ਲੋਕਾਂ ਦੀ ਜਾਨ ਮਾਲ ਦਾ ਰਾਖਾ ਕੌਣ
ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਚੋਰਾਂ ਨੇ ਬੇਖੌਫ ਹੋ ਅਨੇਕਾਂ ਲੁੱਟ ਦੀਆਂ ਵਾਰਦਾਤਾਂ ਨੂੰ ਦਿੱਤਾ ਅੰਜਾਮ
ਘਰਾਂ ’ਚੋਂ ਨਕਦੀ ਸੋਨਾ ਤੇ ਹੋਰ ਸਾਮਾਨ ਦੀ ਲੁੱਟ, ਮੋਟਰਾਂ ਤੋਂ ਕੇਬਲ ਤਾਰਾਂ ਤੇ ਹੋਰ ਸਾਮਾਨ ਵੀ ਕੀਤਾ ਚੋਰੀ
ਭਿੱਖੀਵਿੰਡਸ 12 ਅਗਸਤ (ਬੌਬੀ)-ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਅਤੇ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਹੁਣ ਲੋਕ ਚੋਰੀ ਦੀ ਵਾਰਦਾਤ ਤੋਂ ਬਾਅਦ ਥਾਣੇ ਕੱਚੇ ਪੱਕੇ ਦਰਖਾਸਤ ਦੇਣ ਤੋਂ ਵੀ ਗੁਰੇਜ ਕਰਨ ਲੱਗੇ ਹਨ, ਕਿਉਂਕਿ ਲੋਕਾਂ ਦੇ ਮਨਾਂ ਵਿਚ ਇਹ ਗੱਲ ਬੈਠ ਚੁੱਕੀ ਹੈ ਕਿ ਪੁਲਿਸ ਹੋਈ ਚੋਰੀ ਦੀ ਵਾਰਦਾਤ ਵਾਲੀ ਜਗ੍ਹਾ ਸਿਰਫ ਫੇਰੀ ਮਾਰਨ ਤੱਕ ਹੀ ਸੀਮਤ ਰਹਿ ਗਈ ਹੈ, ਕਿਉਂਕਿ ਕਦੇ ਵੀ ਚੋਰ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆ ਰਿਹਾ।
ਭਿੱਖੀਵਿੰਡਸ 12 ਅਗਸਤ (ਬੌਬੀ)-ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਅਤੇ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਹੁਣ ਲੋਕ ਚੋਰੀ ਦੀ ਵਾਰਦਾਤ ਤੋਂ ਬਾਅਦ ਥਾਣੇ ਕੱਚੇ ਪੱਕੇ ਦਰਖਾਸਤ ਦੇਣ ਤੋਂ ਵੀ ਗੁਰੇਜ ਕਰਨ ਲੱਗੇ ਹਨ, ਕਿਉਂਕਿ ਲੋਕਾਂ ਦੇ ਮਨਾਂ ਵਿਚ ਇਹ ਗੱਲ ਬੈਠ ਚੁੱਕੀ ਹੈ ਕਿ ਪੁਲਿਸ ਹੋਈ ਚੋਰੀ ਦੀ ਵਾਰਦਾਤ ਵਾਲੀ ਜਗ੍ਹਾ ਸਿਰਫ ਫੇਰੀ ਮਾਰਨ ਤੱਕ ਹੀ ਸੀਮਤ ਰਹਿ ਗਈ ਹੈ, ਕਿਉਂਕਿ ਕਦੇ ਵੀ ਚੋਰ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆ ਰਿਹਾ। ਬੀਤੀ ਰਾਤ ਵੀ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਪੈਂਦੇ ਪਿੰਡ ਤਪਾ ਲਖਣਾ ਤੋਂ ਬਲਵੰਤ ਸਿੰਘ ਪੁੱਤਰ ਗੁਰਾ ਸਿੰਘ ਦੇ ਘਰ ਵਿਚੋਂ ਨਕਦੀ, ਸੋਨਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਗਿਆ। ਇਸੇ ਤਰ੍ਹਾਂ ਹੀ ਪਿੰਡ ਬਾਠ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਉਸ ਤੋਂ ਬਾਅਦ ਪਿੰਡ ਬੇਗੇਪੁਰ ਵਿਚ ਅਨੇਕਾਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਥੋਂ ਕੇਬਲ ਤਾਰਾਂ, ਸਪਰੇਹ ਪੰਪ ਇੱਥੋਂ ਤੱਕ ਕਿ ਬਲਬ ਦੇ ਹੋਲਡਰ ਤੱਕ ਵੀ ਨਹੀਂ ਛੱਡੇ ਗਏ, ਚੋਰ ਏਨ ਬੇਖੌਫ ਹਨ ਕਿ ਤਾਲ੍ਹੇ ਤੋੜ ਕੇ ਬੜੇ ਆਰਾਮ ਨਾਲ ਅਨੇਕਾਂ ਥਾਵਾਂ ਨੂੰ ਇੱਕੋ ਰਾਤ ਵਿਚ ਹੀ ਨਿਸ਼ਾਨਾ ਬਣਾਉਂਦੇ ਹਨ, ਜਿਸ ਸੰਬੰਧੀ ਥਾਣਾ ਕੱਚਾ ਪੱਕਾ ਵਿਖੇ ਹੋਈਆਂ ਚੋਰੀ ਦੀਆਂ ਵਾਰਦਾਤਾਂ ਸੰਬੰਧੀ ਵੱਖ-ਵੱਖ ਦਰਖਾਸਤਾਂ ਵੀ ਦਿੱਤੀਆ ਜਾ ਚੁੱਕੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਥਾਣਾ ਕੱਚਾ ਪੱਕਾ ਦੀ ਪੁਲਿਸ ਇਨ੍ਹਾਂ ਚੋਰਾਂ ਤੱਕ ਪਹੁੰਚ ਕੇ ਲੋਕਾਂ ਨੂੰ ਇਨਸਾਫ਼ ਦਿਵਾ ਪਾਉਂਦੀ ਹੈ ਜਾਂ ਚੋਰ ਬੇਖੌਫ ਹੋ ਕੇ ਲੁੱਟਾਂ ਖੋਹਾਂ ਦੀਆਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਇਸੇ ਤਰ੍ਹਾਂ ਅੰਜਾਮ ਦਿੰਦੇ ਰਹਿਣਗੇ। ਇਸ ਸੰਬੰਧੀ ਜਦੋਂ ਥਾਣਾ ਕੱਚਾ ਪੱਕਾ ਦੇ ਜਾਂਚ ਅਧਿਕਾਰੀ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਬੇਗੇਪੁਰ ’ਚ ਮੋਟਰਾਂ ਵਿਚ ਚੋਰਾਂ ਵਲੋਂ ਕੇਬਲਾਂ ਉਤਾਰੀਆਂ ਗਈਆਂ ਹਨ, ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਕਬਾੜ ਦਾ ਸਾਮਾਨ ਖਰੀਦਣ ਵਾਲੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਚੋਰੀ ਦਾ ਸਾਮਾਨ ਖਰੀਦੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਜਦੋਂ ਵੀ ਕੋਈ ਚੋਰੀ ਦਾ ਸਾਮਾਨ ਵੇਚਣ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ ਅਤੇ ਜੋ ਘਰਾਂ ’ਚ ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ, ਉਨ੍ਹਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਹਰ ਐਂਗਲ ਤੋਂ ਘੋਖ ਕਰਕੇ ਜਲਦ ਇਨ੍ਹਾਂ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।