20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮੋਦੀ ਸਰਕਾਰ ਲੋਕਾਂ ਦੀ ਨਹੀਂ ਕਾਰਪੋਰੇਟ ਜਗਤ ਦੀ ਸਰਕਾਰ-ਦਵਿੰਦਰ ਸੋਹਲ

ਤਰਨ ਤਾਰਨ, 20 ਅਗਸਤ (ਇਕਬਾਲ ਸਿੰਘ ਸੋਢੀ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪਹਿਲੀ ਸਤੰਬਰ ਦੀ ਦਿੱਲੀ ਰੈਲੀ ਸੰਬੰਧੀ ਤਰਨ ਤਾਰਨ ਦੇ ਬੋਹੜੀ ਚੌਕ ਵਿਚ ਇਕੱਠ ਕਰਕੇ ਬਾਜ਼ਾਰਾਂ ’ਚ ਪੈਂਫਲਿਟ ਵੰਡਿਆ। ਅੱਜ ਦੇ ਇਸ ਪ੍ਰੋਗਰਾਮ ਦੀ ਅਗਵਾਈ ਕਾ.

Ad Position 21
No active advertisement
ਅਜੀਤ ਡੈਸਕ 21-08-2026
ਤਰਨ ਤਾਰਨ, 20 ਅਗਸਤ (ਇਕਬਾਲ ਸਿੰਘ ਸੋਢੀ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪਹਿਲੀ ਸਤੰਬਰ ਦੀ ਦਿੱਲੀ ਰੈਲੀ ਸੰਬੰਧੀ ਤਰਨ ਤਾਰਨ ਦੇ ਬੋਹੜੀ ਚੌਕ ਵਿਚ ਇਕੱਠ ਕਰਕੇ ਬਾਜ਼ਾਰਾਂ ’ਚ ਪੈਂਫਲਿਟ ਵੰਡਿਆ। ਅੱਜ ਦੇ ਇਸ ਪ੍ਰੋਗਰਾਮ ਦੀ ਅਗਵਾਈ ਕਾ. ਤਾਰਾ ਸਿੰਘ ਖਹਿਰਾ, ਐਡ. ਸਟਾਲਿਨਜੀਤ ਸਿੰਘ ਸੰਧੂ, ਅਵਤਾਰ ਸਿੰਘ ਪਲਾਸੌਰ, ਗੁਰਦਿਆਲ ਸਿੰਘ ਤਰਨ ਤਾਰਨ ਨੇ ਕੀਤੀ। ਇਸ ਮੌਕੇ ਜਨਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਦੇਵੀ ਕੁਮਾਰੀ ਤੇ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਅੱਜ ਦੇਸ਼ ਦੀ ਮੋਦੀ ਸਰਕਾਰ ਆਮ ਜਨਤਾ ਲਈ ਕੋਈ ਕੰਮ ਨਹੀਂ ਕਰ ਰਹੇ, ਉਹ ਸਿਰਫ ਅਡਾਨੀ ਅੰਬਾਨੀ ਤੇ ਹੋਰ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰ ਰਹੀ ਹੈ। ਇਸ ਕਰਕੇ ਹੀ ਉਹ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਨ ਜਾ ਰਹੀ ਹੈ, ਜਿਸ ਨਾਲ ਸਾਡੀ ਖੇਤੀ, ਡੇਰੀ ਫਾਰਮਿੰਗ, ਮੱਛੀ ਪਾਲਣ ਤੇ ਸਾਡੇ ਹੋਰ ਕਾਰੋਬਾਰ ਜਿਵੇਂ ਆਮ ਦੁਕਾਨਦਾਰੀਆਂ, ਨਿੱਕੀਆਂ ਫੈਕਟਰੀਆਂ ਤੇ ਵਪਾਰ ਸਾਰੇ ਤਬਾਹ ਹੋ ਕੇ ਰਹਿ ਜਾਣਗੇ। ਅੱਜ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ। ਬੇਰੁਜ਼ਗਾਰੀ ਕਾਰਨ ਹੀ ਦੇਸ਼ ਦਾ ਨੌਜਵਾਨ ਨਸ਼ਿਆਂ, ਲੁੱਟਾਂ ਖੋਹਾਂ, ਗੈਂਗਸਟਰ ਪੁਣੇ ਵੱਲ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਹਿਲੀ ਸਤੰਬਰ ਦਿੱਲੀ ਰੈਲੀ ਵਿਚ ਹੁੰਮ ਹੁਮਾ ਕੇ ਪਹੁੰਚੋ। ਇਸ ਮੌਕੇ ਬਲਕਾਰ ਸਿੰਘ ਵਲਟੋਹਾ, ਵਿਸ਼ਾਲਦੀਪ ਵਲਟੋਹਾ, ਰਛਪਾਲ ਸਿੰਘ ਬਾਠ, ਰੁਪਿੰਦਰ ਕੌਰ, ਘੁੱਕ ਸਿੰਘ ਸਮੇਤ ਕਈ ਕਾਮਰੇਡ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਐਮ. ਪੱਟੀ ਵਲੋਂ ਦਫ਼ਤਰ ਵਿਖੇ ਟਰੇਡ ਕਮਿਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਅਗਲੀ ਖ਼ਬਰ ਖੰਡ ’ਤੇ ਕੰਟਰੋਲ ਲਈ ਸਹਿਕਾਰੀ ਖੰਡ ਮਿੱਲਾਂ ਚਲਾਓ-ਸੰਯੁਕਤ ਕਿਸਾਨ ਮੋਰਚਾ
Ad Position 24