ਬਿਨਾਂ ਆਈਲੈਟਸ ਤੇ 10 ਸਾਲ ਦੇ ਗੈਪ ਨਾਲ ਵੀ ਵਿਦਿਆਰਥੀ ਯੂ. ਕੇ. ਸਟੱਡੀ ਲਈ ਜਾ ਸਕਦੇ ਹਨ -ਮਨਪ੍ਰੀਤ ਸਿੰਘ ਸਿੱਧੂ
ਅੰਮ੍ਰਿਤਸਰ, 20 ਅਗਸਤ (ਹਰਮਿੰਦਰ ਸਿੰਘ)-ਵਿਦੇਸ਼ ‘ਚ ਜਾ ਕੇ ਉਚੇਰੀ ਸਿੱਖਿਆ ਹਾਸਿਲ ਕਰਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਵਲੋਂ ਸੁਨਹਿਰੀ ਮੌਕਾ ਲਿਆਂਦਾ ਗਿਆ ਹੈ। ਹੁਣ ਕੋਈ ਵੀ ਵਿਦਿਆਰਥੀ ਬਿਨਾਂ ਆਈਲੈਟਸ ਦੇ 10 ਸਾਲ ਦੇ ਗੈਪ ਤੋਂ ਬਾਅਦ ਵੀ ਯੂ.
ਮ
ਮਨਪ੍ਰੀਤ ਸਿੰਘ ਸਿੱਧੂ
21-08-2026
ਅੰਮ੍ਰਿਤਸਰ, 20 ਅਗਸਤ (ਹਰਮਿੰਦਰ ਸਿੰਘ)-ਵਿਦੇਸ਼ ‘ਚ ਜਾ ਕੇ ਉਚੇਰੀ ਸਿੱਖਿਆ ਹਾਸਿਲ ਕਰਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਵਲੋਂ ਸੁਨਹਿਰੀ ਮੌਕਾ ਲਿਆਂਦਾ ਗਿਆ ਹੈ। ਹੁਣ ਕੋਈ ਵੀ ਵਿਦਿਆਰਥੀ ਬਿਨਾਂ ਆਈਲੈਟਸ ਦੇ 10 ਸਾਲ ਦੇ ਗੈਪ ਤੋਂ ਬਾਅਦ ਵੀ ਯੂ. ਕੇ. ਸਟੱਡੀ ਲਈ ਜਾ ਸਕਦੇ ਹਨ। ਇਹ ਪ੍ਰਗਟਾਵਾ ਪੰਜਾਬ ਇਮੀਗਰੇਸ਼ਨ ਦੇ ਐੱਮ. ਡੀ. ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ। ਸ: ਸਿੱਧੂ ਨੇ ਇਕ ਬਿਆਨ ਰਾਹੀ ਦੱਸਿਆ ਕਿ ਪੰਜਾਬ ਇਮੀਗ੍ਰੇਸ਼ਨ ਵਲੋਂ ਹੁਣ ਤੱਕ ਸੈਂਕੜੇ ਹੀ ਵਿਦਿਆਰਥੀਆਂ ਦਾ ਵਿਦੇਸ਼ ਪੜ੍ਹਾਈ ਕਰਨ ਦਾ ਸੁਪਨਾ ਸਕਾਰ ਕਰਨ ਦਾ ਯਤਨ ਕੀਤਾ ਹੈ। ਸਤੰਬਰ ਇੰਟੇਕ ਵਿਚ ਯੂ. ਕੇ. ਸਟੱਡੀ ਵੀਜ਼ੇ ਦੇ 100 ਫ਼ੀਸਦੀ ਨਤੀਜੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਤੰਬਰ ਇੰਟੇਕ ਦੇ ਲਈ ਵਿਦਿਆਰਥੀਆਂ ਦੇ ਵੱਡੇ ਪੱਧਰ ‘ਤੇ ਵੀਜ਼ੇ ਆਏ ਹਨ। ਉਨ੍ਹਾਂ ਦੱਸਿਆ ਕਿ ਹੁਣ ਨਵੰਬਰ ਇੰਟੇਕ ਦੇ ਲਈ ਵਿਦਿਆਰਥੀਆਂ ਤਿਆਰੀਆਂ ਕਰਵਾਈਆਂ ਜਾ ਰਹੀ ਹੈ। ਜਿਸ ਦੇ ਲਈ ਚਾਹਵਾਨ ਵਿਦਿਆਰਥੀ ਪੰਜਾਬ ਇਮੀਗਰੇਸ਼ਨ ਦੇ ਰਣਜੀਤ ਐਵੀਨਿਊ ਦਫ਼ਤਰ ਵਿਖੇ ਆ ਕੇ ਉਨ੍ਹਾਂ ਦੀ ਮਾਹਿਰ ਟੀਮ ਨਾਲ ਸਲਾਹ ਮਸ਼ਵਰਾ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਕੋਲੋਂ ਸਾਰੀ ਫ਼ੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਇਮੀਗਰੇਸ਼ਨ ਵਲੋਂ ਆਸਟਰੇਲੀਆ ਅਤੇ ਨਿਊਜ਼ੀਲੈਂਡ ‘ਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਦੀ ਮਦਦ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ ਪੰਜਾਬ ਇਮੀਗ੍ਰੇਸ਼ਨ ਦਾ ਯੂ. ਕੇ., ਨਿਊਜ਼ੀਲੈਂਡ ਅਤੇ ਆਸਟਰੇਲੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ, ਕਾਲਜਾਂ ਨਾਲ ਸੰਪਰਕ ਹੈ। ਉਨ੍ਹਾਂ ਦੱਸਿਆ ਕਿ ਯੂ. ਕੇ. ਵਿਚ ਸਟੱਡੀ ਵੀਜ਼ੇ ‘ਤੇ ਪੰਜਾਬ ਇਮੀਗਰੇਸ਼ਨ ਵਲੋਂ ਭੇਜੇ ਗਏ ਵਿਦਿਆਰਥੀਆਂ ‘ਚੋਂ ਬਹੁਤ ਸਾਰੇ ਵਿਦਿਆਰਥੀਆਂ ਸਕਾਲਰਸ਼ਿਪ ਲੈ ਕੇ ਆਪਣੀ ਪੜ੍ਹਾਈ ਦਾ ਖ਼ਰਚ ਕੱਢ ਰਹੇ ਹਨ।