09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਐਨ.ਐਸ.ਐਸ. ਵਲੰਟੀਅਰਾਂ ਨੂੰ ਭੁਚਾਲ ਆਫ਼ਤ ਪ੍ਰਬੰਧਨ ਅਤੇ ਰਾਹਤ-ਬਚਾਅ ਦੀ ਦਿੱਤੀ ਵਿਹਾਰਕ ਸਿਖਲਾਈ

Ad Position 21
No active advertisement
ਅਜੀਤ ਡੈਸਕ 15-07-2026
ਤਰਨ ਤਾਰਨ, 14 ਜੁਲਾਈ (ਪਰਮਜੀਤ ਜੋਸ਼ੀ)-ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਵਿਚ ਚੱਲ ਰਹੀ ਯੁਵਾ ਆਪਦਾ ਮਿੱਤਰ ਯੋਜਨਾ ਦੇ ਦੂਜੇ ਦਿਨ ਐਨ.ਐਸ.ਐਸ. ਵਲੰਟੀਅਰਾਂ ਲਈ ਭੂਚਾਲ ਆਫ਼ਤ ਪ੍ਰਬੰਧਨ ਅਤੇ ਰਾਹਤ-ਬਚਾਅ ਸਬੰਧੀ ਸਿਧਾਂਤਕ ਅਤੇ ਯੋਗਾਤਮਕ ਸਿਖਲਾਈ ਕਰਵਾਈ ਗਈ। ਪਹਿਲਾ ਤਕਨੀਕੀ ਸੈਸ਼ਨ ਮਗਸੀਪਾ ਚੰਡੀਗੜ੍ਹ ਦੇ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਵਲੋਂ ਲਿਆ ਗਿਆ। ਉਨ੍ਹਾਂ ਨੇ ਵਲੰਟੀਅਰਾਂ ਨੂੰ ਭੁਚਾਲ ਕੀ ਹੁੰਦਾ ਹੈ, ਇਹ ਕਿਵੇਂ ਆਉਂਦਾ ਹੈ ਅਤੇ ਪੀ.ਐਸ. ਤੇ ਐਲ ਭੂਚਾਲੀ ਤਰੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਭੂਚਾਲ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਅਪਣਾਏ ਜਾਣ ਵਾਲੇ ਸੁਰੱਖਿਆ ਉਪਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਮਗਸੀਪਾ ਦੇ ਡਿਜ਼ਾਸਟਰ ਮੈਨੇਜਮੈਂਟ ਟ੍ਰੇਨਰ ਸਚਿਨ ਸ਼ਰਮਾ ਵਲੋਂ ਪ੍ਰਯੋਗਾਤਮਕ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਵਲੰਟੀਅਰਾਂ ਨੂੰ ਜ਼ਖ਼ਮੀ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਚੁੱਕਣ, ਖ਼ਤਰਨਾਕ ਥਾਂ ਤੋਂ ਸੁਰੱਖਿਅਤ ਥਾਂ ਤੱਕ ਪਹੁੰਚਾਉਣ ਅਤੇ ਮਰੀਜ਼ ਨੂੰ ਸਹੀ ਤਰੀਕੇ ਨਾਲ ਸਥਿਰ ਕਰਨ ਦੀਆਂ ਤਕਨੀਕਾਂ ਦਾ ਵਿਹਾਰਕ ਅਭਿਆਸ ਕਰਵਾਇਆ ਗਿਆ। ਇਸ ਮੌਕੇ ਆਯੁਸ਼ ਠਾਕੁਰ, ਮਾਸਟਰ ਟ੍ਰੇਨਰ ਜਾਨਸਨ, ਮਾਸਟਰ ਟ੍ਰੇਨਰ ਮਿਸ ਕੋਮਲ ਅਤੇ ਮਾਸਟਰ ਟ੍ਰੇਨਰ ਮਿਸ ਪ੍ਰੇਰਣਾ ਵੀ ਹਾਜ਼ਰ ਰਹੇ। ਉਨ੍ਹਾਂ ਨੇ ਸਿਖਲਾਈ ਦੌਰਾਨ ਵਲੰਟੀਅਰਾਂ ਦੀ ਰਹਿਨੁਮਾਈ ਕੀਤੀ ਅਤੇ ਪ੍ਰਯੋਗਾਤਮਕ ਗਤੀਵਿਧੀਆਂ ਨੂੰ ਸਫਲਤਾਪੂਰਵਕ ਸੰਪੰਨ ਕਰਵਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਯੁਵਾ ਆਪਦਾ ਮਿੱਤਰ ਯੋਜਨਾ ਦਾ ਉਦੇਸ਼ ਨੌਜਵਾਨਾਂ ਨੂੰ ਆਫ਼ਤ ਪ੍ਰਬੰਧਨ, ਰਾਹਤ ਅਤੇ ਬਚਾਅ ਕਾਰਜਾਂ ਵਿਚ ਪ੍ਰਸ਼ਿਕਸ਼ਿਤ ਕਰਕੇ ਸਮਾਜ ਲਈ ਜ਼ਿੰਮੇਵਾਰ ਅਤੇ ਸਮਰੱਥ ਵਲੰਟੀਅਰ ਤਿਆਰ ਕਰਨਾ ਹੈ। ਇਹ ਸਿਖਲਾਈ ਨੌਜਵਾਨਾਂ ਵਿਚ ਸੇਵਾ ਭਾਵਨਾ, ਲੀਡਰਸ਼ਿਪ ਅਤੇ ਸੰਕਟ ਸਮੇਂ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਦੀ ਮੌਤ ’ਤੇ ਰਮਨਦੀਪ ਸਿੰਘ ਭਰੋਵਾਲ ਨੇ ਕੀਤਾ ਦੁੱਖ ਪ੍ਰਗਟ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਹਾੜ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ
Ad Position 24