14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 22-07-2026
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)– ਆਊਟਸੋਰਸ ਐਮਪਲਾਇਜ਼ ਫੈਡਰੇਸ਼ਨ ਪੰਜਾਬ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਨੋਡਲ ਕੰਪਲੇਂਟ ਸੈਂਟਰ, ਸੁਵਿਧਾ ਸੈਂਟਰ, ਮੀਟਰ ਰੀਡਿੰਗ ਅਤੇ ਸਟੋਰਾਂ ਵਿਚ ਕੰਮ ਕਰ ਰਹੇ ਆਊਟਸੋਰਸ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ ਵਲੋਂ ਮੀਟਿੰਗ ਕੀਤੀ ਗਈ। ਫੈਡਰੇਸ਼ਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਬਿਜਲੀ ਬੋਰਡ ਵਲੋਂ ਇਕ ਸਾਲ ਪਹਿਲਾਂ ਬੋਰਡ ਆਫ ਡਾਇਰੈਕਟਰ ਵਲੋਂ ਇਕ ਰੈਜ਼ੋਲਿਊਸ਼ਨ ਪਾਸ ਕੀਤਾ ਗਿਆ ਸੀ, ਜਿਸ ਅਨੁਸਾਰ ਵੱਖ-ਵੱਖ ਆਊਟਸੋਰਸ ਕੰਮਾਂ ਨੂੰ ਸਿੱਧੇ ਵਿਭਾਗੀ ਕੰਟਰੈਕਟ ਹੇਠ ਲਿਆਂਦਾ ਜਾਣਾ ਸੀ। ਇਸੇ ਪ੍ਰਕਿਰਿਆ ਤਹਿਤ 9 ਮਈ ਤੋਂ ਸੀ.ਐੱਚ.ਬੀ. ਸੀ.ਐੱਚ.ਐੱਚ. , ਸੀ.ਐੱਚ.ਡਬਲਯੂ. ਸਮੇਤ ਥਰਮਲ ਪਲਾਂਟਾਂ, ਹਾਈਡਲ ਪ੍ਰੋਜੈਕਟਾਂ ਅਤੇ ਹੋਰ ਕਈ ਕੈਟੇਗਰੀਆਂ ਦੇ ਆਊਟਸੋਰਸ ਕਰਮਚਾਰੀਆਂ ਨੂੰ ਸਿੱਧੇ ਵਿਭਾਗੀ ਕੰਟਰੈਕਟ ‘ਤੇ ਲਿਆਂਦਾ ਜਾ ਰਿਹਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਵਿਭਾਗ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਨੋਡਲ ਕੰਪਲੇਂਟ ਸੈਂਟਰ, ਸੁਵਿਧਾ ਸੈਂਟਰ, ਮੀਟਰ ਸਟੋਰਾਂ ਵਿਚ ਕੰਮ ਕਰ ਰਹੇ ਆਊਟਸੋਰਸ ਕਰਮਚਾਰੀਆਂ ਨੂੰ ਲਗਾਤਾਰ ਅਣਗੋਲੇ ਕੀਤਾ ਜਾ ਰਿਹਾ ਹੈ। ਇੱਕੋ ਜਿਹੇ ਕੰਮ ਕਰਨ ਦੇ ਬਾਵਜੂਦ ਇਨ੍ਹਾਂ ਕਰਮਚਾਰੀਆਂ ਨਾਲ ਕੀਤਾ ਜਾ ਰਿਹਾ ਭੇਦਭਾਵ ਅਤੇ ਲਗਾਤਾਰ ਹੋ ਰਹੀ ਅਣਗਹਿਲੀ ਪੂਰੀ ਤਰ੍ਹਾਂ ਨਾਜਾਇਜ਼ ਅਤੇ ਅਨਿਆਂਪੂਰਨ ਹੈ। ਫੈਡਰੇਸ਼ਨ ਨੇ ਯਾਦ ਦਿਵਾਇਆ ਕਿ 24 ਮਈ 2026 ਨੂੰ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਲਿਖਤੀ ਭਰੋਸਾ ਦਿੱਤਾ ਗਿਆ ਸੀ ਕਿ ਨੋਡਲ ਕੰਪਲੇਂਟ ਸੈਂਟਰ, ਸੁਵਿਧਾ ਸੈਂਟਰ, ਮੀਟਰ ਲੈਬ ਅਤੇ ਸਟੋਰਾਂ ਦੀਆਂ ਕੈਟੇਗਰੀਆਂ ਨੂੰ 15 ਜੂਨ ਤੱਕ ਸਾਰੀ ਵਿਭਾਗੀ ਪ੍ਰਕਿਰਿਆ ਪੂਰੀ ਕਰਕੇ ਡਿਪਾਰਟਮੈਂਟ ਵਿਚ ਡਾਇਰੈਕਟ ਕੰਟਰੈਕਟ ’ਤੇ ਰੱਖ ਲਿਆ ਜਾਵੇਗਾ ਪਰ ਅਫਸੋਸ 15 ਜੂਨ ਤੱਕ ਕਿਸੇ ਵੀ ਕੈਟੇਗਰੀ ਨੂੰ ਕੋਈ ਭਾਗ ਵਿਚ ਕੋੰਟਰੈਕਟ ’ਤੇ ਨਹੀਂ ਲਿਆ ਗਿਆ ਅਤੇ ਨਾ ਹੀ ਕੋਈ ਕਾਰਵਾਈ ਨੂੰ ਅੱਗੇ ਵਧਾਇਆ ਗਿਆ ਮਜਬੂਰਨ ਜਥੇਬੰਦੀ ਨੂੰ 16 ਜੂਨ ਨੂੰ ਮੁੜ ਕੰਮ ਬੰਦ ਕਰਕੇ ਧਰਨੇ ਦਾ ਰੁਖ ਕਰਨਾ ਪਿਆ। ਇਸ ਤੋਂ ਬਾਅਦ 22 ਦਿਨਾਂ ਤੱਕ ਚੱਲੇ ਧਰਨੇ-ਪ੍ਰਦਰਸ਼ਨ ਉਪਰੰਤ 7 ਜੁਲਾਈ 2026 ਨੂੰ ਬਿਜਲੀ ਮੰਤਰੀ ਨੇ ਦੁਬਾਰਾ ਭਰੋਸਾ ਦਿਵਾਇਆ ਸੀ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਰਹਿੰਦੀਆ ਕੈਟੇਗਰੀਆਂ ਲਈ ਨੋਟੀਫਿਕੇਸ਼ਨ ਅਤੇ ਆਫਰ ਲੈਟਰ ਜਾਰੀ ਕਰ ਦਿੱਤੇ ਜਾਣਗੇ। ਪਰ ਅੱਜ ਤੱਕ ਨਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਦਿੱਤੇ ਗਏ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ । ਫੈਡਰੇਸ਼ਨ ਨੇ ਮੀਡੀਆ ਰਾਹੀਂ ਪੰਜਾਬ ਸਰਕਾਰ ਅਤੇ ਪੀ.ਐੱਸ.ਪੀ.ਸੀ.ਐੱਲ. ਪ੍ਰਬੰਧਨ ਨੂੰ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ ਅਜੇ ਵੀ ਇਨਸਾਫ਼ ਨਾ ਕੀਤਾ ਗਿਆ ਤਾਂ 22 ਜੁਲਾਈ ਦੀ ਰਾਤ 12 ਤੋਂ ਸੂਬੇ ਭਰ ਦੇ ਸਾਰੇ ਨੋਡਲ ਕੰਪਲੇਂਟ ਸੈਂਟਰ, ਸੁਵਿਧਾ ਸੈਂਟਰ, ਮੀਟਰ ਰੀਡਿੰਗ ਅਤੇ ਸਟੋਰਾਂ ਦੇ ਆਊਟਸੋਰਸ ਕਰਮਚਾਰੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮੁੜ ਸੰਘਰਸ਼ ਅਤੇ ਹੜਤਾਲ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ । ਇਸ ਮੌਕੇ ਸੂਬਾ ਪ੍ਰਧਾਨ ਕੁਲਜੀਤ ਸਿੰਘ ਲੌਹਕਾ ਤੋਂ ਇਲਾਵਾ ਜਨਰਲ ਸਕੱਤਰ ਤਰਨਜੀਤ ਸਿੰਘ ਬੋਦਲ, ਮੀਤ ਪ੍ਰਧਾਨ ਅਮਿਤ ਕੁਮਾਰ ਸ਼ਰਮਾ, ਸੂਬਾ ਖਜ਼ਾਨਚੀ ਤਰਨਦੀਪ ਸਿੰਘ ਵਿਰਦੀ, ਮੁੱਖ ਸਲਾਹਕਾਰ ਵਿਸ਼ਾਲ ਸ਼ਰਮਾ, ਪ੍ਰੈਸ ਸਕੱਤਰ ਅਮਨਦੀਪ ਸਿੰਘ, ਬਾਰਡਰ ਜ਼ੋਨ ਪ੍ਰਧਾਨ ਪਵਨਦੀਪ ਸਿੰਘ ਪੱਟੀ ਅਤੇ ਐਗਜ਼ੀਕਿਊਟਿਵ ਮੈਂਬਰ ਅਸ਼ਵਨੀ ਕੁਮਾਰ, ਦਵਿੰਦਰ ਸਿੰਘ ਸੰਨੀ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਅਰਸ਼ਪ੍ਰੀਤ ਕੌਰ ਅਤੇ ਅਨੁਰਾਧਾ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਐਲ.ਏ.ਡੀ.ਸੀ. ਸਿਸਟਮ ਖ਼ਿਲਾਫ਼ ਭੁੱਖ ਹੜਤਾਲ ਜਾਰੀ ਅਗਲੀ ਖ਼ਬਰ ਵਿਧਾਇਕ ਧੁੰਨ ਨੇ ਸਰਹੱਦੀ ਪਿੰਡ ਕਲਸ ’ਚ ਤਿੰਨ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ
Ad Position 24