ਤਰਨ ਤਾਰਨ, 7 ਜੁਲਾਈ (ਹਰਿੰਦਰ ਸਿੰਘ)— ਸਿੱਖ ਸਦਭਾਵਨਾ ਦਲ ਦੀ ਮੀਟਿੰਗ ਤਰਨ ਤਾਰਨ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਪਹੁੰਚੇ। ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਭਾਈ ਬਲਦੇਵ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਸ਼ੇਰੇ-ਏ-ਪੰਜਾਬ ਦੀ 187 ਵੀਂ ਬਰਸੀ ਅਤੇ 328 ਪਾਵਨ ਸਰੂਪਾਂ ਸੰਬੰਧੀ ਪੰਜ ਸਾਲ ਚੱਲੇ ਪੰਥਕ ਹੋਕੇ ਦੀ ਫਤੇਯਾਪਤਾ ਨੂੰ 12 ਜੁਲਾਈ ਨੂੰ ਵਿਸ਼ੇਸ਼ ਸਮਾਗਮ ਪਿੰਡ ਸੁਲਤਾਨਪੁਰ ਨੇੜੇ ਗੁਰਦੁਆਰਾ ਅਟਾਰੀ ਸਾਹਿਬ ਅੰਮ੍ਰਿਤਸਰ ਵਿਖੇ ਸਵੇਰੇ 10 ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਵਿਚ ਹਾਜ਼ਰੀਆਂ ਭਰਨ ਤਾਂ ਜੋ ਪੰਥਕ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਜਾ ਸਕੇ। ਸਮਾਗਮ ਦੌਰਾਨ ਪੰਜਾਬ ਪ੍ਰਧਾਨ ਭਾਈ ਗੁਰਵਤਨ ਸਿੰਘ ਮੁਲਤਾਨੀ, ਕੌਮੀ ਸੇਵਾਦਾਰ ਪ੍ਰਣਜੀਤ ਸਿੰਘ ਐਡਵੋਕੇਟ ਦਿੱਲੀ ਵੀ ਪਹੁੰਚ ਰਹੇ ਹਨ। ਇਸ ਮੌਕੇ ਭਾਈ ਸੁਖਚੈਨ ਸਿੰਘ ਕੰਡਿਆਲਾ ਮਹਾਕਾਲ, ਅਜੀਤ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਮੱਲੀਆ, ਭਾਈ ਅਮਨਪ੍ਰੀਤ ਸਿੰਘ ਮਹਿੰਦੀਪੁਰ, ਭਾਈ ਭੁਪਿੰਦਰ ਸਿੰਘ, ਭਾਈ ਪਵਨ ਸਿੰਘ ਬਾਠ ਰੋਡ ਤੋਂ ਇਲਾਵਾ ਹੋਰ ਅਹੁਦੇਦਾਰ ਮੀਟਿੰਗ ਵਿਚ ਮੌਜੂਦ ਸਨ।