14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

‘ਆਪ’ ਸਰਕਾਰ ਨੇ ਹਰੇਕ ਵਰਗ ਨੂੰ ਧਰਨਾ ਲਗਾਉਣ ਲਈ ਕੀਤਾ ਮਜ਼ਬੂਰ - ਭਰੋਵਾਲ

Ad Position 21
No active advertisement
ਅਜੀਤ ਡੈਸਕ 29-07-2026
ਫਤਿਆਬਾਦ, 28 ਜੁਲਾਈ (ਹਰਵਿੰਦਰ ਸਿੰਘ ਧੂੰਦਾ)–ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਧਰਨਿਆਂ ਵਿਚੋਂ ਨਿਕਲੀ ਆਮ ਆਦਮੀ ਪਾਰਟੀ ਜਿਹੜੀ ਝੂਠੇ ਸੁਪਨਿਆਂ ਤੇ ਵਾਅਦਿਆਂ ਦੀ ਸਿਰਜਣਾ ਕਰਕੇ ਪੰਜਾਬੀਆਂ ਨੂੰ ਆਪਣੇ ਭਰਮ ਜਾਲ ’ਚ ਫਸਾ ਕੇ ਸੱਤਾ ’ਤੇ ਤਾਂ ਕਾਬਜ਼ ਹੋ ਗਈ ਪਰ ਪਿਛਲੇ ਸਾਢੇ ਚਾਰ ਬੀਤ ਜਾਣ ’ਤੇ ਵੀ ਪੰਜਾਬ ਦੇ ਕਿਸੇ ਵੀ ਵਰਗ ਦੀਆਂ ਆਸਾਂ-ਉਮੀਦਾਂ ਨੂੰ ਬੂਰ ਨਹੀਂ ਪਿਆ, ਜਿਸ ਕਾਰਨ ਹਰੇਕ ਵਰਗ ਆਪਣੇ ਹੱਕਾਂ ਹਿੱਤਾਂ ਲਈ ਧਰਨੇ ਲਗਾ ਕੇ ਸੜਕਾਂ ’ਤੇ ਰੁਲ ਰਿਹਾ ਹੈ। ਭਰੋਵਾਲ ਨੇ ਕਿਹਾ ‘ਆਪ’ ਸਰਕਾਰ ਸਿਵਾਏ ਝੂਠ ਦੇ ਕੁਝ ਵੀ ਨਹੀਂ, ਇਨ੍ਹਾਂ ਦੇ ਰਾਜ ’ਚ ਕਿਹੜਾ ਵਰਗ ਜੋ ਨਿਰਾਸ਼ ਨਹੀਂ, ਬਿਜਲੀ ਵਿਭਾਗ ਕਰਮਚਾਰੀਆਂ, ਸਫਾਈ ਕਰਮਚਾਰੀਆਂ, ਪਟਵਾਰੀਆਂ, ਅਧਿਆਪਕਾਂ, ਕਿਸਾਨਾਂ, ਸੁਵਿਧਾ ਸੇਵਾ ਕੇਂਦਰ ਮੁਲਾਜ਼ਮਾਂ, ਮਾਲ ਮਹਿਕਮੇ ਕਰਮਚਾਰੀਆਂ, ਤੇ ਇੱਥੋਂ ਤੱਕ ਅਫਸਰ ਕੈਟਾਗਰੀ ’ਚ ਆਉਂਦੇ ਤਹਿਸੀਲਦਾਰਾਂ ਤੇ ਵਕੀਲਾਂ ਨੂੰ ਵੀ ਹੜਤਾਲਾਂ ਕਰਨੀਆਂ ਪਈਆਂ। ਭਰੋਵਾਲ ਨੇ ਕਿਹਾ ਕਿ ਦੋ ਵਿਭਾਗਾਂ ਦੇ ਧਰਨੇ ਖਤਮ ਹੋਏ ਤੇ ਹੁਣ ਮੁਹੱਲਾ ਕਲੀਨਕਾਂ ਦੇ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਜਦਕਿ ਪੈਨਸ਼ਨਰਾਂ ਤੇ ਮੁਲਾਜ਼ਮਾਂ ’ਚ ਡੀ.ਏ. ਨਾ ਮਿਲਣ ਕਾਰਨ ਰੋਸ ਹੈ, ਜੋ ਕਿਸੇ ਵੇਲੇ ਮੁੜ ਸੜਕਾਂ ’ਤੇ ਆਉਣ ਲਈ ਮਜ਼ਬੂਰ ਹੋਣਗੇ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਹਰੇਕ ਫਰੰਟ ’ਤੇ ਫੇਲ੍ਹ ਹੈ ਕਿਉਂਕਿ ਬੇਰੁਜ਼ਗਾਰੀ, ਨਸ਼ਿਆਂ ਦਾ ਖਾਤਮਾ, ਗੈਂਗਸਟਰਵਾਦ ਨੂੰ ਠੱਲ ਪਾਉਣਾ ਬੇਅਦਬੀ ਦੇ ਮਾਮਲਿਆਂ ’ਚ ਇਨਸਾਫ ਵਰਗੇ ਮਹੱਤਵਪੂਰਨ ਮੁੱਦੇ ਹੱਲ ਕਰਨ ਵਿਚ ਨਕਾਮ ਸਾਬਤ ਹੋਈ ਹੈ। ਅਖੀਰ ’ਚ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਕਿ ਭਾਜਪਾ ਹੀ ਪੰਜਾਬ ਦੀ ਨੁਹਾਰ ਬਦਲੇਗੀ । ਇਸ ਮੌਕੇ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ, ਜਵਾਹਰ ਨਈਅਰ, ਭੁਪਿੰਦਰ ਸਿੰਘ ਟੀਟੂ, ਨਿਸ਼ਾਨ ਸਿੰਘ, ਜਗਜੀਤ ਸਿੰਘ ਸੰਗਤਪੁਰਾ, ਤਰਸੇਮ ਸਿੰਘ ਛਾਪੜੀ ਸਾਹਿਬ, ਲਵਪ੍ਰੀਤ ਸਿੰਘ ਰਾਹਲ-ਚਾਹਲ, ਜਗਮੋਹਨ ਸਿੰਘ ਰਾਹਲ-ਚਾਹਲ, ਸੋਨਾ ਸਿੰਘ ਬ੍ਰਹਮਪੁਰਾ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫਟੀ ਵਿਭਾਗ ਵਲੋਂ ਮੌਨਸੂਨ ਫੂਡ ਸੇਫਟੀ ਜਾਗਰੂਕਤਾ ਮੁਹਿੰਮ ਜਾਰੀ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਵਲੋਂ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ’ਚੋਂ ਸਾਮਾਨ ਘੱਟ ਨਿਕਲਣ ’ਤੇ ਖਪਤਕਾਰਾਂ ’ਚ ਰੋਸ
Ad Position 24