ਮੋਬਾਈਲ ਰਿਪੇਅਰ ਦੀ ਦੁਕਾਨ ’ਚੋਂ ਚੋਰੀ ਕਰਨ ਵਾਲੇ 2 ਖ਼ਿਲਾਫ਼ ਮਾਮਲਾ ਦਰਜ
ਖਾਲੜਾ, 20 ਅਗਸਤ (ਜੱਜਪਾਲ ਸਿੰਘ ਜੱਜ)—ਥਾਣਾ ਖਾਲੜਾ ਦੀ ਪੁਲਿਸ ਨੇ ਮੋਬਾਈਲ ਰਿਪੇਅਰ ਦੀ ਦੁਕਾਨ ਚੋਂ ਚੋਰੀ ਕਰਨ ਦੇ ਮਾਮਲੇ ਵਿਚ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਥਾਣਾ ਖਾਲੜਾ ਵਿਖੇ ਕੁਲਬੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਮੀਸ਼ਾਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਖਾਲੜਾ ਬਾਜ਼ਾਰ ਵਿਚ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਹੈ ਅਤੇ ਰੋਜਾਨਾਂ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਅਤੇ ਜਦੋਂ ਅਗਲੇ ਦਿਨ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਸ਼ਟਰ ਟੁੱਟਾ ਪਿਆ ਸੀ ਅਤੇ ਦੁਕਾਨ ਅੰਦਰੋਂ 10 ਹਜ਼ਾਰ ਦੀ ਨਗਦੀ ਅਤੇ ਰਿਪੇਅਰ ਲਈ 12 ਮੋਬਾਈਲ ਫੋਨ ਉਥੋਂ ਗਾਇਬ ਸਨ, ਜਿਸ ਨੂੰ ਹਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ, ਨਿਸ਼ਾਨ ਸਿੰਘ ਪੁੱਤਰ ਧਰਮ ਸਿੰਘ ਵਾਸੀਆਨ ਖਾਲੜਾ ਕਰਨੋਲੀ ਨੇ ਕੀਤੀ ਹੈ।
ਅਜੀਤ ਡੈਸਕ
21-08-2026