14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵਿਧਾਇਕ ਧੁੰਨ ਨੇ ਸਰਹੱਦੀ ਪਿੰਡ ਕਲਸ ’ਚ ਤਿੰਨ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ

Ad Position 21
No active advertisement
ਅਜੀਤ ਡੈਸਕ 22-07-2026
ਖੇਮਕਰਨ, 21 ਜੁਲਾਈ (ਰਾਕੇਸ਼ ਕੁਮਾਰ ਬਿੱਲਾ)- ਸਰਹੱਦੀ ਪਿੰਡ ਕਲਸ ’ਚ ਲਿੰਕ ਸੜਕਾਂ ਦਾ ਜਾਲ ਵਿਛਾਉਣ ਲਈ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਮੰਡੀ ਬੋਰਡ ਵਲੋਂ ਕਰੋੜਾਂ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ, ਜਿਸ ਕਰਕੇ ਹੁਣ ਇਸ ਪਿੰਡ ’ਚ ਕੋਈ ਵੀ ਕੱਚਾ ਰਸਤਾ ਨਹੀਂ ਰਹੇਗਾ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਪਿੰਡ ਦੀਆਂ ਬਹਿਕਾਂ ’ਤੇ ਕਰੀਬ 1 ਕਰੋੜ 40 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਤਿੰਨ ਵੱਖ-ਵੱਖ ਸੜਕਾਂ ਦਾ ਨੀਂਹ ਪੱਥਰ ਰੱਖਣ ਸਮੇਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉੁਨ੍ਹਾਂ ਦੱਸਿਆ ਕਿ ਖੇਮਕਰਨ ਤੋਂ ਸਰਹੱਦੀ ਪਿੰਡ ਕਲਸ ਨੂੰ ਜਾਂਦੀ ਮੇਨ ਸੜਕ ਤੋਂ ਇਕ ਸੜਕ ਬਹਿਕ ਸਵ. ਬਾਪੂ ਬੁੱਢਾ ਸਿੰਘ ਰਾੜੀਆ, ਦੂਜੀ ਮੇਨ ਸੜਕ ਤੋਂ ਬਹਿਕ ਸਤਨਾਮ ਸਿੰੰਘ ਤੇ ਤੀਸਰੀ ਵੀ ਮੇਨ ਸੜਕ ਤੋਂ ਬਹਿਕ ਸਰਦੂਲ ਸਿੰਘ ਵਰਨ ਦੇ ਘਰ ਤੱਕ ਬਣੇਗੀ। ਉਨ੍ਹਾਂ ਦੱਸਿਆ ਕਿ ‘ਆਪ’ ਸਰਕਾਰ ਇਸ ਵਰ੍ਹੇ ’ਚ ਦਿਹਾਤੀ ਖੇਤਰ ’ਚ ਸੜਕਾਂ ਦਾ ਜਾਲ ਵਿਛਾਉਣ ਵਿਚ ਪੂਰੀ ਤੇਜ਼ੀ ਨਾਲ ਲੱਗੀ ਹੋਈ ਹੈ, ਜਿਸ ਤਹਿਤ ਹਲਕੇ ਖੇਮਕਰਨ ਦੇ ਸਰਹੱਦੀ ਪਿੰਡਾਂ ਦੂਹਲ ਨੌ, ਮਸਤਗੜ੍ਹ ਤੇ ਪਿੰਡ ਮਹਿੰਦੀਪੁਰ ’ਚ ਵੀ ਕਰੋੜਾਂ ਦੀ ਲਾਗਤ ਨਾਲ ਸੜਕਾਂ ਬਣਾ ਰਹੀ ਹੈ, ਜਿਸ ਦੀ ਸ਼ੁਰੂਆਤ ਛੇਤੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪਿੰਡ ਕਲਸ ਵਾਸੀਆਂ ਨੇ ਵਿਧਾਇਕ ਧੁੰਨ ਦਾ ਧੰਨਵਾਦ ਕਰਨ ਲਈ ਜਗ੍ਹਾ ਜਗ੍ਹਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਚੇਅ. ਬਲਜੀਤ ਸਿੰਖ ਖਹਿਰਾ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ, ਮਾਰਕੀਟ ਕਮੇਟੀ ਖੇਮਕਰਨ ਦੇ ਚੇਅ. ਭਗਵੰਤ ਸਿੰਘ ਕੰਬੋਕੇ, ਸਰਪੰਚ ਹਰਪਾਲ ਸਿੰਘ ਰਾੜੀਆ, ਮੈਂਬਰ ਅਕਾਸ਼ਦੀਪ ਸਿੰਘ ਵਰਨ, ਕਿੱਕਰ ਸਿੰਘ ਚੱਠੂ, ਜਗਤਾਰ ਸਿੰਘ ਖੇੜਾ, ਮੁਖਤਿਆਰ ਸਿੰਘ ਵਿਰਕ, ਮਨਜੀਤ ਸਿੰਘ ਤੇ ਅਮਰਜੀਤ ਸਿੰਘ ਬੱਬੂ ਐਮ.ਸੀ., ਬਲਦੇਵ ਸਿੰਘ ਮਿੰਟਾ, ਬਲਜੀਤ ਸਿੰਘ ਬੱਬੀ, ਆੜ੍ਹਤੀ ਹਰਭਜਨ ਸਿੰਘ ਸੰਧੂ, ਕੁਲਤਾਰ ਸਿੰਘ ਖੇੜਾ ਪ੍ਰਧਾਨ, ਸਰਦੂਲ ਸਿੰਘ ਵਰਨ, ਜਗਜੀਤ ਸਿੰਘ ਰਾੜੀਆ, ਮੇਹਰ ਸਿੰਘ, ਰਾਮ ਸਿੰਘ, ਸਾਬ ਸਿੰਘ ਚੱਠੂ, ਪੀ.ਏ. ਹੀਰਾ ਸਿੰਘ ਭੁੱਲਰ, ਸਰਪੰਚ ਸਰਵਨ ਸਿੰਘ ਰੱਤੋਕੇ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਹੋਈ ਅਗਲੀ ਖ਼ਬਰ ­ਦੇਸ਼ ਬਚਾਉ ਮੋਰਚੇ ਦਿੱਲੀ ’ਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਜਥਾ ਰਵਾਨਾ
Ad Position 24