ਝਬਾਲ, 28 ਜੁਲਾਈ (ਸਰਬਜੀਤ ਸਿੰਘ)-ਇਲਾਕੇ ਦੇ ਸੀਨੀਅਰ ਆਗੂ ਅਤੇ ਸਰਪੰਚ ਸਾਧਾ ਸਿੰਘ ਗੱਗੋਬੂਹਾ, ਜੋ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਗ੍ਰਹਿ ਪਾਉਣ ਉਪਰੰਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੱਗੋਬੂਹਾ ਵਿਖੇ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਸ਼ਬਦ ਕੀਰਤਨ ਕੀਤਾ ਗਿਆ ਅਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਇੰਚਾਰਜ ਬੀਬੀ ਕੰਚਨਪ੍ਰੀਤ ਕੌਰ ਅਤੇ ਹੋਰ ਵੱਖ-ਵੱਖ ਆਗੂਆਂ ਨੇ ਸਰਪੰਚ ਸਾਧਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਮੌਤ ਨਾਲ ਇਲਾਕੇ ਨੂੰ ਜੋ ਘਾਟਾ ਪਿਆ ਕਦੇ ਪੂਰਾ ਨਹੀਂ ਹੋ ਸਕਦਾ । ਇਸ ਮੌਕੇ ਸਰਪੰਚ ਸਾਧਾ ਸਿੰਘ ਵਲੋਂ ਕੀਤੇ ਗਏ ਕੰਮਾਂ ’ਤੇ ਚਾਨਣਾ ਪਾਇਆ ਗਿਆ ਤੇ ਉਨ੍ਹਾਂ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ। ਅੰਤ ਵਿਚ ਹਲਕੇ ਦੇ ਸੀਨੀਅਰ ਆਗੂ ਤੇ ਸਮਾਜ ਸੇਵਕ ਪਰਮਜੀਤ ਸਿੰਘ ਪੰਮਾ ਗੱਗੋਬੂਹਾ ਤੇ ਅੱਡਾ ਗੱਗਬੂਹਾ ਦੇ ਸਰਪੰਚ ਨਵਦੀਪ ਸਿੰਘ ਨੇ ਸਮੂਹ ਸੰਗਤ ਦਾ ਦੋਹਾਂ ਪੰਚਾਇਤਾਂ ਗੱਗੋਬੂਹਾ ਅੱਡਾ ਤੇ ਗੱਗੋਬੂਹਾ ਪਿੰਡ ਵਲੋਂ ਧੰਨਵਾਦ ਕੀਤਾ | ਇਸ ਮੌਕੇ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬੀ ਕੰਚਨਪ੍ਰੀਤ ਕੌਰ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ, ਸੀਨੀਅਰ ਆਗੂ ਇਕਬਾਲ ਸਿੰਘ ਸੰਧੂ, ਹਲਕੇ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਲਾਲੀ ਢਾਲਾ, ਚੇਅਰਮੈਨ ਅੰਗਦਦੀਪ ਸਿੰਘ ਸੋਹਲ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਪ੍ਰਭਜੀਤ ਸਿੰਘ ਕੋਟ, ਚੇਅ. ਯੋਧਬੀਰ ਸਿੰਘ ਰੰਧਾਵਾ, ਚੇਅਰਮੈਨ ਬਲਵਿੰਦਰ ਸਿੰਘ ਕੋਟ, ਚੇਅਰਮੈਨ ਲਖਬੀਰ ਸਿੰਘ ਬੁਰਜ, ਚੇਅਰਮੈਨ ਗੁਰਬੀਰ ਸਿੰਘ ਝਬਾਲ, ਚੇਅਰਮੈਨ ਹਰਵੰਤ ਸਿੰਘ ਝਬਾਲ, ਚੇਅਰਮੈਨ ਕੁਲਦੀਪ ਸਿੰਘ ਰੰਧਾਵਾ, ਸੁਖਪਾਲ ਸਿੰਘ ਯੂ.ਕੇ., ਸਾਜਣ ਸਿੰਘ ਯੂ.ਐਸ.ਏ., ਸਤਿੰਦਰਜੀਤ ਸਿੰਘ ਸੋਨੀ ਕਾਉਂਸਲਰ, ਪਰਮਿੰਦਰ ਕੌਰ ਹਲਕਾ ਪ੍ਰਧਾਨ ਇਸਤਰੀ ਵਿੰਗ, ਸੀਨੀਅਰ ਆਗੂ ਰਾਮ ਸਿੰਘ ਨਾਮਧਾਰੀ, ਮਾਣਕ ਸਿੰਘ ਝਬਾਲ, ਮੈਨੇਜ਼ਰ ਧਰਮਿੰਦਰ ਸਿੰਘ, ਮੈਨੇਜ਼ਰ ਹਰਜਿੰਦਰ ਸਿੰਘ ਪੱਟੀ, ਬਲਕਾਰ ਸਿੰਘ ਸੇਰੋਂ, ਸਰਪੰਚ ਮਨਜੀਤ ਕੌਰ ਬਾਠ, ਸਤਨਾਮ ਸਿੰਘ ਬਾਠ, ਲਾਡੀ ਪ੍ਰਧਾਨ ਸੁਹਾਵਾ ਟੈਂਟ ਹਾਊਸ ਵਾਲੇ, ਬਲਵਿੰਦਰ ਸਿੰਘ, ਚੇਅਰਮੈਨ ਗੁਰਜੀਤ ਨੋਨਾ, ਸੁੱਖ ਪ੍ਰਧਾਨ ਭਿੱਖੀਵਿੰਡ, ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਸਰਪੰਚ ਜਸਵਿੰਦਰ ਸਿੰਘ ਬਾਊ ਛੀਨਾ, ਸਰਪੰਚ ਸਰਵਣ ਸਿੰਘ ਸੋਹਲ, ਸਰਪੰਚ ਬੱਬੂ ਪਲਾਸੌਰ, ਸਰਪੰਚ ਗੁਰਦੇਵ ਸਿੰਘ ਸੈਣ ਭਗਤ, ਆਲਮਗੀਰ ਸਿੰਘ ਪੰਡੋਰੀ, ਸਰਪੰਚ ਜਗਮੋਹਨ ਸਿੰਘ ਭੁੱਚਰ, ਸਰਪੰਚ ਜਸਬੀਰ ਸਿੰਘ ਜੱਸ ਭੁੱਚਰ ਕਲਾਂ ਰੱਬ, ਵਸਣ ਸਿੰਘ ਬੁਰਜ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੰਦਾ ਭੁੱਚਰ, ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ ਛਾਪਾ, ਸਰਪੰਚ ਵਰਿੰਦਰ ਸਿੰਘ ਵਿੰਦੂ ਹੀਰਾਪੁਰ, ਚਰਨਜੀਤ ਸਿੰਘ, ਆੜਤੀਆ ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਭੋਜੀਆਂ, ਸਰਪੰਚ ਮਨਜਿੰਦਰ ਸਿੰਘ ਐਮਾ, ਲਾਡੀ ਐਮਾ, ਲਾਡੀ ਪੰਜਵੜ, ਪ੍ਰਧਾਨ ਗੁਰਜਿੰਦਰ ਸਿੰਘ ਸੰਧੂ, ਸਰਪੰਚ ਸੁਰਜੀਤ ਸਿੰਘ ਸ਼ਾਹ ਢੰਡ, ਵਿਕਰਮ ਢਿੱਲੋਂ ਝਬਾਲ, ਵਿਰਸਾ ਸਿੰਘ ਮੂਸੇ, ਬਲਵਿੰਦਰ ਸਿੰਘ ਖਾਰਾ, ਸਰਪੰਚ ਸੋਨੂੰ ਬਰਾੜ ਦੋਦੇ, ਸਾਬਕਾ ਸਰਪੰਚ ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਸਾਬਕਾ ਬਲਾਕ ਪ੍ਰਧਾਨ ਸੰਦੀਪ ਕੁਮਾਰ ਸੋਨੂ ਦੋਦੇ, ਮੈਂਬਰ ਬਲਵਿੰਦਰ ਸਿੰਘ ਦੋਬਲੀਆ, ਤਾਰੀ ਮਾਲੂਵਾਲ ਰਾਮ ਰੌਣੀ, ਬਲਾਕ ਸੰਮਤੀ ਮੈਂਬਰ ਸੁਖਚੈਨ ਸਿੰਘ, ਮਨਜੀਤ ਸਿੰਘ ਸੋਢੀ, ਪੂਰਨ ਸਿੰਘ ਝਬਾਲ, ਸ਼ੈਲੀ ਸੋਹਲ ,ਜੈਲੀ ਭੁੱਚਰ, ਹਰਪ੍ਰੀਤ ਸਿੰਘ ਮੀਤੂ ਬੁਰਜ, ਸਰਪੰਚ ਬਿੱਟੂ ਛਿਛਰੇਵਾਲ, ਸਰਪੰਚ ਬਲਜੀਤ ਸਿੰਘ ਛਿਛਰੇਵਾਲ, ਹਰਜੀਤ ਸਿੰਘ ਮਾਲੂਵਾਲ, ਬਾਬਾ ਹਰਪ੍ਰੀਤ ਸਿੰਘ ਮਾਲੂਵਾਲ, ਦੇਸਾ ਸਿੰਘ ਮਾਲੂਵਾਲ, ਸਰਪੰਚ ਗੁਰਪਾਲ ਸਿੰਘ ਜਗਤਪੁਰ ਆਦਿ ਹਾਜ਼ਰ ਸਨ।