13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸ਼ਹੀਦ ਕਾ. ਸਵਰਨ ਸਿੰਘ ਅਤੇ ਕਾ. ਸੋਹਲ ਸਮੇਤ ਵੱਖ-ਵੱਖ ਸ਼ਹੀਦਾਂ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 22-07-2026
ਝਬਾਲ, 21 ਜੁਲਾਈ (ਸੁਖਦੇਵ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਬਲਾਕ ਗੰਡੀਵਿੰਡ ਤੇ ਝਬਾਲ ਵਲੋਂ ਸ਼ਹੀਦ ਕਾ. ਸਵਰਨ ਸਿੰਘ ਸੋਹਲ ਅਤੇ ਹੀਰਾ ਸਿੰਘ ਸੋਹਲ, ਕਾ. ਇੰਦਰਜੀਤ ਸਰਾਂ, ਕਸ਼ਮੀਰ ਸਿੰਘ ਸੋਹਲ ਦੀ ਸਲਾਨਾ ਬਰਸੀਂ ਮਾਈ ਭਾਗੋ ਲਾਇਬ੍ਰੇਰੀ ਝਬਾਲ ਵਿਖੇ ਕਾ. ਤਰਸੇਮ ਸਿੰਘ ਸੋਹਲ ਅਤੇ ਬਲਵਿੰਦਰ ਸਿੰਘ ਮੂਸੇ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਮੌਕੇ ਬਜ਼ੁਰਗ ਕਮਿਊਨਿਸਟ ਆਗੂ ਕਾ. ਹਰਭਜਨ ਸਿੰਘ ਨੇ ਕਿਹਾ ਕਿ ਹਾਕਮ ਸਰਮਾਏਦਾਰ ਜਮਾਤ ਆਪਣੇ ਮੁਨਾਫੇ ਵਧਾਉਣ ਲਈ ਲਈ ਲੋਕਾਂ ਨੂੰ ਆਪਸ ਵਿਚ ਲੜਾ ਰਹੀਂ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਤੇ ਜਿੱਥੇ ਵੀ ਅੱਤਵਾਦ, ਵੱਖਵਾਦ ਤੇ ਫ੍ਰਿਕਾਪ੍ਰਸਤੀ ਦਾ ਬੋਲਬਾਲਾ ਵਧਿਆ, ਉਸ ਪਿੱਛੇ ਲੁਕਵੇਂ ਤੇ ਸਾਜਸ਼ੀ ਢੰਗ ਨਾਲ ਸਰਮਾਏਦਾਰੀ ਪ੍ਰਬੰਧ ਨੂੰ ਪੱਕਾ ਕਰਨ ਲਈ ਅਮਰੀਕਾ ਸਾਮਰਾਜ ਦਾ ਰੋਲ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਵਿਚ ਵੀ ਹਿੰਦੂ ਸਿੱਖਾਂ ਨੂੰ ਲੜਾਉਣ ਲਈ ਪਾਕਿਸਤਾਨ ਰਾਹੀਂ ਵੱਡੀ ਮਾਤਰਾ ਵਿਚ ਹਥਿਆਰ ਭੇਜ ਕੇ ਆਪਣਿਆਂ ਹੱਥੋਂ ਆਪਣਿਆਂ ਨੂੰ ਮਰਵਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਬੇਲੋੜੀ ਭਰਾ ਮਾਰੂ ਜੰਗ ਨੂੰ ਰੋਕਣ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਕਾ. ਸਵਰਨ ਸਿੰਘ ਸੋਹਲ ਤੇ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਹੋਰ ਜੀਅ, ਸਹਾਇਕ ਹੀਰਾ ਸਿੰਘ ਸੋਹਲ, ਕਾ. ਇੰਦਰਜੀਤ ਸਰਾਂ ਅਤੇ ਕਸ਼ਮੀਰ ਸਿੰਘ ਸੋਹਲ ਨੇ ਵੀ ਆਪਣੀ ਸ਼ਹਾਦਤ ਦਿੱਤੀ। ਇਸ ਮੌਕੇ ਸੂਬਾਈ ਆਗੂ ਕਾ. ਸੁਖਚੈਨ ਸਿੰਘ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਸੋਹਲ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਮਿਹਨਤਕਸ਼ ਲੋਕਾਂ ਦੇ ਹੱਕਾਂ ਲਈ ਲੜਣ ਵਾਲੀ ਪਾਰਟੀ ਹੈ, ਜੋ ਫਿਰਕੂ ਸਦਭਾਵਨਾ ਕਾਇਮ ਰੱਖਦਿਆਂ ਮਿਹਨਤਕਸ਼ ਜਨਤਾ ਹੱਥ ਸੱਤਾ ਪਰਿਵਰਤਨ ਲਿਆਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਦੀ ਸਾਰੀ ਦੌਲਤ ਦੇ ਅਸਲ ਵਾਰਿਸ ਮਜ਼ਦੂਰ, ਕਿਸਾਨ ਅਤੇ ਮਿਹਨਤਕਸ਼ ਲੋਕ ਹਨ, ਪਰ ਇਸ ਦੌਲਤ ’ਤੇ ਕਬਜ਼ਾ ਕਾਰਪੋਰੇਟ ਘਰਾਣਿਆਂ ਦਾ ਹੋ ਗਿਆ ਹੈ। ਇਸ ਮੌਕੇ ਬਲਕਾਰ ਸਿੰਘ ਵਲਟੋਹਾ, ਸੁਰਿੰਦਰ ਸਿੰਘ ਬਿੱਲਾ, ਹਰਬਿੰਦਰ ਸਿੰਘ ਕਸੇਲ, ਪਲਵਿੰਦਰ ਸਿੰਘ ਬੂਰਾ, ਬਲਬੀਰ ਸਿੰਘ ਲਹਿਰੀ, ਬਲਵਿੰਦਰ ਸਿੰਘ ਮੂਸੇ, ਜਗਤਾਰ ਸਿੰਘ ਜੱਗਾ ਸਮੇਤ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਲਜੀਤ ਸਿੰਘ ਬਾਜਵਾ ਵਲੋਂ ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਗੁਰਦੁਆਰਾ ਸ਼ਿਮਲਾ ਸਾਹਿਬ ਵਿਖੇ ਭਲਕੇ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ
Ad Position 24