ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ - ਸਰਪੰਚ ਨਰਿੰਦਰ ਸਿੰਘ ਕਲਸੀਆ
ਖੇਮਕਰਨ/ਅਮਰਕੋਟ, 10 ਸਤੰਬਰ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਪੰਜਾਬ ’ਚ ਆਮ ਆਦਮੀ ਪਾਰਟੀ ਜਿੰਨਾ ਮੁੱਦਿਆਂ ਨੂੰ ਲੈ ਕੇ ਸੱਤਾ ’ਚ ਆਈ ਸੀ, ਅੱਜ ਸਾਰੇ ਮੁੱਦੇ ਛੱਡ ਕੇ ਪਿਛਲੀਆਂ ਰਿਵਾਇਤੀ ਪਾਰਟੀਆਂ ਦੀ ਤਰਜ਼ ’ਤੇ ਰਾਜ ਕਰਦੀ ਆ ਰਹੀ ਹੈ। ਸਗੋਂ ਹੁਣ ਹੋਰ ਅੜੀਅਲ ਰਵੱਈਆ ਅਖਤਿਆਰ ਕਰਕੇ ਜਨਤਾ ਨੂੰ ਦਬਾਉਣ ਦੇ ਰਸਤੇ ਚੱਲ ਪਈ ਹੈ।
ਖੇਮਕਰਨ/ਅਮਰਕੋਟ, 10 ਸਤੰਬਰ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਪੰਜਾਬ ’ਚ ਆਮ ਆਦਮੀ ਪਾਰਟੀ ਜਿੰਨਾ ਮੁੱਦਿਆਂ ਨੂੰ ਲੈ ਕੇ ਸੱਤਾ ’ਚ ਆਈ ਸੀ, ਅੱਜ ਸਾਰੇ ਮੁੱਦੇ ਛੱਡ ਕੇ ਪਿਛਲੀਆਂ ਰਿਵਾਇਤੀ ਪਾਰਟੀਆਂ ਦੀ ਤਰਜ਼ ’ਤੇ ਰਾਜ ਕਰਦੀ ਆ ਰਹੀ ਹੈ। ਸਗੋਂ ਹੁਣ ਹੋਰ ਅੜੀਅਲ ਰਵੱਈਆ ਅਖਤਿਆਰ ਕਰਕੇ ਜਨਤਾ ਨੂੰ ਦਬਾਉਣ ਦੇ ਰਸਤੇ ਚੱਲ ਪਈ ਹੈ। ਇਸ ਪਾਰਟੀ ਨੇ ਬਦਲਾਅ ਲਿਆਉਣ ਦਾ ਨਾਅਰਾ ਦਿੱਤਾ ਸੀ, ਪਰ ਸਰਕਾਰ ਦਾ ਹੋਰ ਕੋਈ ਬਦਲਾਅ ਤਾਂ ਹੁਣ ਤੱਕ ਨਜ਼ਰ ਨਹੀਂ ਆਇਆ, ਪਰ ਇਕ ਬਦਲਾਅ ਜ਼ਰੂਰ ਹੋ ਗਿਆ ਹੈ ਕਿ ਸੂਬਾ ਇਕ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਹੈ। ਹੁਣ ਇਸ ਲੋਕਤੰਤਰ ’ਚ ਸੂਬੇ ਦੀ ‘ਆਪ’ ਸਰਕਾਰ ਦੇ ਰਾਜ ’ਚ ਕੋਈ ਸਵਾਲ ਸਰਕਾਰ ਨੂੰ ਨਹੀਂ ਪੁੱਛ ਸਕਦਾ। ਜਿਹੜਾ ਵੀ ਸਰਕਾਰੇ ਦੁਆਰੇ ਸਵਾਲ ਕਰੇਗਾ, ਉਸ ਦਾ ਹਸ਼ਰ ਹੁਣ ਗੁਲਜ਼ਾਰ ਸਿੰਘ ਨਾਮੀ ਵਿਅਕਤੀ ਵਰਗਾ ਹੋਵੇਗਾ, ਪਰ ਸ਼ਾਇਦ ਸੱਤਾਧਾਰੀ ਆਗੂ ਬਹੁਤ ਭੁਲੇਖੇ ’ਚ ਹਨ ਕਿ ਉਨ੍ਹਾਂ ਦੀ ਪਾਰਟੀ ਦੁਬਾਰਾ ਸੱਤਾ ਵਿਚ ਆ ਰਹੀ ਹੈ। ਇਸ ਕਰਕੇ ਉਹ ਜੋ ਮਰਜ਼ੀ ਕਰੀ ਜਾਣ, ਪਰ ਇਨ੍ਹਾਂ ਦਾ ਭੁਲੇਖਾ ਛੇਤੀ ਦੂਰ ਹੋਣ ਵਾਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸਰਪੰਚ ਨਰਿੰਦਰ ਸਿੰਘ ਕਲਸੀਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਦਾਅਵਾ ਕੀਤਾ ਕਿ ਪੰਜਾਬ ਦਾ ਹਰ ਵਰਗ ਨੇ ਜੇਲ੍ਹ ’ਚ ਬੰਦ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਲਿਆਉਣ ਦਾ ਫ਼ੈਸਲਾ ਕਰ ਲਿਆ ਹੈ।