14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਜ਼ਿਲ੍ਹਾ ਕੰਜਿਊਮਰ ਫੋਰਮ ਵਲੋਂ ਸਿਵਲ ਸਰਜਨ ਡਾ. ਸੰਦੀਪ ਧਵਨ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 29-07-2026
ਤਰਨ ਤਾਰਨ, 28 ਜੁਲਾਈ (ਇਕਬਾਲ ਸਿੰਘ ਸੋਢੀ)—ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਨਵ ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਨੂੰ ਜ਼ਿਲ੍ਹਾ ਕੰਜਿਊਮਰ ਵੈਲਫੇਅਰ ਫੋਰਮ ਵਲੋਂ ਡਾ. ਸੁਖਦੇਵ ਸਿੰਘ ਲੌਹਕਾ ਦੀ ਪ੍ਰਧਾਨਗੀ ਹੇਠ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਧਵਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਜਿਥੇ ਕਿਤੇ ਵੀ ਨੌਕਰੀ ਕੀਤੀ ਹੈ, ਮੈਂ ਖ਼ਾਸ ਕਰਕੇ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨ ਹੁੰਦੀਆਂ ਹਨ, ਉਨ੍ਹਾਂ ਨਾਲ ਮੇਰੇ ਗੂੜ੍ਹੇ ਸੰਬੰਧ ਰਹੇ ਹਨ, ਕਿਉਂਕਿ ਨੌਕਰੀ ਅਤੇ ਦੁਨੀਆਦਾਰੀ ਵਿਚ ਸੋਸ਼ਲ ਜਥੇਬੰਦੀਆਂ ਦੀ ਖ਼ਾਸ ਮਹੱਤਤਾ ਹੁੰਦੀ ਹੈ, ਜਿਹੜੀਆਂ ਕਿ ਸਮਾਜ ਨੂੰ ਸੇਧ ਦੇਣ ਵਾਸਤੇ ਕੰਮ ਕਰਦੀਆਂ ਹਨ। ਡਾ. ਲੌਹਕਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ 21 ਮੈਂਬਰੀ ਟੀਮ ਹੈ, ਜਿਸ ਵਿਚ ਡਾਕਟਰ, ਵਕੀਲ, ਬੁੱਧੀਜੀਵੀ ਅਤੇ ਕਾਰੋਬਾਰੀ ਹਨ ਅਤੇ ਸਾਰੇ ਹੀ ਫੋਰਮ ਦਾ ਕੰਮ ਆਪਣੇ ਮੁਤਾਬਿਕ ਕਰੀ ਜਾ ਰਹੇ ਹਨ ਅਤੇ ਫੋਰਮ ਵਲੋਂ ਸਮਾਜ ਭਲਾਈ ਦੇ ਕੰਮਾਂ ਦੇ ਨਾਲ ਅਸੀਂ ਸਕੂਲਾਂ, ਕਾਲਜਾਂ ਵਿਚ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਣੂ ਕਰਵਾਉਂਦੇ ਹਾਂ। ਲੋਕਾ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਾਸਤੇ ਹਰ ਸਾਲ ਤਰਨ ਤਾਰਨ ਸ਼ਹਿਰ ਵਿਚ ਦੋ ਵਰਕੀ ਪੈਫਲੇਟ ਵੰਡਦੇ ਹਾਂ ਅਤੇ ਡੇਂਗੂ ਦੇ ਬਚਾਅ ਕਰਨ ਵਾਸਤੇ ਡੇਂਗੂ ਦੇ ਸੀਜਨ ਵਿਚ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਪਗ 20 ਹਜ਼ਾਰ ਡੇਂਗੂ ਸੰਬੰਧੀ ਪੈਫਲੇਟ ਛਪਕਾ ਕੇ ਸ਼ਹਿਰ ਅਤੇ ਪਿੰਡਾਂ ਵਿਚ ਵੰਡਦੇ ਹਾਂ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ, ਪ੍ਰਿੰਸੀਪਲ ਰਮਨ ਦੂਆ, ਸਾਬਕਾ ਡਿਪਟੀ ਡਾਇਰੈਕਟਰ ਫੂਡ ਸਪਲਾਈ ਨਿਰਮਲ ਸਿੰਘ, ਠੇਕੇਦਾਰ ਅਵਤਾਰ ਸਿੰਘ, ਬੀਬੀ ਸਰਬਜੀਤ ਕੌਰ ਬਾਠ, ਅਵਤਾਰ ਸ਼ਰਮਾ ਪ੍ਰਧਾਨ ਆੜ੍ਹਤੀ ਐਸੋ., ਤਰਸੇਮ ਕੁਮਾਰ ਸ਼ਰਮਾ, ਅਨਿਲ ਕੁਮਾਰ ਸ਼ੰਭੂ, ਗੁਰਸਾਹਿਬ ਸਿੰਘ ਗਿੱਲ, ਬਾਊ ਬਸੰਤ ਲਾਲ ਟਰਾਂਸਪੋਰਟਰ, ਹਰਜਿੰਦਰ ਸੂਦ ਅਤੇ ਗੁਲਜਾਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੱਟੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦਾ ਨਹੀਂ ਹੈ ਕੋਈ ਵਾਲੀ ਵਾਰਸ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਅਗਲੀ ਖ਼ਬਰ ਕਮਿਊਨਿਟੀ ਹੈਲਥ ਅਫ਼ਸਰ ਜਗਪ੍ਰੀਤ ਕੌਰ ਨੂੰ ਨਿੱਘੀ ਵਿਦਾਇਗੀ ਦਿੱਤੀ
Ad Position 24