01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਤਰਨ ਤਾਰਨ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 01-08-2026
ਤਰਨ ਤਾਰਨ, 31 ਜੁਲਾਈ (ਹਰਿੰਦਰ ਸਿੰਘ)—ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਲੋਂ ਵਸਾਈ ਹੋਈ ਪਵਿੱਤਰ ਗੁਰੂ ਨਗਰੀ ਹੈ ਤਰਨ ਤਾਰਨ ਸ਼ਹਿਰ ਜਿਥੇ ਰੋਜਾਨਾਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੇਸ਼-ਵਿਦੇਸ਼ਾਂ ਵਿਚੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਸ਼ਹਿਰ ਆਉਂਦੀਆਂ ਹਨ ਪਰ ਸੜਕਾਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜਿਆਂ ਕਾਰਨ ਪੈਦਾ ਹੋ ਰਹੀ ਟ੍ਰੈਫਿਕ ਸਮੱਸਿਆ ਕਾਰਨ ਸੰਗਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸ਼ਹਿਰ ਨਿਵਾਸੀ ਵੀ ਡਾਹਢੇ ਪ੍ਰੇਸ਼ਾਨ ਹਨ। ਇਥੇ ਇਹ ਦੱਸਣਾ ਬਣਦਾ ਹੈ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਰਨ ਤਾਰਨ ਸ਼ਹਿਰ ਵਿਚ ਲੋਕਾਂ ਦੇ ਪੈਦਲ ਚੱਲਣ ਲਈ ਸੜਕਾਂ ਦੇ ਦੋਵਾਂ ਪਾਸਿਆਂ ’ਤੇ ਫੁੱਟਪਾਥ ਬਣਾਏ ਹੋਏ ਹਨ, ਜਿਨ੍ਹਾਂ ਉਪਰ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜੇ ਇਨ੍ਹਾਂ ਫੁੱਟਪਾਥਾਂ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲਗਾ ਰਹੇ ਹਨ। ਸੰਬੰਧਿਤ ਨਗਰ ਕੌਂਸਲ ਅਤੇ ਟ੍ਰੈਫਿਕ ਪੁਲਿਸ ਇਨ੍ਹਾਂ ਨਾਜਾਇਜ਼ ਕਬਜਿਆਂ ਨੂੰ ਹਟਾਉਣ ਵਿਚ ਅਸਮਰੱਥ ਦਿਖਾਈ ਦੇ ਰਹੀ ਹੈ ਸਿਰਫ ਖਾਨਾਪੂਰਤੀ ਲਈ ਕਦੇ-ਕਦੇ ਬਾਜ਼ਾਰਾਂ ਵਿਚ ਮੁਲਾਜ਼ਮਾਂ ਵਲੋਂ ਗੇੜੇ ਮਾਰ ਲਏ ਜਾਂਦੇ ਹਨ ਪ੍ਰੰਤੂ ਸਥਾਈ ਤੌਰ ’ਤੇ ਇਨ੍ਹਾਂ ਨਾਜਾਇਜ਼ ਕਬਜਿਆਂ ਨੂੰ ਨਹੀਂ ਹਟਾਇਆ ਜਾਂਦਾ ਹੈ। ਇਨ੍ਹਾਂ ਨਾਜਾਇਜ਼ ਕਬਜਿਆਂ ਕਾਰਨ ਸ਼ਹਿਰ ਦੀਆਂ ਸੜਕਾਂ ਅਤੇ ਬਾਜ਼ਾਰਾਂ ਵਿਚ ਟ੍ਰੈਫਿਕ ਸਮੱਸਿਆ ਵਲੋਂ ਦਿਨੋਂ ਦਿਨ ਵੱਧ ਰਹੀ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਸ਼ਹਿਰ ਦੇ ਮੁੱਖ ਬਾਜ਼ਾਰ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਗਾਰਦ ਬਾਜ਼ਾਰ, ਬਖਸ਼ੀਬਾਗ ਬਾਜ਼ਾਰ, ਲੰਗਰ ਬਾਜ਼ਾਰ, ਨੂਰਦੀ ਬਾਜ਼ਾਰ ਤੋਂ ਇਲਾਵਾ ਸ਼ਹਿਰ ਦੇ ਮੁੱਖ ਚੌਂਕ ਚਾਰ ਖੰਭਾ, ਤਹਿਸੀਲ ਚੌਂਕ, ਬੌਹੜੀ ਚੌਂਕ, ਜੰਡਿਆਲਾ ਰੋਡ, ਅੰਮ੍ਰਿਤਸਰ ਬਾਈਪਾਸ, ਰੇਲਵੇ ਰੋਡ ਆਦਿ ਵਿਖੇ ਦੁਕਾਨਦਾਰਾਂ ਅਤੇ ਵੱਖ-ਵੱਖ ਚੀਜਾਂ ਵੇਚਣ ਵਾਲੀਆਂ ਰੇਹੜੀਆਂ ਵਲੋਂ ਲੋਕਾਂ ਲਈ ਪੈਦਲ ਚੱਲਣ ਵਾਲੇ ਬਣਾਏ ਗਏ ਫੁੱਟਪਾਥਾਂ ਉਪਰ ਨਾਜਾਇਜ਼ ਕਬਜੇ ਕਰਕੇ ਸਮਾਨ ਰੱਖਿਆ ਹੋਇਆ ਹੈ, ਜਿਸ ਕਾਰਨ ਸੜਕਾਂ ਦਾ ਰਸਤਾ ਤੰਗ ਹੋ ਰਿਹਾ ਹੈ। ਦੁਕਾਨਦਾਰਾਂ ਵਲੋਂ ਆਪਣੇ ਸਮਾਨ ਨੂੰ ਦੁਕਾਨਾਂ ਤੋਂ 5-7 ਫੁੱਟ ਵਧਾ ਕੇ ਬਾਜ਼ਾਰਾਂ ਵਿਚ ਰੱਖਣ ਕਾਰਨ ਬਾਜ਼ਾਰਾਂ ਵਿਚੋਂ ਵਾਹਨ ਦਾ ਭਾਰੀ ਜਾਮ ਲੱਗ ਜਾਂਦਾ ਹੈ ਅਤੇ ਪੈਦਲ ਚੱਲਣਾ ਵੀ ਲੋਕਾਂ ਲਈ ਮੁਸ਼ਕਿਲ ਹੋ ਰਿਹਾ ਹੈ। ਇਹ ਵੀ ਦੇਖਣ ਵਿਚ ਆਇਆ ਹੈ ਕਿ ਸ਼ਹਿਰ ਦੇ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਨਾਜਾਇਜ਼ ਤੌਰ ’ਤੇ ਵੱਖ-ਵੱਖ ਖਾਣ ਪੀਣ ਵਾਲੀਆਂ ਚੀਜਾਂ ਜਿਨ੍ਹਾਂ ਵਿਚ ਫਾਸਟ ਫੂਡ, ਫਲ ਫਰੂਟ, ਗੋਲ ਗੱਪੇ, ਜੂਸ, ਸਬਜ਼ੀ, ਮੀਟ-ਮੱਛੀ ਵੇਚਣ ਵਾਲੀਆਂ ਰੇਹੜੀਆਂ ਲਗਵਾਈਆਂ ਹੋਈਆਂ ਹਨ, ਜਿਨ੍ਹਾਂ ਪਾਸੋਂ ਦੁਕਾਨਦਾਰਾਂ ਵਲੋਂ ਕਿਰਾਏ ਦੇ ਰੂਪ ਵਿਚ ਮੋਟਾ ਕਿਰਾਇਆ ਵਸੂਲ ਕੀਤਾ ਜਾਂਦਾ ਹੈ। ਸ਼ਹਿਰ ਨਿਵਾਸੀਆਂ ਬਲਜੀਤ ਸਿੰਘ, ਜਸਪ੍ਰੀਤ ਸਿੰਘ, ਪਵਨਦੀਪ ਸਿੰਘ, ਸੋਨੂੰ, ਬਲਦੇਵ ਸਿੰਘ, ਸੰਦੀਪ ਸਿੰਘ, ਸਿਕੰਦਰ ਸਿੰਘ, ਬਲਜੀਤ ਸਿੰਘ ਬੱਲੀ ਆਦਿ ਨੇ ਦੱਸਿਆ ਕਿ ਤਰਨ ਤਾਰਨ ਸ਼ਹਿਰ ਵਿਚ ਜਿਥੇ ਨਾਜਾਇਜ਼ ਕਬਜਿਆਂ ਦੀ ਭਰਮਾਰ ਹੈ, ਉਥੇ ਟ੍ਰੈਫਿਕ ਸਮੱਸਿਆ ਵੀ ਵੱਧ ਰਹੀ ਹੈ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਵਾਹਨਾਂ ਦੇ ਵੱਡੇ ਵੱਡੇ ਜਾਮ ਲੱਗ ਰਹੇ ਹਨ ਅਤੇ ਲੋਕ ਕਈ ਕਈ ਚਿਰ ਜਾਮ ਵਿਚ ਫਸੇ ਰਹਿੰਦੇ ਹਨ। ਸ਼ਹਿਰ ਨਿਵਾਸੀਆਂ ਨੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਪਾਸੋਂ ਮੰਗ ਕੀਤੀ ਕਿ ਤਰਨ ਤਾਰਨ ਸ਼ਹਿਰ ਵਿਚ ਨਾਜਾਇਜ਼ ਕਬਜਿਆਂ ਨੂੰ ਸਖ਼ਤੀ ਨਾਲ ਹਟਾਉਣ ਲਈ ਟ੍ਰੈਫਿਕ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਜਿਨ੍ਹਾਂ ਲੋਕਾਂ ਵਲੋਂ ਬਾਜ਼ਾਰਾਂ ਅਤੇ ਸੜਕਾਂ ਦੇ ਫੁੱਟਪਾਥਾਂ ਉਪਰ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਉਨ੍ਹਾਂ ਖਿਲਾਫ਼ ਸਖਤ ਕਾਨੂੰਨੀ ਕਰਨ ਦੇ ਨਾਲ ਨਾਲ ਭਾਰੀ ਜੁਰਮਾਨੇ ਕੀਤੇ ਜਾਣ। ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਚੌਂਕਾਂ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਪੱਕੀ ਤਾਇਨਾਤੀ ਅਤੇ ਟ੍ਰੈਫਿਕ ਕੰਟਰੋਲ ਲਾਈਟਾਂ ਲਗਾਈਆਂ ਜਾਣ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ। ਇਸ ਸੰਬੰਧੀ ਜਦੋਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖਾਲੜਾ ’ਚ ਕੂੜੇ ਦੇ ਪ੍ਰਬੰਧ ਲਈ ਸਵੱਛ ਭਾਰਤ ਮਿਸ਼ਨ ਤਹਿਤ ਸ਼ੁਰੂਆਤ ਅਗਲੀ ਖ਼ਬਰ ਕਰਨਬੀਰ ਸਿੰਘ ਬੁਰਜ ਨੇ ਝਬਾਲ ਖਾਮ ਵਿਖੇ ਮੀਂਹ ਦੀਆਂ ਕਣੀਆਂ ਦੌਰਾਨ ਹੀ ਲੋਕਾਂ ਦਾ ਆਸ਼ੀਰਵਾਦ ਲਿਆ
Ad Position 24
No active advertisement