ਘਰ ’ਚੋਂ ਸਾਮਾਨ ਚੋਰੀ ਕਰਨ ’ਤੇ 2 ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 20 ਅਗਸਤ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਘਰ ਵਿਚੋਂ ਸਮਾਨ ਚੋਰੀ ਕਰਨ ’ਤੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਗੋਇੰਦਵਾਲ ਵਿਖੇ ਕਸ਼ਮੀਰ ਕੌਰ ਪਤਨੀ ਹਰਦਿਆਲ ਸਿੰਘ ਵਾਸੀ ਜਾਮਾਰਾਏ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਪੋਤਰੀ ਲਵਪ੍ਰੀਤ ਕੌਰ ਪਾਸ ਆਪਣੇ ਘਰ ਨੂੰ ਜਿੰਦਰੇ ਲਗਾ ਗਏ ਗਈ ਸੀ ਅਤੇ ਜਦੋਂ ਅਗਲੇ ਦਿਨ ਵਾਪਿਸ ਆਈ ਤਾਂ ਦੇਖਿਆ ਕਿ ਘਰ ਦੇ ਦਰਵਾਜੇ ਤਾਲੇ ਟੁੱਟੇ ਪਏ ਸਨ ਅਤੇ ਘਰ ਵਿਚੋਂ ਇਕ ਵਾਸ਼ਿੰਗ ਮਸ਼ੀਨ, 1 ਬੈਟਰਾ ਸਮੇਤ ਇਨਵੈਟਰ, 2 ਸਿਲੰਡਰ, 1 ਜੂਸਰ ਮਸ਼ੀਨ, ਘਰ ਦੀਆਂ ਰਜਿਸਟਰੀਆਂ, 1 ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਅਤੇ ਅਲਮਾਰੀ ਵਿਚੋਂ 30 ਹਜ਼ਾਰ ਰੁਪਏ ਗਾਇਬ ਸਨ।
ਅਜੀਤ ਡੈਸਕ
21-08-2026