21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਖੰਡ ’ਤੇ ਕੰਟਰੋਲ ਲਈ ਸਹਿਕਾਰੀ ਖੰਡ ਮਿੱਲਾਂ ਚਲਾਓ-ਸੰਯੁਕਤ ਕਿਸਾਨ ਮੋਰਚਾ

ਨੌਸ਼ਹਿਰਾ ਪੰਨੂੰਆਂ, 20 ਅਗਸਤ (ਦੀਪਕ ਮੈਣੀ)-ਦੇਸ਼ ਦੀ ਭਾਜਪਾ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੀ ਲੁੱਟ ਕਰਨ ਦੀ ਛੁੱਟੀ ਦੇ ਦਿੱਤੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੀ ਰੋਜ਼ਮਰਾ ਦੀਆਂ ਜ਼ਰੂਰੀ ਵਸਤਾਂ ਠੀਕ ਭਾਅ ’ਤੇ ਮੁਹੱਈਆ ਕਰਾਉਣ ਲਈ ਕੋਈ ਉਪਰਾਲੇ ਨਹੀਂ ਕਰ ਰਹੀ।

Ad Position 21
No active advertisement
ਅਜੀਤ ਡੈਸਕ 21-08-2026
ਨੌਸ਼ਹਿਰਾ ਪੰਨੂੰਆਂ, 20 ਅਗਸਤ (ਦੀਪਕ ਮੈਣੀ)-ਦੇਸ਼ ਦੀ ਭਾਜਪਾ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੀ ਲੁੱਟ ਕਰਨ ਦੀ ਛੁੱਟੀ ਦੇ ਦਿੱਤੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੀ ਰੋਜ਼ਮਰਾ ਦੀਆਂ ਜ਼ਰੂਰੀ ਵਸਤਾਂ ਠੀਕ ਭਾਅ ’ਤੇ ਮੁਹੱਈਆ ਕਰਾਉਣ ਲਈ ਕੋਈ ਉਪਰਾਲੇ ਨਹੀਂ ਕਰ ਰਹੀ। ਖਾਦ, ਖੰਡ, ਤੇਲ, ਦਾਲਾਂ, ਘਿਓ ਆਦਿ ਜ਼ਰੂਰੀ ਵਸਤਾਂ ਖ੍ਰਰੀਦਣੀਆਂ ਔਖੀਆਂ ਹੋ ਰਹੀਆਂ ਹਨ। ਉਧਰ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ। ਇਧਰ ਖੰਡ, ਜਿਸ ਦੀ ਕਿ ਵਰਤੋਂ ਤਿਉਹਾਰਾਂ ’ਤੇ ਬਹੁਤ ਵੱਧ ਜਾਂਦੀ ਹੈ ਤੇ ਰੋਜ਼ਾਨਾ ਵੀ ਹਰ ਘਰ ਦੀ ਵੱਡੀ ਲੋੜ ਹੈ, ਉਸ ਦੇ ਰੇਟ ਦਿਨ-ਬ-ਦਿਨ ਵਧੀ ਜਾ ਰਹੇ ਹਨ। ਕੇਂਦਰ ਤੇ ਪੰਜਾਬ ਸਰਕਾਰ ਇਸ ਅੰਨ੍ਹੀ ਲੁੱਟ ਤੇ ਚੁੱਪ ਹਨ। ਸੇਰੋਂ ਖੰਡ ਮਿੱਲ ਮੋਰਚੇ ਦੇ 92ਵੇਂ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂੰ, ਇੰਦਰਜੀਤ ਸਿੰਘ ਮਰਹਾਣਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਜਿੰਦਰ ਸਿੰਘ ਟਾਂਡਾ, ਅਜੈਬ ਸਿੰਘ ਦੀਨਪੁਰ ਨੇ ਕਿਹਾ ਕਿ ਹੁਣ ਕਿਸਾਨਾਂ ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਜਨਤਾ ਨੂੰ ਇਸ ਅੰਨ੍ਹੀ ਲੁੱਟ ਵਿਰੁੱਧ ਮੈਦਾਨ ਵਿਚ ਆਉਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਹਿਕਾਰੀ ਖੰਡ ਮਿੱਲਾਂ ਅੱਜ ਚਾਲੂ ਹੁੰਦੀਆਂ ਤੇ ਸਰਕਾਰ ਕੋਲ ਲੋੜੀਂਦੀ ਮਾਤਰਾ ਵਿਚ ਖੰਡ ਉਪਲੱਬਧ ਹੁੰਦੀ ਤਾਂ ਕਦੇ ਇਸ ਤਰ੍ਹਾਂ ਭਾਅ ਅਸਮਾਨੀ ਨਾ ਚੜ੍ਹਦੇ। ਉਨ੍ਹਾਂ ਮੰਗ ਕੀਤੀ ਕਿ ਸੇਰੋਂ ਖੰਡ ਮਿੱਲ ਸਮੇਤ ਸਭ ਸਹਿਕਾਰੀ ਖੰਡ ਮਿੱਲਾਂ ਮੁੜ ਚਾਲੂ ਕੀਤੀਆਂ ਜਾਣ। ਸਰਕਾਰਾਂ ਦਾ ਫਰਜ਼ ਬਣਦਾ ਹੈ ਖੇਤੀ ਪੈਦਾਵਾਰ ਲਈ ਵਰਤੀਆਂ ਜਾਂਦੀਆਂ ਖਾਦਾਂ ਦਵਾਈਆਂ ਤੇ ਘਰੇਲੂ ਵਰਤੋਂ ਦੀਆਂ 14 ਚੀਜ਼ਾਂ ਸਰਕਾਰ ਡਿਪੂਆਂ ਰਾਹੀਂ ਆਮ ਜਨਤਾ ਤੱਕ ਪੁੱਜਦੀਆਂ ਕਰੇ। ਜੇਕਰ ਸਰਕਾਰ ਅਜਿਹਾ ਕਰਨ ਵਿਚ ਨਾਕਾਮ ਰਹੀ ਤਾਂ ਮਿਹਨਤਕਸ਼ ਜਨਤਾ ਨੂੰ ਹਾਕਮਾਂ ਵਿਰੁੱਧ ਜ਼ੋਰਦਾਰ ਅਵਾਜ਼ ’ਚ ਉੱਠਣਾ ਪਵੇਗਾ। ਇਸ ਮੌਕੇ ਸੁਖਚੈਨ ਸਿੰਘ ਸਰਹਾਲੀ, ਕੈਪਟਨ ਸਿੰਘ ਬਘਿਆੜੀ, ਰਾਜਬੀਰ ਸਿੰਘ, ਮੇਜ਼ਰ ਸਿੰਘ, ਜਸਬੀਰ ਸਿੰਘ ਨਿੱਜਰਪੁਰਾ। ਸੁਖਬਾਜ ਸਿੰਘ ਸਿੱਧੂ, ਬਲਦੇਵ ਸਿੰਘ, ਅਮਰੀਕ ਸਿੰਘ ਰਟੌਲ, ਕਸ਼ਮੀਰ ਸਿੰਘ ਸੇਰੋਂ, ਗੁਰਪ੍ਰਤਾਪ ਸਿੰਘ, ਖਜ਼ਾਨ ਸਿੰਘ, ਮਹੀਪਾਲ ਸਿੰਘ ਠੱਠੀਆਂ, ਸੂਰਤ ਸਿੰਘ ਸਮੇਤ ਕਈ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਲੋਕਾਂ ਦੀ ਨਹੀਂ ਕਾਰਪੋਰੇਟ ਜਗਤ ਦੀ ਸਰਕਾਰ-ਦਵਿੰਦਰ ਸੋਹਲ ਅਗਲੀ ਖ਼ਬਰ ਐੱਸ.ਐੱਚ.ਓ. ਪ੍ਰਭਜੀਤ ਸਿੰਘ ਗਿੱਲ ਵਲੋਂ ਵਿਲੇਜ ਡਿਫੈਂਸ ਕਮੇਟੀ, ਹਰੀਕੇ ਪੰਚਾਇਤ ਅਤੇ ਮੁਹਤਬਰਾਂ ਨਾਲ ਮੀਟਿੰਗ ਨਸ਼ਿਆਂ ਖ...
Ad Position 24