ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)– ਨੰਨੀ ਉਮਰੇ ਬੱਚਿਆ ਦਾ ਦੁਨੀਆ ਤੋਂ ਰੁਸਖਤ ਹੋ ਜਾਣਾ ਪਰਿਵਾਰ ਲਈ ਵੱਡਾ ਘਾਟਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਖਡੂਰ ਸਾਹਿਬ ਤੋਂ ਇੰਚਾਰਜ ਦਲਜੀਤ ਸਿੰਘ ਬਾਜਵਾ ਨੇ ਬੀਤੇ ਦਿਨੀ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰਾਣੀਵਲਾਹ ’ਚ ਭੇਦਭਰੀ ਹਾਲਤ ’ਚ ਦੋ ਬੱਚੇ ਜੋ ਸਕੇ ਭਰਾਵਾਂ ਸਨ ਦੀ ਮੌਤ ਹੋ ਗਈ ਸੀ, ਦੇ ਪਰਿਵਾਰਕ ਮੈਬਰਾਂ ਨਾਲ ਦੁੱਖ ਪ੍ਰਗਟ ਕਰਦਿਆ ਕਹੇ । ਜ਼ਿਕਰਯੋਗ ਹੈ ਕਿ ਬੀਤੇ ਹਫਤੇ ਡੇਢ ਸਾਲ ਦੇ ਗੁਰਦਾਨ ਅਤੇ ਸੱਤ ਸਾਲਾਂ ਦੇ ਗੁਰਸ਼ਾਨ ਸਿੰਘ ਦੀ ਬੀਤੇ ਸੋਮਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਹਾਲਤ ਗੰਭੀਰ ਹੋ ਗਈ ਸੀ। ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਹਾਲਤ ਜਿਆਦਾ ਵਿਗੜਨ ਦੇ ਕਾਰਨ ਦੋਵੇਂ ਮਾਸੂਮਾਂ ਦੀ ਮੌਤ ਹੋ ਗਈ ਸੀ। ਇਸ ਮੌਕੇ ਬੱਚਿਆਂ ਦੇ ਪਿਤਾ ਸੁਰਜੀਤ ਸਿੰਘ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਦਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ। ਬੱਚੇ ਘਰ ਦੀ ਰੌਣਕ ਹੁੰਦੇ ਹਨ। ਨੰਨੀ ਉਮਰ ਵਿਚ ਹੀ ਉਨ੍ਹਾਂ ਦਾ ਇਸ ਸੰਸਾਰ ਤੋਂ ਚਲੇ ਜਾਣਾ ਬੇਹਦ ਦੁਖਦਾਈ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਹਰਜੀਤ ਸਿੰਘ ਮੀਆਂਪੁਰ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਮਾਝਾ ਜੋਨ ਦੇ ਜਥੇਬੰਦਕ ਸਕੱਤਰ ਜਸਬੀਰ ਸਿੰਘ ਬਚੜੇ, ਹਰਪਾਲ ਸਿੰਘ ਫ਼ੌਜੀ, ਪੀ.ਏ ਬਲਜੀਤ ਸਿੰਘ ਗਿੱਲ, ਕਮਲਦੀਪ ਸਿੰਘ ਬਾਜਵਾ, ਰੋਬਿਨ ਗਿੱਲ, ਬਿਕਰਮਜੀਤ ਸਿੰਘ ਗਿੱਲ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ।