ਕਰਵਾ ਚੌਥ ਦਾ ਵਰਤ ਖਾਲੜਾ ’ਚ ਸੁਹਾਗਣਾਂ ਨੇ ਮਨਾਇਆ
ਖਾਲੜਾ,29 ਅਕਤੂਬਰ ( ਜੱਜਪਾਲ ਸਿੰਘ ਜੱਜ)– ਸੁਹਾਗਣਾਂ ਦੇ ਪ੍ਰਮੁੱਖ ਤਿਉਹਾਰ ਕਰਵਾਚੌਥ ਨੂੰ ਸਰਹੱਦੀ ਕਸਬਾ ਖਾਲੜਾ ਦੇ ਸ਼ਿਵ ਮੰਦਰ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਅਤੇ ਸੁਖੀ ਜੀਵਨ ਦੀ ਕਾਮਨਾ ਕਰਦਿਆਂ ਵਰਤ ਰੱਖਿਆ।
ਖਾਲੜਾ,29 ਅਕਤੂਬਰ ( ਜੱਜਪਾਲ ਸਿੰਘ ਜੱਜ)– ਸੁਹਾਗਣਾਂ ਦੇ ਪ੍ਰਮੁੱਖ ਤਿਉਹਾਰ ਕਰਵਾਚੌਥ ਨੂੰ ਸਰਹੱਦੀ ਕਸਬਾ ਖਾਲੜਾ ਦੇ ਸ਼ਿਵ ਮੰਦਰ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਅਤੇ ਸੁਖੀ ਜੀਵਨ ਦੀ ਕਾਮਨਾ ਕਰਦਿਆਂ ਵਰਤ ਰੱਖਿਆ। ਉੱਥੇ ਹੀ ਕੁਆਰੀਆਂ ਲੜਕੀਆਂ ਨੇ ਵੀ ਚੰਗਾ ਜੀਵਨ ਸਾਥੀ ਮਿਲਣ ਦੀ ਅਰਦਾਸ ਕੀਤੀ। ਸ਼ਿਵ ਮੰਦਰ ਵਿਖੇ ਪੁਜਾਰੀ ਸੁਰਿੰਦਰ ਕੁਮਾਰ ਨੇ ਕਰਵਾਚੌਥ ਦੇ ਵਰਤ ਦੀ ਕਥਾ ਸੁਣਾਈ, ਜਿਸ ਨੂੰ ਮਹਿਲਾਵਾਂ ਨੇ ਸ਼ਰਧਾ ਨਾਲ ਸਰਵਣ ਕੀਤਾ। ਇਸ ਦੌਰਾਨ ਸੁਹਾਗਣਾਂ ਨੇ ਕਰਵਾ ਵਟਾਉਣ ਦੀ ਰਸਮ ਵੀ ਨਿਭਾਈ ਅਤੇ ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕੀਤੀ। ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਵੀ ਕਾਫ਼ੀ ਰੌਣਕ ਰਹੀ। ਤਿਉਹਾਰ ਤੋਂ ਲਗਪਗ ਇਕ ਹਫ਼ਤਾ ਪਹਿਲਾਂ ਹੀ ਮਹਿਲਾਵਾਂ ਨੇ ਖ਼ਰੀਦਦਾਰੀ ਸ਼ੁਰੂ ਕਰ ਦਿੱਤੀ ਸੀ। ਮਹਿੰਦੀ ਲਗਾਉਣ ਵਾਲਿਆਂ, ਬਿਊਟੀ ਪਾਰਲਰਾਂ, ਮਨਿਆਰੀ ਦੀਆਂ ਦੁਕਾਨਾਂ, ਹਲਵਾਈਆਂ ਅਤੇ ਫਲ ਵਿਕਰੇਤਾਵਾਂ ਕੋਲ ਗਾਹਕਾਂ ਦੀ ਭੀੜ ਦੇਖਣ ਨੂੰ ਮਿਲੀ। ਤਿਉਹਾਰ ਮੌਕੇ ਕਸਬੇ ਦੇ ਬਾਜ਼ਾਰਾਂ ਵਿਚ ਖ਼ਾਸ ਚਹਿਲ-ਪਹਿਲ ਰਹੀ।