10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਝਬਾਲ ਖਾਮ ਦੇ ਪੰਚਾਇਤੀ ਛੱਪੜ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲ ਰਿਹਾ ਵਿਵਾਦ ਖ਼ਤਮ

Ad Position 21
No active advertisement
ਅਜੀਤ ਡੈਸਕ 15-07-2026
ਝਬਾਲ, 14 ਜੁਲਾਈ (ਸੁਖਦੇਵ ਸਿੰਘ)-ਝਬਾਲ ਖਾਮ ਵਿਖੇ ਪੰਚਾਇਤੀ ਛੱਪੜ ’ਤੇ ਕਬਜ਼ੇ ਨੂੰ ਲੈ ਕੇ ਮਸੀਹੀ ਭਾਈਚਾਰੇ ਅਤੇ ਪੰਚਾਇਤ ਵਿਚਲੇ ਚੱਲ ਰਹੀ ਖਿੱਚੋਤਾਣ ਨੂੰ ਪਿੰਡ ਦੇ ਕੁਝ ਮੁਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਦੋ ਧਿਰਾਂ ਨੇ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾ ਲਿਆ ਗਿਆ। ਪਿੰਡ ਦੇ ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ, ਸਾਬਕਾ ਸਰਪੰਚ ਜਸਬੀਰ ਸਿੰਘ ਸਵਰਗਾਪੁਰੀ, ਸਾਬਕਾ ਸਰਪੰਚ ਪ੍ਰੀਤਇੰਦਰ ਸਿੰਘ ਚੀਨੀਆ, ਸਾਬਕਾ ਸਰਪੰਚ ਨਰਿੰਦਰ ਪੱਪਾ, ਮੈਂਬਰ ਬਲਵਿੰਦਰ ਸਿੰਘ ਝਬਾਲ, ਤੇਜਿੰਦਰ ਸਿੰਘ ਬੱਬੂ ਸਮੇਤ ਮੁਹਤਬਰਾਂ ਦੇ ਕਹਿਣ ’ਤੇ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਢਿੱਲੋਂ ਨੇ ਗਿਰਜਾ ਘਰ ਦੇ ਨਾਲ ਲਗਦੀ ਆਪਣੀ ਨਿੱਜੀ ਜਾਇਦਾਦ ਵਿਚੋਂ 12 ਫੁੱਟ ਜਗਾਂ ਗਿਰਜਾ ਘਰ ਨੂੰ ਦਾਨ ਕਰ ਦਿੱਤੀ, ਜਿਸ ਨਾਲ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਵਿਵਾਦ ਖ਼ਤਮ ਹੋ ਗਿਆ। ਦੱਸਣਯੋਗ ਹੈ ਕਿ ਪੰਚਾਇਤੀ ਛੱਪੜ ਦੇ ਨਾਲ ਬਣੇ ਗਿਰਜਾ ਘਰ ਦੇ ਪੈਰੋਕਾਰਾਂ ਵਲੋਂ ਛੱਪੜ ਨੂੰ ਇਹ ਦੱਸ ਕੇ ਪੂਰਿਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਇਹ ਜਗਾਂ ਪੰਚਾਇਤ ਕੋਲੋਂ ਮੁੱਲ ਖ਼ਰੀਦੀ ਹੈ, ਜਿਸ ਦਾ ਉਨ੍ਹਾਂ ਵਲੋਂ ਪੰਚਾਇਤ ਦੇ ਇਕ ਆਗੂ ਦੇ ਖਾਤੇ ਵਿਚ ਪੰਜ ਲੱਖ ਰੁਪਏ ਦਾ ਚੈਕ ਰਾਹੀਂ ਅਤੇ ਪੰਜ ਲੱਖ ਰੁਪਏ ਨਕਦ ਰਾਸ਼ੀ ਦਿੱਤੀ ਗਈ ਹੈ, ਜਦੋਂਕਿ ਪੰਚਾਇਤ ਦੇ ਆਗੂ ਨੇ ਉਸ ਦੇ ਖਾਤੇ ਵਿਚ ਕੀਤੇ ਗਏ ਭੁਗਤਾਨ ਨੂੰ ਨਕਾਰਦਿਆਂ ਕਿਹਾ ਸੀ ਕਿ ਮਸੀਹੀ ਭਾਈਚਾਰੇ ਦੇ ਪੈਰੋਕਾਰਾਂ ਨੇ ਇਹ ਪੈਸੇ ਜੇ.ਸੀ.ਬੀ. ਮਸ਼ੀਨ ਵਾਲਿਆਂ ਨੂੰ ਮਿੱਟੀ ਪਾਉਣ ਦੇ ਲਈ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਕਿਸੇ ਵੀ ਕੀਮਤ ’ਤੇ ਛੱਪੜ ’ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ । ਇਸ ਮੌਕੇ ਇਕੱਤਰ ਹੋਏ ਮਸੀਹੀ ਭਾਈਚਾਰੇ ਦੇ ਪੈਰੋਕਾਰਾਂ ਵਲੋਂ ਡੀ.ਆਈ.ਜੀ. ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ - ਘਰ ਪਹੁੰਚਾਇਆ ਜਾਵੇਗਾ- ਬਿੱਟੂ ਅਗਲੀ ਖ਼ਬਰ ਨਿੱਜੀ ਸਕੂਲਾਂ ਦੀ ਮਨਮਰਜ਼ੀ ’ਤੇ ਲੱਗੇਗੀ ਰੋਕ- ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ
Ad Position 24