14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

­ਦੇਸ਼ ਬਚਾਉ ਮੋਰਚੇ ਦਿੱਲੀ ’ਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 22-07-2026
ਖੇਮਕਰਨ, 21 ਜੁਲਾਈ (ਰਾਕੇਸ਼ ਕੁਮਾਰ ਬਿੱਲਾ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਆਤਮਾ ਰਾਮ ਜੀ ਪਿੰਡ ਤਲਵੰਡੀ ਸੋਭਾ ਸਿੰਘ ਵਲੋਂ ਦੇਸ਼ ਬਚਾਓ ਮੋਰਚਾ ਦਿੱਲੀ ਚੱਲੋ ਦੇ ਸੱਦੇ ’ਤੇ ਮੋਰਚੇ ਵਿਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਜਥਾ ਬੱਸ ਰਾਹੀਂ ਰਵਾਨਾ ਕੀਤਾ ਗਿਆ । ਇਹ ਜਥਾ ਜ਼ੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ, ਸਕੱਤਰ ਜਸਵੰਤ ਸਿੰਘ ਰਾਜੋਕੇ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਚੀਮਾ ਤੇ ਹਰਭਾਲ ਸਿੰਘ ਭੂਰਾ ਕੋਹਨਾ ਦੀ ਅਗਵਾਈ ਵਿਚ ਰਵਾਨਾ ਹੋਇਆ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਜੰਥੇਬੰਦੀ ਦੇ ਪ੍ਰਧਾਨ ਤੇ ਸਕੱਤਰ ਸ਼ਾਮਿਲ ਹਨ, ਜਿਨ੍ਹਾਂ ਵਿਚ ਜਗਤਾਰ ਸਿੰਘ, ਹਰਜਿੰਦਰ ਸਿੰਘ, ਤਾਰ ਸਿੰਘ, ਸਖਚੈਨ ਸਿੰਘ ਭੂਰਾ ਕੋਹਨਾ, ਗੁਰਮੀਤ ਸਿੰਘ, ਮੁਖਤਿਆਰ ਸਿੰਘ ਕੋਟ ਬੁੱਢਾ, ਸਰਜਾ ਸਿੰਘ, ਜਰਨੈਲ ਸਿੰਘ ਜੱਲੋਕੇ, ਤਰਸੇਮ ਸਿੰਘ, ਜਸਬੀਰ ਸਿੰਘ ਸ਼ਹੀਦ, ਵਿਰਸਾ ਸਿੰਘ ਤਲਵੰਡੀ ਮੋਹਰ ਸਿੰਘ, ਜਸਵੰਤ ਸਿੰਘ, ਜਗਬੀਰ ਸਿੰਘ ਰਾਜੋਕੇ, ਪਰਮਜੀਤ ਸਿੰਘ, ਸਰਵਣ ਸਿੰਘ, ਅਵਤਾਰ ਸਿੰਘ, ਰੇਸ਼ਮ ਸਿੰਘ ਤਲਵੰਡੀ ਸੋਭਾ ਸਿੰਘ, ਪੂਰਨ ਸਿੰਘ ਵਰਨਾਲਾ, ਜਗਤਾਰ ਸਿੰਘ ਤੇ ਰਣਜੀਤ ਸਿੰਘ ਚੀਮਾ ਆਦਿ ਸਨ। ਇਸੇ ਦੌਰਾਨ ਬੱਸ ਨੂੰ ਰਵਾਨਾ ਕਰਦੇ ਸਮੇਂ ਕਿਸਾਨ ਆਗੂ ਮੇਹਰ ਸਿੰਘ ਤਲਵੰਡੀ ਨੇ ਗੱਲਬਾਤ ਕਰਦਿਆਂ ਦੱਸਿਆ ਕੇ ਸਾਡੇ ਦੇਸ਼ ਦੀ ਹਕੂਮਤ ਨੇ ਅਮਰੀਕਾ ਨਾਲ ਸਮਝੌਤਾ ਕਰਕੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਦੁਕਾਨਦਾਰ ਨੂੰ ਸੰਘਰਸ਼ ਦੇ ਰਸਤੇ ਵੱਲ ਤੁਰਨ ਲਈ ਮਜ਼ਬੂਰ ਕਰ ਰਹੀ ਹੈ। ਇਸ ਕਰਕੇ ਜੇਕਰ ਮੋਦੀ ਸਰਕਾਰ ਨੇ ਸਮਝੋਤਾ ਰੱਦ ਨਾ ਕੀਤਾ ਤਾਂ ਕੇਂਦਰ ਸਰਕਾਰ ਨੂੰ ਹਰ ਵਰਗ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਧੁੰਨ ਨੇ ਸਰਹੱਦੀ ਪਿੰਡ ਕਲਸ ’ਚ ਤਿੰਨ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ ਅਗਲੀ ਖ਼ਬਰ ਦੇਸ਼ ਦਾ ਸਿੱਖਿਆ ਮੰਤਰੀ ਅਸਤੀਫ਼ਾ ਦੇਵੇ - ਗੋਹਲਵੜ, ਪੱਖੋਕੇ
Ad Position 24