13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਗੁਰਦੁਆਰਾ ਸ਼ਿਮਲਾ ਸਾਹਿਬ ਵਿਖੇ ਭਲਕੇ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ

Ad Position 21
No active advertisement
ਅਜੀਤ ਡੈਸਕ 22-07-2026
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)– ਇਤਿਹਾਸਕ ਨਗਰ ਸੁਰ ਸਿੰਘ ਵਿਖ਼ੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ 12 ਵੇਂ ਮੁਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਈ ਹੇਠ ਗੁਰਦੁਆਰਾ ਸ਼ਿਮਲਾ ਸਾਹਿਬ ਨੇੜੇ ਪਿੰਡ ਧੁੰਨ ਵਿਖ਼ੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਲਾਨਾ ਜੋ਼ੜ ਮੇਲਾ 23 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਜੋੜ ਮੇਲੇ ਮੌਕੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ। ਸੰਤ ਬਾਬਾ ਅਵਤਾਰ ਸਿੰਘ ਸਿੱਖੀ ਪ੍ਰਚਾਰ ਵਾਸਤੇ ਬਾਹਰਲੇ ਮੁਲਕਾਂ ਵਿਚ ਗਏ ਹੋਣ ਕਰਕੇ ਮਹਾਂ ਪੁਰਖਾ ਦੇ ਸਪੁੱਤਰ ਬਾਬਾ ਪ੍ਰੇਮ ਸਿੰਘ ਅਤੇ ਬਾਬਾ ਚਰਨਜੀਤ ਸਿੰਘ ਸਾਰੇ ਸਮਾਗਮ ਵਿਚ ਪੂਰੀ ਜਿੰਮੇਵਾਰੀ ਨਿਭਾ ਰਹੇ ਹਨ। ਬਾਬਾ ਬਿੱਧੀ ਚੰਦ ਜੀ ਦੇ 10ਵੇਂ ਮੁਖੀ ਬਾਬਾ ਸੋਹਣ ਸਿੰਘ ਹੋਰਾਂ ਨੇ ਅਸਥਾਨ ਨੂੰ ਸ਼ਿਮਲੇ ਦਾ ਖਿਤਾਬ ਦਿੱਤਾ ਹੋਇਆ ਹੈ। ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਤੋਂ ਪਹਿਲਾਂ ਠੀਕ ਹੀ ਮੌਸਮ ਨੇ ਬਾਰਿਸ਼ ਕਰਕੇ ਠੀਕ ਹੀ ਸ਼ਿਮਲੇ ਵਾਂਗ ਆਪਣਾ ਰੂਪ ਦਿਖਾ ਦਿੱਤਾ ਜੋ ਮੌਸਮ ਠੰਡਾ ਹੋ ਗਿਆ। ਇਸ ਮੌਕੇ ਬਾਬਾ ਚਰਨਜੀਤ ਸਿੰਘ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਲਈ ਅਰਦਾਸ ਕੀਤੀ ਗਈ। ਬਾਬਾ ਚਰਨਜੀਤ ਸਿੰਘ ਨੇ ਦੱਸਿਆ ਕਿ 23 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਹੋਵੇਗਾ । ਇਸ ਮੌਕੇ ਦਲ ਪੰਥ ਦਾ ਹਜੂਰੀ ਜਥਾ ਗਿਆਨੀ ਗੁਰਜੰਟ ਸਿੰਘ ਬੈਕਾ, ਗੁਰਕੀਰਤ ਸਿੰਘ ਡਬਲ ਐਮ.ਏ, ਗੁਰਚਰਨ ਸਿੰਘ ਚੰਨ ਦੇ ਕਵੀਸ਼ਰ ਜਥੇ ਹਾਜ਼ਰੀ ਭਰਨਗੇ ਇਸ ਮੌਕੇ ਬਾਬਾ ਗੋਰਾ ਸੇਵਾਦਾਰ ਸ਼ਿਮਲਾ ਸਾਹਿਬ, ਬਲਦੇਵ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ ਸੈਕਟਰੀ, ਸੁਖਦੇਵ ਸਿੰਘ ਢਿੱਲੋਂ, ਸੁੱਖਵਿੰਦਰ ਸਿੰਘ, ਮੰਗਲ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਾ. ਸਵਰਨ ਸਿੰਘ ਅਤੇ ਕਾ. ਸੋਹਲ ਸਮੇਤ ਵੱਖ-ਵੱਖ ਸ਼ਹੀਦਾਂ ਦੀ ਬਰਸੀ ਮਨਾਈ ਅਗਲੀ ਖ਼ਬਰ ਸੁਖਵਿੰਦਰ ਸਿੰਘ ਸਪਾਰੀਵਿੰਡੀਆ ਵਲੋਂ ਮੁਫ਼ਤ ਨਸ਼ਾ ਛੁਡਾਊ ਕੈਂਪ ਲਗਾਇਆ
Ad Position 24