11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭਾਰਤੀ ਕਮਿਊਨਿਸਟ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ

ਖਡੂਰ ਸਾਹਿਬ, 10 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਵੋਟਰ ਸੂਚੀਆਂ ਦੀ ਸੁਧਾਈ ਕਰਨ ਸਮੇਂ ਐੱਸ. ਆਈ.

Ad Position 21
No active advertisement
ਅਜੀਤ ਡੈਸਕ 11-10-2026
ਖਡੂਰ ਸਾਹਿਬ, 10 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਵੋਟਰ ਸੂਚੀਆਂ ਦੀ ਸੁਧਾਈ ਕਰਨ ਸਮੇਂ ਐੱਸ.ਆਈ.ਆਰ. ਦੀ ਆੜ ਹੇਠ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਲੋਂ ਦੇਸ਼ ਦੇ ਲੱਖਾਂ ਲੋਕਾਂ ਦੇ ਨਾਮ ਵੋਟਰ ਸੂਚੀਆਂ ਵਿਚੋਂ ਗਾਇਬ ਕਰਨ ਦੇ ਖਿਲਾਫ਼ ਸ਼ੁੱਕਰਵਾਰ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਖਡੂਰ ਸਾਹਿਬ ਬਲਾਕ ਨਾਲ ਸਬੰਧਤ ਵਰਕਰਾਂ ਨੇ ਖਡੂਰ ਸਾਹਿਬ ਦੇ ਬਜ਼ਾਰ ਵਿਚ ਰੋਸ ਮੁਜ਼ਾਹਰਾ ਕਰਕੇ ਸੂਬਾ ਕੌਸ਼ਲ ਮੈਂਬਰ ਕਾ.ਗੁਰਦਿਆਲ ਸਿੰਘ ਅਤੇ ਬਲਾਕ ਸਕੱਤਰ ਕਾ. ਬਲਜੀਤ ਸਿੰਘ ਫਤਿਆਬਾਦ ਦੀ ਅਗਵਾਈ ਹੇਠ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਕੇ ਚੋਣ ਕਮਿਸ਼ਨਰ ਦੀ ਤਾਨਾਸ਼ਾਹੀ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ. ਦਵਿੰਦਰ ਸੋਹਲ ਅਤੇ ਜ਼ਿਲ੍ਹਾ ਖਜ਼ਾਨਚੀ ਕਾ . ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਤਾ ਹਥਿਆਉਣ ਲਈ ਵੋਟਰ ਸੂਚੀਆਂ ਵਿਚੋਂ ਖਾਸ ਫਿਰਕੇ ਦੇ ਵੋਟਰਾਂ ਦੇ ਨਾਮ ਗਾਇਬ ਕਰਵਾ ਰਹੀ ਹੈ । ਇਸ ਮੌਕੇ ਕਾ. ਦਰਸ਼ਨ ਸਿੰਘ ਬਿਹਾਰੀਪੁਰ, ਜਗਤਾਰ ਸਿੰਘ ਖਡੂਰ ਸਾਹਿਬ, ਦਲਬੀਰ ਸਿੰਘ ਕੈਰੋਂ, ਸੁਖਦੇਵ ਸਿੰਘ ਭਲਾਈਪੁਰ, ਗੁਰਚਰਨ ਸਿੰਘ ਕੰਡਾ, ਘੁੱਕ ਸਿੰਘ ਵੇਈਪੂਈ, ਭਗਵੰਤ ਸਿੰਘ ਵੇਈਪੂਈ, ਮੇਜਰ ਸਿੰਘ ਦਾਰਾਪੁਰ, ਸੁਖਵਿੰਦਰ ਸਿੰਘ ਮੁਗਲਾਣੀ, ਜਤਿੰਦਰ ਕੁਮਾਰ ਮੁਗਲਾਣੀ ਆਦਿ ਆਗੂਆਂ ਨੇ ਪਾਰਟੀ ਦੇ ਝੰਡੇ ਲੈ ਕੇ ਰੋਸ ਮੁਜ਼ਾਹਰੇ ਵਿਚ ਹਿੱਸਾ ਲਿਆ ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਜਸਵੰਤ ਸਿੰਘ ਪੱਡਾ ਦੀ ਸਿਹਤ ਦਾ ਹਾਲ ਜਾਣਨ ਪਹੁੰਚੇ ਅਮਨਦੀਪ ਸਿੰਘ ਰੌਕੀ ਬੁਰਜ ਅਤੇ ਹੰਸ ਰਾਜ ਚੌਧਰੀ ਅਗਲੀ ਖ਼ਬਰ ਸਰਬ ਭਾਰਤ ਨੌਜਵਾਨ ਸਭਾ ਵਲੋਂ ਜੰਤਰ ਮੰਤਰ ਪ੍ਰਦਰਸ਼ਨ ਦੀ ਹਮਾਇਤ ਵਿਚ ਪ੍ਰਦਰਸ਼ਨ
Ad Position 24