14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਭਾਰਤ-ਅਮਰੀਕਾ ਵਪਾਰ ਸੰਧੀ ਵਿਰੁੱਧ ਅੱਜ ਟੋਲ ਪਲਾਜ਼ੇ ਟੋਲ ਮੁਕਤ ਕੀਤੇ ਜਾਣਗੇ- ਸੰਯੁਕਤ ਕਿਸਾਨ ਮੋਰਚਾ

Ad Position 21
No active advertisement
ਅਜੀਤ ਡੈਸਕ 22-07-2026
ਨੌਸ਼ਹਿਰਾ ਪੰਨੂੰਆਂ, 21 ਜੁਲਾਈ (ਦੀਪਕ ਮੈਣੀ)- ਅਮਰੀਕਾ ਭਾਰਤ ਟ੍ਰੇਡ ਸੰਧੀ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਅੱਜ ਤਿੰਨ ਘੰਟੇ ਲਈ ਟੋਲ ਪਲਾਜੇ ਟੋਲ ਮੁਕਤ ਕਰਕੇ ਬੇ.ਜੇ.ਪੀ. ਆਗੂਆਂ ਦੇ ਘਰਾਂ ਅੱਗੇ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੀਆਂ ਤਿਆਰੀਆਂ ਬਾਰੇ ਖੰਡ ਮਿੱਲ ਮੋਰਚੇ ਦੇ 62ਵੇਂ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਪੰਨੂੰ, ਮਹਾਂਬੀਰ ਸਿੰਘ ਗਿੱਲ, ਇੰਦਰਜੀਤ ਸਿੰਘ ਮਰਹਾਣਾ, ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸਥਾਨਕ ਜ਼ਿਲ੍ਹੇ ਵਿਚ ਉਸਮਾਂ, ਭੱਗੂਪੁਰ ਤੇ ਮੰਨਣ ਟੋਲ ਪਲਾਜੇ ਦੁਪਿਹਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਟੋਲ ਮੁਕਤ ਕੀਤੇ ਜਾਣਗੇ ਅਤੇ ਬੀ.ਜੇ.ਪੀ. ਪ੍ਰਧਾਨ ਦੀ ਰਿਹਾਇਸ਼ ਅੱਗੇ ਇਸੇ ਸਮੇਂ ਦੌਰਾਨ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸੇਰੋਂ ਖੰਡ ਮਿੱਲ ਸਹਿਕਾਰਤਾ ਵਿਭਾਗ ਰਾਹੀਂ ਲੋਕਾਂ ਦੀ ਸਾਂਝੀ ਜਾਇਦਾਦ ਹੈ। ਇਸ ਮਿੱਲ ਨੂੰ ਮੁੜ ਚਾਲੂ ਕਰਕੇ ਇਸ ਇਲਾਕੇ ਦੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦੇ ਏਜੰਡੇ ’ਤੇ ਹੋਣਾ ਚਾਹੀਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਉਲਟਾ ਖੰਡ ਮਿੱਲ ਦੀ ਜ਼ਮੀਨ ਹੀ ਵੇਚਣ ਲੱਗ ਪਈ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਬਾਬਾ ਮਹਿੰਦਰ ਸਿੰਘ ਵੇਈਂਪੂਈਂ, ਸੁਖਦੇਵ ਸਿੰਘ ਤੁੜ, ਸੁਖਬਾਜ ਸਿੰਘ ਸਿੱਧੂ, ਗੁਰਚਰਨ ਸਿੰਘ ਸਭਰਾ, ਦਾਰਾ ਸਿੰਘ ਚੋਹਲਾ, ਜਗਤਾਰ ਸਿੰਘ ਬੁੁਰਜ ਰਾਏਕੇ, ਗੁਰਸ਼ਰਨ ਸਿੰਘ, ਕੁਲਵੰਤ ਸਿੰਘ ਤੁੜ, ਗੁਰਪ੍ਰੀਤ ਸਿੰਘ ਗੰਡੀਵਿੰਡ, ਜਸਬੀਰ ਸਿੰਘ ਨਿੱਜਰਪੁਰਾ ਆਦਿ ਨੇ ਮੋਦੀ ਅਤੇ ਭਗਵੰਤ ਮਾਨ ਸਰਕਾਰ ਵਲੋਂ ਮਿਹਨਤਕਸ਼ ਜਮਾਤ ਵਿਰੁੱਧ ਕੀਤੀ ਜਾ ਰਹੀ ਘੇਰਾਬੰਦੀ ਖਿਲਾਫ਼ ਸੰਘਰਸ਼ਾਂ ਨੂੰ ਮਜਬੂਤ ਕਰਨ ਦਾ ਲੋਕਾਂ ਨੂੰ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ 10 ਸਾਲਾਂ ’ਚ ਤਿੰਨ ਥਾਵਾਂ ’ਤੇ ਬਦਲਿਆ ਖਡੂਰ ਸਾਹਿਬ ਦਾ ਖੇਡ ਸਟੇਡੀਅਮ ਅਗਲੀ ਖ਼ਬਰ ਪਿੰਡ ਪੰਜਵੜ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਮਿਲਿਆ ਭਾਰੀ ਬਲ
Ad Position 24