ਤਰਨ ਤਾਰਨ, 14 ਸਤੰਬਰ (ਪਰਮਜੀਤ ਜੋਸ਼ੀ)—ਦਾਣਾ ਮੰਡੀ ਤਰਨ ਤਾਰਨ ਵਿਚ 11 ਕੇ.ਵੀ ਬਿਜਲੀ ਦੀਆਂ ਤਾਰਾਂ ਕਈ ਜਗ੍ਹਾ ਤੋਂ ਬਹੁਤ ਨੀਵੀਆਂ ਹਨ, ਜਿਸ ਨਾਲ ਕਿਸੇ ਸਮੇਂ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਵਲੋਂ ਪਾਵਰਕਾਮ ਦੇ ਐੱਸ.ਡੀ.ਓ. ਮਨਦਪ੍ਰੀਤ ਸਿੰਘ ਨੂੰ ਇਸ ਸੰਬੰਧੀ ਜਾਣੂ ਕਰਵਾਇਆ, ਆੜ੍ਹਤ ਨੰਬਰ 136 ਤੋਂ ਲੈ ਕੇ 176 ਤੱਕ ਬਿਜਲੀ ਦੀਆਂ ਤਾਰਾਂ ਬਹੁਤ ਹੀ ਨੀਵੀਆਂ ਹਨ ਅਤੇ ਉਨ੍ਹਾਂ ਨੂੰ ਦਾਣਾ ਮੰਡੀ ਵਿਖੇ ਸੱਦਿਆ। ਇਸ ਮੌਕੇ ਐੱਸ.ਡੀ.ਓ. ਮਨਪ੍ਰੀਤ ਸਿੰਘ ਵਲੋਂ ਦਾਣਾ ਮੰਡੀ ਤਰਨ ਤਾਰਨ ਪਹੁੰਚ ਕੇ ਪ੍ਰਧਾਨ ਦਿਲਬਾਗ ਸਿੰਘ ਬਾਠ ਨੂੰ ਨਾਲ ਲੈ ਕੇ ਨੀਵੀਆਂ ਤਾਰਾਂ ਦਾ ਜਾਇਜਾ ਲਿਆ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਦਿਲਬਾਗ ਬਾਠ ਨੇ ਕਿਹਾ ਕਿ ਮੰਡੀ ਵਿਚ ਕਈ ਜਗ੍ਹਾ ਤੋਂ ਹਾਈਵੋਲਟੇਜ ਤਾਰਾਂ ਜੋ 11 ਕੇ.ਵੀ ਦੀਆਂ ਹਨ, ਬਹੁਤ ਹੀ ਨੀਵੀਆਂ ਹਨ ਅਤੇ ਮੰਡੀ ਵਿਚ ਫਸਲ ਲੈ ਕੇ ਆਉਣ ਵਾਲੇ ਵਾਹਨਾਂ ਅਤੇ ਚੁਕਾਈ ਵਾਲੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵਾਹਨ ਇਨ੍ਹਾਂ ਦੀ ਚਪੇਟ ਵਿਚ ਆ ਸਕਦਾ ਹੈ ਜਾਂ ਕਿਸੇ ਵਿਅਕਤੀ ਦਾ ਵੀ ਹੱਥ ਲੱਗ ਸਕਦਾ ਹੈ, ਜਿਸ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਜੇ.ਈ. ਸਤਪਾਲ, ਆੜ੍ਹਤੀ ਗੁਰਵਿੰਦਰ ਸਿੰਘ ਲਾਲੀ ਚਾਚਾ, ਗੁਰਲਾਲ ਸਿੰਘ ਖਜਾਨਚੀ, ਪਵੇਲ ਸਿੰਘ ਪੰਨੂੰ, ਬਲਜੀਤ ਜੈਨ ਆਦਿ ਮੌਜੂਦ ਸਨ।
ਦਾਣਾ ਮੰਡੀ ਤਰਨ ਤਾਰਨ ਵਿਚ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਉੱਚਾ ਕਰਵਾਉਣ ਲਈ ਐੱਸ.ਡੀ.ਓ. ਨੇ ਲਿਆ ਜਾਇਜ਼ਾ
ਤਰਨ ਤਾਰਨ, 14 ਸਤੰਬਰ (ਪਰਮਜੀਤ ਜੋਸ਼ੀ)—ਦਾਣਾ ਮੰਡੀ ਤਰਨ ਤਾਰਨ ਵਿਚ 11 ਕੇ. ਵੀ ਬਿਜਲੀ ਦੀਆਂ ਤਾਰਾਂ ਕਈ ਜਗ੍ਹਾ ਤੋਂ ਬਹੁਤ ਨੀਵੀਆਂ ਹਨ, ਜਿਸ ਨਾਲ ਕਿਸੇ ਸਮੇਂ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ।
ਅਜੀਤ ਡੈਸਕ
15-09-2026