8 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਦੇ ਕੇ ਭੱਜੀ ਸਰਕਾਰ
ਖਡੂਰ ਸਾਹਿਬ, 29 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਨੰਬਰਦਾਰ ਯੂਨੀਅਨ ਵਲੋਂ ਹਜ਼ਾਰ ਨੰਬਰਦਾਰਾਂ ਦੇ ਇਕੱਠ ਨਾਲ ਪੰਜ ਅਕਤੂਬਰ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਸੀ, ਜਿਸ ਦੌਰਾਨ ਪ੍ਰਸਾਸਨ ਵਲੋਂ ਲਿਖਤੀ ਪੱਤਰ ਦਿੱਤਾ ਗਿਆ ਕਿ 8 ਅਕਤੂਬਰ 2026 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਕਾਰੀ ਨਿਵਾਸ ਚੰਡੀਗੜ੍ਹ ਵਿਖੇ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣਗੇ, ਪਰ 8 ਅਕਤੂਬਰ ਨੂੰ ਜਦੋਂ ਨੰਬਰਦਾਰ ਯੂਨੀਅਨ ਦਾ ਵਫਦ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਪੁੱਜਾ ਤਾਂ ਮੀਟਿੰਗ ਮੁਲਤਵੀ ਕਰ ਦਿੱਤੀ ਗਈ, ਜੋ ਨੰਬਰਦਾਰਾਂ ਨਾਲ ਸਰਾਸਰ ਧੋਖਾ ਸੀ, ਜਿਸ ਤੋਂ ਪ੍ਰੇਸ਼ਾਨ ਆਗੂਆਂ ਨੇ ਸਰਕਾਰ ਦੇ ਖਿਲਾਫ਼ ਹੋਰ ਤਿੱਖਾ ਸੰਘਰਸ ਉਲੀਕਣ ਲਈ ਦੋ ਨਵੰਬਰ 2026 ਨੂੰ ਸੂਬਾ ਬਾਡੀ ਅਤੇ ਜ਼ਿਲ੍ਹਾ ਆਗੂਆਂ ਦੀ ਲੁਧਿਆਣਾ ਵਿਖੇ ਮੀਟਿੰਗ ਸੱਦ ਲਈ ਹੈ। ਇਹ ਜਾਣਕਾਰੀ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸ਼ਨ ਸਿੰਘ ਗਲੌਲੀ ਅਤੇ ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਭੂਤਵਿੰਡ ਨੇ ਦਿੱਤੀ।
ਗ
ਗੁਰਦਰਸ਼ਨ ਸਿੰਘ ਗਲੌਲੀ ਸੂਬਾ ਕਾਰਜਕਾਰੀ ਸਾਥੀਆਂ ਸਮੇਤ ਨੰਬਰਦਾਰ ਯੂਨੀਅਨ ਵਲੋਂ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਅਗਲੇ ਸੰਘਰਸ਼ ਲਈ ਸੱਦੀ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ: ਕੁਲਾਰ
30-10-2026
ਖਡੂਰ ਸਾਹਿਬ, 29 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਨੰਬਰਦਾਰ ਯੂਨੀਅਨ ਵਲੋਂ ਹਜ਼ਾਰ ਨੰਬਰਦਾਰਾਂ ਦੇ ਇਕੱਠ ਨਾਲ ਪੰਜ ਅਕਤੂਬਰ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਸੀ, ਜਿਸ ਦੌਰਾਨ ਪ੍ਰਸਾਸਨ ਵਲੋਂ ਲਿਖਤੀ ਪੱਤਰ ਦਿੱਤਾ ਗਿਆ ਕਿ 8 ਅਕਤੂਬਰ 2026 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਕਾਰੀ ਨਿਵਾਸ ਚੰਡੀਗੜ੍ਹ ਵਿਖੇ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣਗੇ, ਪਰ 8 ਅਕਤੂਬਰ ਨੂੰ ਜਦੋਂ ਨੰਬਰਦਾਰ ਯੂਨੀਅਨ ਦਾ ਵਫਦ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਪੁੱਜਾ ਤਾਂ ਮੀਟਿੰਗ ਮੁਲਤਵੀ ਕਰ ਦਿੱਤੀ ਗਈ, ਜੋ ਨੰਬਰਦਾਰਾਂ ਨਾਲ ਸਰਾਸਰ ਧੋਖਾ ਸੀ, ਜਿਸ ਤੋਂ ਪ੍ਰੇਸ਼ਾਨ ਆਗੂਆਂ ਨੇ ਸਰਕਾਰ ਦੇ ਖਿਲਾਫ਼ ਹੋਰ ਤਿੱਖਾ ਸੰਘਰਸ ਉਲੀਕਣ ਲਈ ਦੋ ਨਵੰਬਰ 2026 ਨੂੰ ਸੂਬਾ ਬਾਡੀ ਅਤੇ ਜ਼ਿਲ੍ਹਾ ਆਗੂਆਂ ਦੀ ਲੁਧਿਆਣਾ ਵਿਖੇ ਮੀਟਿੰਗ ਸੱਦ ਲਈ ਹੈ। ਇਹ ਜਾਣਕਾਰੀ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸ਼ਨ ਸਿੰਘ ਗਲੌਲੀ ਅਤੇ ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਭੂਤਵਿੰਡ ਨੇ ਦਿੱਤੀ। ਇਸ ਮੌਕੇ ਗਲੌਲੀ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਮੰਗਾਂ ਲਾਗੂ ਕਰਵਾਉਣ ਲਈ ਪਹਿਲਾਂ ਨਾਲੋਂ ਵੀ ਵੱਡਾ ਇਕੱਠ ਅਤੇ ਤਿੱਖੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹਰਕਮਲ ਸਿੰਘ ਮੁੰਧ ਸੂਬਾ ਸੀਨੀ ਮੀਤ ਪ੍ਰਧਾਨ , ਹਰਪਾਲ ਸਿੰਘ ਪੰਨੂ ਸੂਬਾ ਸੀਨੀ ਮੀਤ ਪ੍ਰਧਾਨ, ਕਰਮਜੀਤ ਸਿੰਘ ਨਮੋਲ ਜ਼ਿਲ੍ਹਾ ਪ੍ਰਧਾਨ ਸੰਗਰੂਰ, ਭਰਭੂਰ ਸਿੰਘ ਜ਼ਿਲ੍ਹਾ ਆਗੂ ਆਦਿ ਹਾਜ਼ਰ ਸਨ।