10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਮੂੰਹ ’ਚ ਅਲਸਰ ਕਈ ਗੰਭੀਰ ਬਿਮਾਰੀਆਂ ਦਾ ਹੋ ਸਕਦਾ ਸੰਕੇਤ - ਡਾ. ਰੰਧਾਵਾ

Ad Position 21
No active advertisement
ਅਜੀਤ ਡੈਸਕ 15-07-2026
ਤਰਨ ਤਾਰਨ, 14 ਜੁਲਾਈ (ਪਰਮਜੀਤ ਜੋਸ਼ੀ)— ਵਾਰ-ਵਾਰ ਮੂੰਹ ਵਿਚ ਹੋਣ ਵਾਲੇ ਅਲਸਰ (ਛਾਲਿਆਂ) ਨੂੰ ਓਰਲ ਅਲਸਰ ਜਾਂ ਮਾਊਥ ਅਲਸਰ ਕਹਿੰਦੇ ਹਨ। ਇਹ ਮੂੰਹ ਵਿਚ ਕਿਤੇ ਵੀ ਹੋ ਸਕਦੇ ਹਨ, ਜਿਵੇਂ ਕਿ ਜੀਭ, ਤਾਲੂ, ਬੁੱਲਾਂ ਦੇ ਅੰਦਰ, ਗੱਲਾ ਦੇ ਅੰਦਰਲੇ ਪਾਸੇ, ਮਸੂੜਿਆਂ ਉਪਰ ਆਦਿ। ਇਹ ਬਹੁਤ ਦਰਦ ਕਰਦੇ ਹਨ ਅਤੇ ਮਰੀਜ਼ ਨੂੰ ਖਾਣ-ਪੀਣ ਵਿਚ ਵੀ ਦਿੱਕਤ ਕਰਦੇ ਹਨ। ਵਾਰ-ਵਾਰ ਮੂੰਹ ਵਿਚ ਅਲਸਰ ਹੋਣ ਦੇ ਇਸਦਾ ਚੈੱਕਅੱਪ ਜਰੂਰੀ ਹੈ ਕਿਉਂਕਿ ਇਹ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੇ ਹਨ। ਇਹ ਜਾਣਕਾਰੀ ਈ.ਐਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਮੂੰਹ ਵਿਚ ਹੋਣ ਵਾਲੇ ਅਲਸਰ ਕਈ ਕਿਸਮ ਦੇ ਹੁੰਦੇ ਹਨ ਜਿਵੇਂ ਕਿ ਐਪਥਸ ਅਲਸਰ, ਲਿਉਕੋਪਲੇਕੀਆ, ਐਰੀਥਰੋਪਲੇਕੀਆ, ਲਾਈਕਨ ਪਲੇਨਸ, ਉਰਲ ਥਰਸ਼, ਮਾਊਥ ਕੈਂਸਰ ਆਦਿ। ਉਨ੍ਹਾਂ ਦੱਸਿਆ ਕਿ ਅਲਸਰ ਤੋਂ ਬਚਣ ਲਈ ਸਾਨੂੰ ਜਿਆਦਾ ਪਾਣੀ ਪੀਣਾ ਚਾਹੀਦੀ ਹੈ, ਮੂੰਹ ਅਤੇ ਦੰਦਾਂ ਨੂੰ ਬੁਰਸ਼ ਅਤੇ ਚੂਲੀ ਨਾਲ ਸਾਫ਼ ਰੱਖੋਂ, ਮਸਾਲੇਦਾਰ ਭੋਜਨ ਅਤੇ ਜੰਕ ਫੂਡ ਬੰਦ ਕਰੋ, ਸਿਗਰੇਟ ਅਤੇ ਸ਼ਰਾਬ ਦਾ ਸੇਵਨ ਬੰਦ ਕੀਤਾ ਜਾਵੇ। ਅਗਰ ਫਿਰ ਵੀ ਵਾਰ-ਵਾਰ ਅਲਸਰ ਹੁੰਦੇ ਹਨ ਤਾਂ ਇਸ ਪ੍ਰਤੀ ਨੂੰ ਲਾਪ੍ਰਵਾਹੀ ਨਾਲ ਨਾ ਲਿਆ ਜਾਵੇ ਕਿਉਂਕਿ ਬਹੁਤ ਸਾਰੇ ਅਲਸਰ ਮਾਊਸ ਕੈਂਸਰ ਵੀ ਹੋ ਸਕਦੇ ਹਨ ਅਤੇ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਇਨ੍ਹਾਂ ਅਲਸਰਾਂ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੱਟੀ ਨੇ ਕਰਵਾਏ ਦਸਤਾਰ ਮੁਕਾਬਲੇ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ - ਘਰ ਪਹੁੰਚਾਇਆ ਜਾਵੇਗਾ- ਬਿੱਟੂ
Ad Position 24