ਪੱਟੀ, 18 ਜੁਲਾਈ (ਅਵਤਾਰ ਸਿੰਘ ਖਹਿਰਾ):–ਮੋਟਰਸਾਈਕਲ ਮਕੈਨਿਕਾਂ ਨੂੰ ਪੰਜਾਬ ਭਰ ਵਿਚ ਪੇਸ਼ ਆ ਰਹੀਆਂ ਵੱਖ-ਵੱਖ ਮੁਸ਼ਕਿਲਾਂ ਦੇ ਮੱਦੇਨਜ਼ਰ ਬੁਲਟ ਮਕੈਨਿਕ ਐਸੋਸੀਏਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਦਲਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮੋਟਰਸਾਈਕਲ ਮਕੈਨਿਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੇ ਜਲਦ ਹੱਲ ਲਈ ਪੰਜਾਬ ਸਰਕਾਰ ਕੋਲੋਂ ਠੋਸ ਕਦਮ ਚੁੱਕਣ ਦੀ ਜ਼ੋਰਦਾਰ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਮੋਟਰਸਾਈਕਲ ਮਕੈਨਿਕਾਂ ਨੂੰ ਆਪਣੇ ਕਾਰੋਬਾਰ ਦੌਰਾਨ ਕਈ ਤਰ੍ਹਾਂ ਦੀਆਂ ਪ੍ਰਸ਼ਾਸਨਿਕ ਅਤੇ ਤਕਨੀਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਹੱਲ ਲਈ ਸਰਕਾਰ ਨੂੰ ਐਸੋਸੀਏਸ਼ਨ ਨਾਲ ਗੱਲਬਾਤ ਕਰਕੇ ਯੋਗ ਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆਵਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਤਾਂ ਐਸੋਸੀਏਸ਼ਨ ਵਲੋਂ ਅਗਲੀ ਰੂਪ-ਰੇਖਾ ਵੀ ਉਲੀਕੀ ਜਾਵੇਗੀ। ਮੀਟਿੰਗ ਵਿਚ ਵਾਈਸ ਪ੍ਰਧਾਨ ਅਮਰੀਕ ਸਿੰਘ ਟੀਟੂ ਜਲੰਧਰ, ਸੈਕਟਰੀ ਗੁਰਪ੍ਰੀਤ ਸਿੰਘ ਕੋਟਕਪੂਰਾ, ਰਾਜੀਵ ਗਰੋਵਰ, ਗੁਰਵਿੰਦਰ ਬਰਾੜ ਕੋਟਕਪੂਰਾ, ਵਾਈਸ ਪ੍ਰਧਾਨ ਮਨਜਿੰਦਰ ਸਿੰਘ ਤਰਨ ਤਾਰਨ, ਵਾਈਸ ਸੈਕਟਰੀ ਕਵਲ ਕਲਸੀ ਤਰਨ ਤਾਰਨ, ਇੰਦਰਜੀਤ ਸਿੰਘ ਗੱਬਰ ਅੰਮ੍ਰਿਤਸਰ, ਸਜਾਵਲ ਗੁਰਾਇਆ, ਕਾਲਾ ਫਗਵਾੜਾ, ਸੁਖਵਿੰਦਰ ਸਿੰਘ ਕਾਲਾ ਸ੍ਰੀ ਮੁਕਤਸਰ ਸਾਹਿਬ, ਗੋਪੀ ਦੌਲਤਪੁਰ, ਅਮਿਤ ਗੰਗਾਨਗਰ, ਦਿਨੇਸ਼ ਸੂਰਤਗੜ੍ਹ, ਸਾਬਾ ਪਾਲਮਪੁਰ, ਸੰਦੀਪ ਅਤੇ ਸੁਨੀਲ ਗੰਗਾਨਗਰ, ਮੁੱਖ ਸਲਾਹਕਾਰ ਮਨਪ੍ਰੀਤ ਸਿੰਘ ਬਠਿੰਡਾ, ਮੇਹਰ ਸਿੰਘ ਪੱਟੀ, ਰਮਨਦੀਪ ਬਠਿੰਡਾ, ਲਾਡੀ ਮੋਗਾ, ਮਹਿਤਾਬ ਸਿੰਘ ਵਿਰਦੀ ਅੰਮ੍ਰਿਤਸਰ, ਬਲਜਿੰਦਰ ਸਿੰਘ ਜੈਤੋ, ਅੰਮ੍ਰਿਤਪ੍ਰੀਤ ਬਰਾੜ ਮੱਲੇ ਕੇ, ਅਭਿਸ਼ੇਕ ਸਿੰਘ ਜਲੰਧਰ ਅਤੇ ਅਰਜਨ ਸਿੰਘ ਮਲੋਟ ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।