12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਪੀਕਰ ਸੰਧਵਾਂ ਵਲੋਂ ਵਿਧਾਨ ਸਭਾ ’ਚ ਦਾੜ੍ਹੇ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਸ਼ਿਕਾਇਤ ਸਿੰਘ ਸਾਹਿਬ ਨੂੰ ਦਿੱਤੀ

ਖੇਮਕਰਨ, 11 ਅਗਸਤ (ਰਾਕੇਸ਼ ਕੁਮਾਰ ਬਿੱਲਾ)- (ਵਾਰਿਸ ਪੰਜਾਬ ਦੇ) ਹਲਕਾ ਖੇਮਕਰਨ ਪੂਰੀ ਟੀਮ ਵਲੋਂ ਪਿਛਲੇ ਦਿਨੀਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ’ਚ ਚੱਲ ਰਹੇ ਸੈਸ਼ਨ ਦੌਰਾਨ ਦਾੜ੍ਹੇ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿੰਦਾ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਕ ਸ਼ਿਕਾਇਤ ਪੱਤਰ ਸੌਂਪ ਕੇ ਸਪੀਕਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ । ਇਸ ਸੰਬੰਧੀ (ਵਾਰਿਸ ਪੰਜਾਬ) ਅਕਾਲੀ ਦਲ ਹਲਕਾ ਖੇਮਕਰਨ ਦੇ ਆਗੂ ਸੁਰਜੀਤ ਸਿੰਘ ਭੂਰਾ ਤੇ ਜਥੇਦਾਰ ਰਵੇਲ ਸਿੰਘ ਭੂਰਾ ਨੇ ਦੱਸਿਆ ਕਿ ਇਸ ਮਹੀਨੇ ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਜਦ ਇੱਕ ਧਿਰ ਨੇ ਸਪੀਕਰ ਕੋਲੋਂ ਪੁੱਛਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਕਿ ਕੋਈ ਵੀ ਗੁਰਸਿੱਖ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੂੰਹ ਨਾ ਲਾਏ।

Ad Position 21
No active advertisement
ਅਜੀਤ ਡੈਸਕ 12-08-2026
ਖੇਮਕਰਨ, 11 ਅਗਸਤ (ਰਾਕੇਸ਼ ਕੁਮਾਰ ਬਿੱਲਾ)- (ਵਾਰਿਸ ਪੰਜਾਬ ਦੇ) ਹਲਕਾ ਖੇਮਕਰਨ ਪੂਰੀ ਟੀਮ ਵਲੋਂ ਪਿਛਲੇ ਦਿਨੀਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ’ਚ ਚੱਲ ਰਹੇ ਸੈਸ਼ਨ ਦੌਰਾਨ ਦਾੜ੍ਹੇ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿੰਦਾ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਕ ਸ਼ਿਕਾਇਤ ਪੱਤਰ ਸੌਂਪ ਕੇ ਸਪੀਕਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ । ਇਸ ਸੰਬੰਧੀ (ਵਾਰਿਸ ਪੰਜਾਬ) ਅਕਾਲੀ ਦਲ ਹਲਕਾ ਖੇਮਕਰਨ ਦੇ ਆਗੂ ਸੁਰਜੀਤ ਸਿੰਘ ਭੂਰਾ ਤੇ ਜਥੇਦਾਰ ਰਵੇਲ ਸਿੰਘ ਭੂਰਾ ਨੇ ਦੱਸਿਆ ਕਿ ਇਸ ਮਹੀਨੇ ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਜਦ ਇੱਕ ਧਿਰ ਨੇ ਸਪੀਕਰ ਕੋਲੋਂ ਪੁੱਛਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਕਿ ਕੋਈ ਵੀ ਗੁਰਸਿੱਖ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੂੰਹ ਨਾ ਲਾਏ। ਉਨ੍ਹਾਂ ਕਿਹਾ ‘ਸਪੀਕਰ ਸਾਹਿਬ ਤੁਸੀਂ ਅੰਮ੍ਰਿਤਧਾਰੀ ਗੁਰਸਿੱਖ ਹੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਤਾਂ ਅੱਗੋਂ ਸਪੀਕਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਮਹਾਨ ਹੈ, ਪਰ ਸਾਹਮਣੇ ਵਿਧਾਨ ਸਭਾ ’ਚ ਬੈਠੇ ਵਿਧਾਇਕਾਂ ਵੱਲ ਹੱਥ ਕਰਕੇ ਕਿਹਾ ਕਿ ਸੰਗਤ ਸਭ ਤੋਂ ਉਪਰ ਹੈ’। ਜਦੋਂਕਿ ਵਿਧਾਇਕ ਸਿਰਫ ਇਸ ਸਮੇਂ ਲੋਕਾਂ ਦੇ ਚੁਣੇ ਹੋਏ ਨੁੰਮਾਇੰਦੇ ਸਨ ਨਾ ਕਿ ਕੋਈ ਸੰਗਤ ਹਨ । ਇਸ ਤੋਂ ਬਾਅਦ ਜਦ ਸੰਧਵਾਂ ਨੇ ਇਸ ਮੁੱਦੇ ’ਤੇ ਅੱਗੇ ਕੋਈ ਜਵਾਬ ਨਾ ਦਿੱਤਾ ਤਾਂ ਜਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕਾਂ ਦੇ ਦਾੜ੍ਹੇ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ। ਇਸ ਮੁੱਦੇ ਸੰਬੰਧੀ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਜੀ ਕਿ ਤੁਰੰਤ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਉਸ ਤੋਂ ਸਪੱਸ਼ਟੀਕਰਨ ਲਿਆ ਜਾਵੇ। ਇਸ ਮੌਕੇ ਹਰਜਿੰਦਰ ਸਿੰਘ ਅਲਗੋਂ, ਬਲਕਾਰ ਸਿੰਘ ਆਸਲ, ਨਛੱਤਰ ਸਿੰਘ ਦਸਮੇਸ਼ ਨਗਰ, ਮਨਪ੍ਰੀਤ ਸਿੰਘ ਬਹਾਦਰ ਨਗਰ, ਅਰਸਾਲ ਸਿੰਘ ਸਕੱਤਰਾ, ਸਰਵਣ ਸਿੰਘ ਕਾਲੀਆ, ਲਖਵਿੰਦਰ ਸਿੰਘ ਠੱਠੀ ਜੈਮਲ ਸਿੰਘ, ਜਰਨੈਲ ਸਿੰਘ, ਦਿਲਬਾਗ ਸਿੰਘ ਖੇਮਕਰਨ, ਮਲਕੀਤ ਸਿੰਘ ਲੋਧੀ ਗੁਜ਼ਰ, ਗੁਰਲਾਲ ਸਿੰਘ ਬਾਜਵਾ, ਰਵਿੰਦਰ ਸਿੰਘ ਕਾਦੀਵਿੰਡ, ਹਰਭਜਨ ਸਿੰਘ ਗ਼ਜ਼ਲ ਤੇ ਗੁਰਵਿੰਦਰ ਸਿੰਘ ਗ਼ਜ਼ਲ ਆਦਿ ਨਾਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖਾਲੜਾ ਪੁਲਿਸ ਨੇ 428 ਗ੍ਰਾਮ ਹੈਰੋਇਨ ਕੀਤੀ ਬਰਾਮਦ ਅਗਲੀ ਖ਼ਬਰ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ ਦਫਤਰ ਕੈਂਪਸ ਦੀ ਲੋੜ ਹੈ
Ad Position 24