01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਖੇਮਕਰਨ ਸ਼ਹਿਰ ’ਚ ਰੋਸ ਮੁਜ਼ਾਹਰੇ ਤੇ ਸਾਬਕਾ ਵਿਧਾਇਕ ਪ੍ਰੋ. ਵਲਟੋਹਾ ਨੇ ਵਿਅੰਗ ਕੱਸ ਕੇ ਅਕਾਲੀ ਰਾਜ ਦੌਰਾਨ ਵਿਕਾਸ ਯਾਦ ਕਰਵਾਇਆ

Ad Position 21
No active advertisement
ਅਜੀਤ ਡੈਸਕ 01-08-2026
ਖੇਮਕਰਨ, 31 ਜੁਲਾਈ (ਰਾਕੇ਼ਸ਼ ਬਿੱਲਾ)– ਖੇਮਕਰਨ ਸ਼ਹਿਰ ’ਚ ਸਮੂਹ ਦੁਕਾਨਦਾਰਾਂ ਵਲੋ ਬਾਜ਼ਾਰਾਂ ’ਚ ਸਫਾਈ ਦੀ ਬਦਤਰ ਹਾਲਤ ਦੇ ਨਾਲ ਹੀ ਬਾਜ਼ਾਰ ਦੀਆਂ ਮੁਸ਼ਕਿਲਾਂ ਲੈ ਕੇ ਗਏ ਦੁਕਾਨਦਾਰਾਂ ਨਾਲ ਨਗਰ ਪੰਚਾਇਤ ਵਲੋ ਦੁਰਵਿਹਾਰ ਕਰਨ ਦੀ ਘਟਨਾ ਦੇ ਰੋਸ ਵਜੋਂ ਅੱਜ ਖੇਮਕਰਨ ਦੇ ਦੁਕਾਨਦਾਰਾਂ ਵਲੋ ਬਾਜ਼ਾਰ ਬੰਦ ਕਰਕੇ ਸਰਕਾਰ ਖਿਲਾਫ ਕੀਤੇ ਰੋਸ ਪ੍ਰਦਰਸ਼ਨ ’ਤੇ ਤਿੱਖਾ ਵਿਅੰਗ ਕਸਦੇ ਹੋਏ ਸਾਬਕਾ ਵਿਧਾਇਕ ਪ੍ਰੋ.ਵਿਰਸਾ ਸਿੰਘ ਵਲਟੋਹਾ ਨੇ ਜਿੱਥੇ ਸੂਬਾ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ, ਉੱਥੇ ਅਕਾਲੀ ਰਾਜ ਦੌਰਾਨ ਇਸ ਸ਼ਹਿਰ ’ਚ ਕਰਵਾਏ ਗਏ ਵਿਕਾਸ ਕੰਮਾਂ ਨੂੰ ਯਾਦ ਕਰਾਇਆ ਹੈ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ਪੇਜ ’ਤੇ ਖੇਮਕਰਨ ਸ਼ਹਿਰ ਵਾਸੀਆਂ ਨੂੰ ਯਾਦ ਕਰਵਾਉਂਦੇ ਹੋਏ ਕਿ ਦੱਸਿਆ ਕਿ ਤੁਸੀ ਯਾਦ ਕਰੋ ਸੰਨ 2007 ਤੋਂ ਪਹਿਲਾਂ ਦਾ ਖੇਮਕਰਨ। ਪੂਰਾ ਸ਼ਹਿਰ ਚਿੱਕੜ ਤੇ ਗੰਦਗੀ ਨਾਲ ਭਰਿਆ ਹੋਇਆ ਸੀ। ਵਿਕਾਸ ਤੇ ਨਿਕਾਸ ਨਾਮ ਦੀ ਕੋਈ ਚੀਜ ਨਹੀ ਸੀ ਪਰ ਜਦੋਂ ਤੁਸੀਂ ਮੈਨੂੰ ਹਲਕੇ ਦੀ ਸੇਵਾ ਦਿੱਤੀ ਮੈਂ ਤਹਾਡੀ ਦਿੱਤੀ ਸ਼ਕਤੀ ਨੂੰ ਤੁਹਾਡੀ ਤੇ ਸਮੁੱਚੇ ਇਲਾਕੇ ਦੀ ਬੇਹਤਰੀ ਲਈ ਵਰਤਿਆ। ਖੇਮਕਰਨ ਦਾ ਸਰਵਪੱਖੀ ਵਿਕਾਸ ਕਰਵਾਇਆ। ਬਦਕਿਸਮਤੀ ਕਿ ਉਸ ਵਿਕਾਸ ਦੀ ਆਉਣ ਵਾਲੀਆਂ ਸਰਕਾਰਾਂ ਮੇਨਟੀਨੈਂਸ ਤੱਕ ਵੀ ਨਹੀਂ ਕਰ ਸਕੀਆਂ। ਮੈਂ ਸ਼ਹਿਰ ‘ਚ ਸੀਵਰੇਜ ਪਾਕੇ ਉਸਦਾ ਨਿਕਾਸ ਕਈ ਕਿਲੋਮੀਟਰ ਦੂਰ ਪਿੰਡ ਕਲਸ ਨੇੜੇ ਕਸੂਰ ਨਾਲੇ ਵਿਚ ਪਾਇਆ। ਮੈਨੂੰ ਦੁੱਖ ਹੈ ਕਿ ਤੁਹਾਡੀ ਤਕਲੀਫ ਸੁਨਣ, ਉਸ ਨੂੰ ਦੂਰ ਕਰਨ ਦੀ ਥਾਂ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕਰਨਬੀਰ ਸਿੰਘ ਬੁਰਜ ਨੇ ਝਬਾਲ ਖਾਮ ਵਿਖੇ ਮੀਂਹ ਦੀਆਂ ਕਣੀਆਂ ਦੌਰਾਨ ਹੀ ਲੋਕਾਂ ਦਾ ਆਸ਼ੀਰਵਾਦ ਲਿਆ ਅਗਲੀ ਖ਼ਬਰ ਸੇਰੋਂ ਖੰਡ ਮਿੱਲ ਮੋਰਚੇ ’ਤੇ ਸ਼ਹੀਦ ਊਧਮ ਸਿੰਘ ਨੂੰ ਕੀਤਾ ਯਾਦ
Ad Position 24
No active advertisement