਐਕਸਰੇ ਕਰਵਾਉਣ ਲਈ ਜਾਣਾ ਪੈਂਦਾ ਦੂਜੇ ਸ਼ਹਿਰ ’ਚ
Ad Position 24