ਤਰਨ ਤਾਰਨ, 21 ਜੁਲਾਈ (ਇਕਬਾਲ ਸਿੰਘ ਸੋਢੀ)– ਮਨਰੇਗਾ ਮਜ਼ਦੂਰਾਂ ਦੀ ਭਰਵੀ ਮੀਟਿੰਗ ਕਾਮਰੇਡ ਗੁਰਮੀਤ ਕੌਰ ਰਟੌਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਖਦੇਵ ਗੋਹਲਵੜ, ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਪੱਟੀ, ਜ਼ਿਲ੍ਹਾ ਜੁਆਇਟ ਸਕੱਤਰ ਕਾਮਰੇਡ ਜਸਬੀਰ ਸਿੰਘ ਰਟੌਲ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਗੋਹਲਵੜ, ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਦਵਿੰਦਰ ਸਿੰਘ ਪੱਖੋਕੇ, ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਮਨਪ੍ਰੀਤ ਸਿੰਘ ਕੋਟਲੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅੰਗਰੇਜ਼ ਸਿੰਘ ਰਟੌਲ ਆਦਿ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਜੰਤਰ ਮੰਤਰ ਵਿਖੇ ਵਿਦਿਆਰਥੀਆਂ ਦੇ ਚੱਲ ਰਹੇ ਸੰਘਰਸ਼ ਅਤੇ ਸੋਨਮ ਵਾਗਚੁੱਕ ਦੀ ਭੁਖ ਹੜਤਾਲ ਨੂੰ ਸੀਟੂ ਵਲੋਂ ਪੂਰਨ ਰੂਪ ਵਿਚ ਸਮਰਥਨ ਕਰਦਿਆਂ ਪੇਪਰ ਲੀਕ ਘਪਲਿਆਂ ਦੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਕੇ ਕੇਦਰੀ ਸਿੱਖਿਆ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਸਤਾ ਵਿਚ ਆਉਣ ਤੋਂ ਬਾਅਦ ਦੇਸ਼ ਵਿਚ ਪੇਪਰ ਲੀਕ ਘਪਲਿਆਂ ਨੇ ਲਗਾਤਾਰ ਸਾਹਮਣੇ ਆ ਰਹੇ ਲੱਖਾ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ ਸਰਕਾਰ ਦੀ ਨਾਕਾਮੀ ਅਤੇ ਲਾਪਰਵਾਹੀ ਕਰੋੜਾ ਨੌਜਵਾਨਾਂ ਦਾ ਸਰਕਾਰੀ ਭਾਰਤੀ ਪਰਨਾਲੀ ਅਤੇ ਪ੍ਰੀਖਿਆਵਾਂ ਤੋ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਘਪਲਿਆਂ ਦੀ ਨੈਤਿਕ ਅਤੇ ਰਾਜਨੀਤਕ ਜ਼ਿੰਮੇਵਾਰੀ ਕੇਦਰੀ ਸਿਖਿਆ ਮੰਤਰੀ ਦੀ ਬਣਦੀ ਹੈ, ਇਸ ਲਈ ਉਹ ਤਰੁੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਕੇਂਦਰ ਸਰਕਾਰ ਸਵੀਕਾਰ ਕਰੇ ਅਤੇ ਪੇਪਰ ਲੀਕ ਕਾਂਡ ਦੀ ਸੁਤੰਤਰ ਨਿਰਪੱਖ ਅਤੇ ਸਮਾਬੰਧ ਜਾਂਚ ਕਰਵਾ ਕੇ ਮੁਲਜਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਇਨਸਾਫ ਦਿੱਤਾ ਜਾਵੇ। ਆਗੂਆਂ ਨੇ ਕਿਹਾ ਸੋਮਨ ਵਾਗਚੁੱਕ ਦੀ ਭੁੱਖ ਹੜਤਾਲ ਅਤੇ ਵਿਦਿਆਰਥੀਆਂ ਦੇ ਲੋਕਤੰਤਰੀ ਸੰਘਰਸ਼ ਨੂੰ ਨਜ਼ਰ -ਅੰਦਾਜ ਕਰਨਾ ਕੇਂਦਰ ਸਰਕਾਰ ਦੀ ਗੈਰ -ਜਮਹੂਰੀ ਅਤੇ ਲੋਕ ਵਿਰੋਧੀ ਸੋਚ ਨੂੰ ਬੇਨਕਾਬ ਕਰਦਾ ਹੈ। ਇਸ ਮੌਕੇ ਪਰਮਜੀਤ ਸਿੰਘ, ਮਨਦੀਪ ਕੌਰ, ਕਰਤਾਰ ਸਿੰਘ ਕੋਟਲੀ, ਕੁਲਦੀਪ ਕੌਰ, ਗੁਰਜੀਤ ਕੌਰ, ਮਨਜੀਤ ਕੌਰ, ਸੰਦੀਪ ਕੌਰ, ਜਸਵੰਤ ਕੌਰ, ਲਖਬੀਰ ਕੌਰ, ਕੁਲਵਿੰਦਰ ਕੌਰ, ਸੁਰਜੀਤ ਸਿੰਘ, ਜੁਗਰਾਜ ਸਿੰਘ ਰਟੌਲ ਆਦਿ ਆਗੂ ਹਾਜ਼ਰ ਸਨ।