ਖਡੂਰ ਸਾਹਿਬ, 20 ਜੁਲਾਈ (ਰਸ਼ਪਾਲ ਸਿੰਘ ਕੁਲਾਰ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਵਲੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਉਪਰ ਜਾਣ ਵਾਲੇ ਪਿੰਡ ਹੋਠੀਆਂ ਦੇ ਜਥੇ ਨੂੰ ਰਵਾਨਾ ਕੀਤਾ। ਇਸ ਮੌਕੇ ਭਲਾਈਪੁਰ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜਥੇ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਸੁਖਜਿੰਦਰ ਸਿੰਘ ਸਫਰੀ ਸਾਬਕਾ ਸਰਪੰਚ, ਬਾਬਾ ਬਲਵਿੰਦਰ ਸਿੰਘ, ਪ੍ਰਦੀਪ ਸਿੰਘ ਬੱਲੂ ਭਲਾਈਪੁਰ ਯੂਥ ਪ੍ਰਧਾਨ, ਹਰਦੇਵ ਸਿੰਘ ਪੰਚ, ਡਾ. ਬਲਦੇਵ ਸਿੰਘ ਦੇਬੂ, ਸਕਤਰ ਸਿੰਘ ਪੰਚ, ਰਣਜੀਤ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ ਹੋਠੀਆਂ, ਕਸ਼ਮੀਰ ਸਿੰਘ ਰੰਜੂ ਹੋਠੀਆਂ ਆਦਿ ਹਾਜ਼ਰ ਸਨ।