‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਖੇਮਕਰਨ ਬਿਜਲੀ ਘਰ ਅੱਗੇ ਦਿੱਤਾ ਧਰਨਾ
ਖੇਮਕਰਨ, 14 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਖੇਤਰ ਵਿਚ ਲੱਗ ਰਹੇ ਲੰਮੇ ਪਾਵਰ ਕੱਟਾਂ ਦੇ ਵਿਰੋਧ ਵਿਚ ਅੱਜ ਬਿਜਲੀ ਘਰ ਖੇਮਕਰਨ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਸੀਨੀਅਰ ਆਗੂਆਂ ਸੁਰਜੀਤ ਸਿੰਘ ਭੂਰਾ ਅਤੇ ਰਵੇਲ ਸਿੰਘ ਭੂਰਾ ਦੀ ਅਗਵਾਈ ਹੇਠ ਸਰਹੱਦੀ ਕਿਸਾਨਾਂ ਅਤੇ ਇਲਾਕਾ ਵਾਸੀਆਂ ਵਲੋਂ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਭੂਰਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਕਿਸਾਨ ਇਸ ਸਮੇਂ ਝੋਨੇ ਦੀ ਫ਼ਸਲ ਨੂੰ ਲੈ ਕੇ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।
ਖੇਮਕਰਨ, 14 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਖੇਤਰ ਵਿਚ ਲੱਗ ਰਹੇ ਲੰਮੇ ਪਾਵਰ ਕੱਟਾਂ ਦੇ ਵਿਰੋਧ ਵਿਚ ਅੱਜ ਬਿਜਲੀ ਘਰ ਖੇਮਕਰਨ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਸੀਨੀਅਰ ਆਗੂਆਂ ਸੁਰਜੀਤ ਸਿੰਘ ਭੂਰਾ ਅਤੇ ਰਵੇਲ ਸਿੰਘ ਭੂਰਾ ਦੀ ਅਗਵਾਈ ਹੇਠ ਸਰਹੱਦੀ ਕਿਸਾਨਾਂ ਅਤੇ ਇਲਾਕਾ ਵਾਸੀਆਂ ਵਲੋਂ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਭੂਰਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਕਿਸਾਨ ਇਸ ਸਮੇਂ ਝੋਨੇ ਦੀ ਫ਼ਸਲ ਨੂੰ ਲੈ ਕੇ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਲੰਮੇ-ਲੰਮੇ ਬਿਜਲੀ ਕੱਟਾਂ ਕਾਰਨ ਖੇਤਾਂ ਵਿਚ ਲੋੜ ਅਨੁਸਾਰ ਬਿਜਲੀ ਸਪਲਾਈ ਨਹੀਂ ਮਿਲ ਰਹੀ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀਆਂ ਫ਼ਸਲਾਂ ’ਤੇ ਪੈ ਰਿਹਾ ਹੈ। ਅਕਾਲੀ ਆਗੂਆਂ ਨੇ ਸੂਬੇ ਦੇ ਬਿਜਲੀ ਮੰਤਰੀ ਤੋਂ ਅਸਤੀਫ਼ੇ ਦੀ ਜ਼ੋਰਦਾਰ ਮੰਗ ਕਰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਇਲਾਕੇ ’ਚ ਬਿਜਲੀ ਕੱਟ ਬੰਦ ਨਾ ਕੀਤੇ ਗਏ ਤਾਂ ਮਜ਼ਬੂਰੀ ਵੱਸ ਅਕਾਲੀ ਵਰਕਰਾਂ ਨੂੰ ਸੜਕਾਂ ’ਤੇ ਧਰਨੇ ਲਗਾਉਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਰੋਸ ਧਰਨੇ ਦੌਰਾਨ ਖੇਮਕਰਨ ਬਿਜਲੀ ਘਰ ’ਚ ਤਾਇਨਾਤ ਜੇ.ਈ. ਬਲਜੀਤ ਸਿੰਘ ਭੰਗਾਲਾ ਨੇ ਅਕਾਲੀ ਆਗੂਆਂ ਪਾਸੋਂ ਮੰਗ ਪੱਤਰ ਲਿਆ ਤੇ ਭਰੋਸਾ ਦਿੱਤਾ ਕਿ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਫੌਜੀ ਭੂਰਾ, ਤਲਵਿੰਦਰ ਸਿੰਘ ਪੱਤੂ, ਨਿਰਮਲ ਸਿੰਘ ਪੱਤੂ, ਸਰਵਣ ਸਿੰਘ ਕਾਲੀਆ, ਸਤਨਾਮ ਸਿੰਘ ਮੰਤਰੀ, ਅਰਜਨ ਸਿੰਘ ਮਹਿੰਦੀਪੁਰ, ਅਮਰਜੀਤ ਸਿੰਘ ਮੈਂਬਰ ਮੀਆਂਵਾਲੀ, ਹਰਜੀਤ ਸਿੰਘ ਮੋਹਨਵਸਤੀ, ਦਵਿੰਦਰ ਸਿੰਘ ਪੱਤੂ, ਗੁਰਵਿੰਦਰ ਸਿੰਘ ਸਰਪੰਚ ਨੂਰਵਾਲਾ, ਰਾਜਬੀਰ ਸਿੰਘ ਪੱਤੂ, ਰੇਸ਼ਮ ਸਿੰਘ ਭੂਰਾਕਰੀਮਪੁਰਾ, ਨਛੱਤਰ ਸਿੰਘ, ਗੁਰਦੀਪ ਸਿੰਘ ਕਲਸ, ਦਲੇਰ ਸਿੰਘ ਕਲਸ , ਮੇਜਰ ਸਿੰਘ ਚੱਠੂ, ਗੁਰਵਿੰਦਰ ਸਿੰਘ ਫੌਜੀ ਗ਼ਜ਼ਲ ਆਦਿ ਸ਼ਾਮਿਲ ਸਨ।