ਖਾਣਾ ਪਕਾਉਣ ਦੀ ਲਾਗਤ ਰਾਸ਼ੀ (ਕੁਕਿੰਗ ਕੋਸਟ) ਲੰਮੇ ਸਮੇਂ ਤੋਂ ਪ੍ਰਾਪਤ ਨਾ ਹੋਣ ਕਰਕੇ ਮਿਡ-ਡੇ-ਮੀਲ ਬੰਦ ਹੋਣ ਕਿਨਾਰੇ
ਲੰਮੇ ਸਮੇਂ ਤੋਂ ਕੁੱਕ-ਕਮ-ਹੈਲਪਰਜ਼ ਅਤੇ ਸਫ਼ਾਈ ਸੇਵਕਾਂ ਨੂੰ ਨਹੀਂ ਮਿਲੀਆਂ ਤਨਖਾਹਾਂ
ਤਰਨ ਤਾਰਨ, 12 ਅਗਸਤ (ਇਕਬਾਲ ਸਿੰਘ ਸੋਢੀ)– ਸਰਕਾਰੀ ਸਕੂਲਾਂ ਵਿਚ ਅਧਿਆਪਕ ਮਈ 2026 ਤੋਂ ਬਿਨਾਂ ਫੰਡਾਂ ਦੇ ਉਧਾਰ ਲੈ ਕੇ ਮਿਡ-ਡੇਅ ਮੀਲ ਚਲਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੂਬਾ ਸਲਾਹਕਾਰ ਬਲਕਾਰ ਵਲਟੋਹਾ, ਪ੍ਰੇਮ ਚਾਵਲਾ, ਕਾਰਜ ਸਿੰਘ ਕੈਰੋ, ਸੂਬਾ ਸਕੱਤਰ ਅੰਮ੍ਰਿਤਪਾਲ ਬਾਕੀਪੁਰ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਟੌਮ, ਜਨਰਲ ਸਕੱਤਰ ਨਰਿੰਦਰ ਨੂਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਿਡ-ਡੇਅ-ਮੀਲ ਮਈ 2026 ਤੋਂ ਮਿਡ-ਡੇਅ ਮੀਲ ਸਕੀਮ ਅਧੀਨ ਫੰਡ ਜਾਰੀ ਨਾ ਹੋਣ ਕਾਰਨ ਪੈਦਾ ਹੋਏ ਬਕਾਏ ਬਹੁਤ ਭਾਰੀ ਹੋ ਗਏ ਹਨ।
ਜ
ਜਾਣਕਾਰੀ ਦਿੰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਆਗੂ।
13-08-2026
ਤਰਨ ਤਾਰਨ, 12 ਅਗਸਤ (ਇਕਬਾਲ ਸਿੰਘ ਸੋਢੀ)– ਸਰਕਾਰੀ ਸਕੂਲਾਂ ਵਿਚ ਅਧਿਆਪਕ ਮਈ 2026 ਤੋਂ ਬਿਨਾਂ ਫੰਡਾਂ ਦੇ ਉਧਾਰ ਲੈ ਕੇ ਮਿਡ-ਡੇਅ ਮੀਲ ਚਲਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੂਬਾ ਸਲਾਹਕਾਰ ਬਲਕਾਰ ਵਲਟੋਹਾ, ਪ੍ਰੇਮ ਚਾਵਲਾ, ਕਾਰਜ ਸਿੰਘ ਕੈਰੋ, ਸੂਬਾ ਸਕੱਤਰ ਅੰਮ੍ਰਿਤਪਾਲ ਬਾਕੀਪੁਰ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਟੌਮ, ਜਨਰਲ ਸਕੱਤਰ ਨਰਿੰਦਰ ਨੂਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਿਡ-ਡੇਅ-ਮੀਲ ਮਈ 2026 ਤੋਂ ਮਿਡ-ਡੇਅ ਮੀਲ ਸਕੀਮ ਅਧੀਨ ਫੰਡ ਜਾਰੀ ਨਾ ਹੋਣ ਕਾਰਨ ਪੈਦਾ ਹੋਏ ਬਕਾਏ ਬਹੁਤ ਭਾਰੀ ਹੋ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਕੂਲਾਂ ਨੂੰ ਸਥਾਨਕ ਵਿਕਰੇਤਾਵਾਂ ਤੋਂ ਉਧਾਰ ‘ਤੇ ਜ਼ਰੂਰੀ ਭੋਜਨ ਵਸਤੂਆਂ ਖਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀਆਂ ਨੂੰ ਭੋਜਨ ਪਰੋਸਿਆ ਜਾਂਦਾ ਰਹੇ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਪਕਾਇਆ ਭੋਜਨ ਮਿਲਦਾ ਰਹਿਣ ਨੂੰ ਯਕੀਨੀ ਬਣਾਉਣ ਲਈ ਉਧਾਰ ‘ਤੇ ਭੋਜਨ ਤਿਆਰ ਕਰਨ ਲਈ ਲੋੜੀਂਦੇ ਅਨਾਜ ਅਤੇ ਹੋਰ ਜ਼ਰੂਰੀ ਚੀਜ਼ਾਂ ਖਰੀਦ ਰਹੇ ਹਨ। ਭੁਗਤਾਨ ਅਜੇ ਜਾਰੀ ਨਹੀਂ ਕੀਤੇ ਗਏ ਹਨ। ਸਕੂਲਾਂ ‘ਤੇ ਸਥਾਨਕ ਸਪਲਾਇਰਾਂ ਦੇ ਬਕਾਏ ਵਧਦੇ ਜਾ ਰਹੇ ਹਨ ਅਤੇ ਅਧਿਆਪਕਾਂ ਦੀ ਪਹੁੰਚ ਤੋਂ ਦੂਰ ਹੋ ਰਹੇ ਹਨ। ਅਸੀਂ ਸਥਾਨਕ ਦੁਕਾਨਦਾਰਾਂ ਤੋਂ ਜ਼ਰੂਰੀ ਸਮੱਗਰੀ ਉਧਾਰ ਲੈ ਰਹੇ ਹਾਂ ਤਾਂ ਜੋ ਬੱਚਿਆਂ ਦੇ ਖਾਣੇ ‘ਤੇ ਕੋਈ ਅਸਰ ਨਾ ਪਵੇ। ਸਕੂਲ ਇਸ ਯੋਜਨਾ ਨੂੰ ਰੋਕਣ ਦੀ ਇਜਾਜ਼ਤ ਨਹੀਂ ਦੇ ਸਕਦੇ ਪਰ ਦੇਰੀ ਗੰਭੀਰ ਵਿੱਤੀ ਮੁਸ਼ਕਲਾਂ ਪੈਦਾ ਕਰ ਰਹੀ ਹੈ, ਜਿਸ ਕਾਰਨ ਮਿਡ-ਡੇ-ਮੀਲ ਬੰਦ ਹੋਣ ਕਿਨਾਰੇ ਪਹੁੰਚ ਗਿਆ ਹੈ। ਮਿਡ-ਡੇਅ-ਮੀਲ ਯੋਜਨਾ ਤਹਿਤ ਫੰਡ ਤੁਰੰਤ ਜਾਰੀ ਕੀਤੇ ਜਾਣ ਹੋਰ ਦੇਰੀ ਹੋਣ ਦੇ ਨਤੀਜੇ ਵਜੋਂ ਕਿਸੇ ਸਮੇਂ ਵੀ ਮਿਡ-ਡੇ-ਮੀਲ ਬੰਦ ਹੋਣ ਤੋਂ ਬਚਾਇਆ ਜਾ ਸਕੇ। ਇਸ ਸਮੇਂ ਆਗੂਆਂ ਨੇ ਕਿਹਾ ਕਿ ਸਕੂਲਾਂ ਵਿਚ ਦਰਜਾਚਾਰ, ਮਿਡ-ਡੇ-ਮੀਲ ਬਣਾਉਣ ਵਾਸਤੇ ਕੁੱਕ-ਕੰਮ-ਹੈਲਪਰਜ ਅਤੇ ਸਫਾਈ ਸੇਵਕਾਂ ਦੀਆਂ ਤਨਖਾਹਾਂ ਪਿਛਲੇ ਲੰਮੇ ਸਮੇਂ ਤੋਂ ਪ੍ਰਾਪਤ ਨਹੀਂ ਹੋਈਆਂ ਹਨ। ਉਨ੍ਹਾਂ ਦੀ ਹਾਲਤ ਫਾਕੇ ਕੱਟਣ ਵਾਲੀ ਬਣ ਗਈ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਮੰਗ ਕੀਤੀ ਹੈ ਕਿ ਦਰਜਾ ਚਾਰ ਕਰਮਚਾਰੀਆਂ ਦੀਆਂ ਤਨਖਾਵਾਂ ਤੁਰੰਤ ਜਾਰੀ ਕੀਤੀਆਂ ਜਾਣ।